Sunday, April 5, 2026

ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਨੇ ‘ਟੈਕ ਫੈਸਟ’ ‘ਚ ਓਵਰਆਲ ਚੈਂਪੀਅਨਸ਼ਿਪ ਜਿੱਤੀ ਟਰਾਫੀ

PPN1902201501

ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ ਸੱਗੂ) – ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੀਆਂ 25 ਵਿਦਿਆਰਥਣਾਂ ਦੀ ਟੀਮ ਨੇ ਅੰਮ੍ਰਿਤਸਰ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੁਆਰਾ ਆਯੋਜਿਤ ਕਰਾਏ ਗਏ ‘ਟੈਕ ਫੈਸਟ’ ਵਿਚ ਭਾਗ ਲਿਆ ਅਤੇ ਉਸ ਵਿੱਚ ਉਨਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ।ਇਸ ਫੈਸਟ ਵਿਚ ਪੰਜਾਬ ਦੇ 40 ਕਾਲਜਾਂ ਨੇ ਹਿੱਸਾ ਲਿਆ ।ਜਿਸ ਵਿਚ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਨੇ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤ ਕੇ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਟੈਕਨਾਲੋਜੀ ਫੈਸਟ ਵਿੱਚ ਕਾਲਜ ਨੇ 7 ਪਹਿਲੇ ਸਥਾਨ, ਚਾਰ ਦੂਜੇ ਸਥਾਨ ਤੇ ਤਿੰਨ ਤੀਜੇ ਸਥਾਨ ਵੱਖੋ ਵੱਖ ਪ੍ਰਤੀਯੋਗਤਾਵਾਂ ਵਿਚੋਂ ਹਾਸਲ ਕੀਤੇ ਜਿਵੇ ਕਵਿਜ਼, ਐਕਸਐਮਪੋਰ, ਗਰੁੱਪ ਡਿਸਕਸ਼ਨ, ਕੈਚ ਦਾ ਬੱਗ, ਰੰਗੋਲੀ, ਪੋਸਟਰ ਪ੍ਰਦਰਸ਼ਨੀ, ਵੈਬਸਾਈਡ ਡਿਜਾਇਨ, ਗ੍ਰਾਫਿਕ ਡਿਜ਼ਾਈਨ ਅਤੇ ਗੁਗਲ ਡੁਡਲ। ਵਿਦਿਆਰਥਣਾਂ ਪ੍ਰਤਿਭਾ, ਅਧੁਰੀ, ਰਿਦਮ, ਸੂਰਬੀ, ਆਸ਼ਨਾ, ਹਰਕੰਵਲ, ਨਵਪ੍ਰੀਤ, ਆਰਤੀ, ਆਰੁ ਸ਼ਾਹੀਨ, ਰਿਤੀ, ਸਿਮਰ, ਸੋਨਾਕਸ਼ੀ, ਅਰਵਿਨਾ, ਜਸਪ੍ਰੀਤ, ਨੀਲਮਾ, ਨਿਧੀ ਆਦਿ ਨੇ ਆਪਣੀ ਕਲਾ ਪ੍ਰਦਰਸ਼ਨੀ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਪ੍ਰਿੰਸੀਪਲ ਡਾ. (ਸ੍ਰੀਮਤੀ) ਨੀਲਮ ਕਾਮਰਾ ਅਤੇ ਅਧਿਆਪਕਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆ ਅਤੇ ਜੇਤੂ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੱਤਾ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply