Friday, October 9, 2026

+2 ਦੇ ਵਿਦਿਆਰਥੀਆਂ ਨੂੰ ਜੂਨੀਅਰ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ

PPN1902201505

PPN1902201506

ਫਾਜਿਲਕਾ, 19 ਫਰਵਰੀ (ਵਿਨੀਤ ਅਰੋੜਾ) – ਅੱਜ ਸਰਕਾਰੀ ਮਾਡਲ ਸੀਨੀਅਰ ਸੇਕੇਂਡਰੀ ਸਕੂਲ ਕੌੜਿਆਂਵਾਲੀ ਵਿੱਚ + 2 ਦੇ ਵਿਦਿਆਰਥੀਆਂ ਨੂੰ ਆਪਣੇ ਜੂਨਿਅਰ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਵਿਦਿਆਰਥੀਆਂ ਨੇ ਇਸ ਮੌਕੇ ਆਪਣੇ ਅਧਿਆਪਕਾਂ ਦੀ ਨਿਗਰਾਨੀ ਵਿੱਚ ਗੀਤ, ਡਾਂਸ, ਕਵਿਤਾਵਾਂ ਅਤੇ ਸਕਿਟ ਵੀ ਪੇਸ਼ ਕੀਤੇ । ਪਾਰਟੀ ਵਿੱਚ ਸਮੂਹ ਅਧਿਆਪਕ ਨੌਵੀਂ, ਦਸਵੀਂ ਅਤੇ 11ਵੀਂ ਜਮਾਤ ਦੇੇ ਵਿਦਿਆਰਥੀ ਸ਼ਾਮਿਲ ਹੋਏ। ਵਿਦਿਆਰਥੀਆਂ ਨੇ ਇਸ ਮੌਕੇ ਵਨ ਮਿਨੇਟ ਫਨੀ ਗੇਮਾਂ ਦਾ ਪ੍ਰਬੰਧ ਵੀ ਕੀਤਾ।ਜਿਸ ਵਿੱਚ 10ਵੀਂ ਜਮਾਤ ਦੇ ਅਮਿਤ ਬਜਾਜ,12ਵੀ ਦਾ ਨਵਦੀਪ ਅਤੇ ਟਹਲ ਸਿੰਘ ਅਤੇ ਲੜਕਿਆਂ ਵਿੱਚ 12ਵੀਂ ਦੀ ਰੂਪਿੰਦਰ ਕੌਰ ਜੇਤੂ ਰਹੇ।ਅਨਮੋਲ, ਅਕਾਸ਼ ਅਤੇ ਨਵਦੀਪ ਨੇ ਨਾਚ ਨਾਲ ਸਾਰਿਆਂ ਦਾ ਮਨ ਮੋਹ ਲਿਆ।ਮੰਚ ਸੰਚਾਲਨ ਗੁਰਵਿੰਦਰ, ਅਰਪਿਤਾ, ਰਜਨੀ ਸੇਤੀਆ, ਵੈਭਵਸ਼੍ਰੀ ਨੇ ਮਿਲਕੇ ਕੀਤਾ।ਇਸ ਮੌਕੇ ਪ੍ਰਿੰਸੀਪਲ ਅਸ਼ਵਿਨੀ ਅਹੂਜਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਤਰੱਕੀ ਕਰਣ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜੀਵਨ ਵਿੱਚ ਇਮਾਨਦਾਰੀ, ਮਿਹਨਤ, ਅਨੁਸ਼ਾਸਨ ਅਤੇ ਸਮਰਪਨ ਦਾ ਹਮੇਸ਼ਾ ਹੀ ਉੱਚ ਸਥਾਨ ਹੁੰਦਾ ਹੈ।ਉਹ ਚਾਹੇ ਕਿਸੇ ਵੀ ਖੇਤਰ ਵਿੱਚ ਜਾਣ ਇਨਾਂ ਗੁਣਾਂ ਨੂੰ ਹਮੇਸ਼ਾ ਲੜ ਬਣ ਕੇ ਰੱਖੋ ਅਤੇ ਮਾਤਾ-ਪਿਤਾ,ਅਧਿਆਪਕਾਂ ਅਤੇ ਸੰਸਥਾ ਦਾ ਨਾਮ ਰੋਸ਼ਨ ਕਰੋ।ਇਸ ਮੌਕੇ ਸ਼ਿਵੇਂਦਰ ਭਾਰਦਵਾਜ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਟਾਇਟਲ ਵੀ ਦਿੱਤੇ।ਵਿਦਾਇਗੀ ਪਾਰਟੀ ਵਿੱਚ ਸੁਨੀਲ ਕੁਮਾਰ, ਪਵਨ ਕੁਮਾਰ ਲੈਕਚਰਾਰ, ਸ਼ੀਨਮ ਗੋਕਲਾਨੀ, ਪਰਵਿੰਦਰ ਕੌਰ, ਮਨੀਸ਼, ਪ੍ਰੇਮ ਸੇਤੀਆ, ਜਗਦੀਪ ਸਿੰਘ, ਆਗਿਆਕਾਰ ਸਿੰਘ, ਬੀਨੂ ਰਾਣੀ, ਸੁਸ਼ਮਾ ਕੁਮਾਰੀ ਆਦਿ ਮੌਜੂਦ ਸਨ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply