Saturday, July 5, 2025
Breaking News

ਐਨ.ਆਰ.ਐਚ.ਐਮ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਕੱਢੀ ਰੋਸ ਰੈਲੀ

PPN1902201504

ਫਾਜਿਲਕਾ, 19 ਫਰਵਰੀ (ਵਿਨੀਤ ਅਰੋੜਾ) – ਸਿਹਤ ਵਿਭਾਗ ਅਧੀਨ ਐਨਆਰਐਚਐਮ ਵਿੱਚ ਸਾਲ 2000 ਤੋਂ ਹੁਣ ਤੱਕ ਕੰਮ ਕਰ ਰਹੇ ਕਰਮਚਾਰੀਆਂ ਨੇ ਅੱਜ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹਦੇ ਹੋਏ ਕਿਹਾਕਿ ਅਕਾਲੀ ਭਾਜਪਾ ਸਰਕਾਰ ਵਾਰ-ਵਾਰ ਵਾਦਾ ਕਰਕੇ ਮੁੱਕਰ ਰਹੀ ਹੈ ਅਤੇ ਅੱਜ ਮਜਬੂਰ ਹੋਕੇ ਕਰਮਚਾਰੀ ਸੰਗਠਣ ਨੇ ਇਸ ਨੀਤੀ ਨੂੰ ਲੋਕ ਉਜਾਗਰ ਕਰਣ ਲਈ ਸ਼ਹਿਰ ਵਿੱਚ ਦੁਕਾਨ-ਦੁਕਾਨ ਅਤੇ ਘਰ-ਘਰ ਜਾ ਕੇ ਸਰਕਾਰ ਦੀ ਕਰਮਚਾਰੀ ਵਿਰੌਧੀ ਨੀਤੀ ਦੇ ਖਿਲਾਫ ਪਰਚੇ ਵੰਡੇ ਅਤੇ ਭਾਰੀ ਇਕੱਠ ਦੇ ਰੂਪ ਵਿੱਚ ਰੋਸ਼ ਰੈਲੀ ਕੀਤੀ।
ਜਿਕਰਯੋਗ ਹੈ ਕਿ ਇਸ ਰੋਸ਼ ਰੇਲੀ ਦੀ ਸ਼ੁਰੂਆਤ 17 ਫਰਵਰੀ ਨੂੰ ਧੂਰੀ ਜਿਲਾ ਬਰਨਾਲਾ ਤੋਂ ਕੀਤੀ ਗਈ ਸੀ ਅਤੇ ਲਗਾਤਾਰ ਪੰਜਾਬ ਦੇ ਹਰ ਇੱਕ ਸ਼ਹਿਰ ਵਿੱਚ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।ਇਸ ਮੌਕੇ ਸੰਬੋਧਨ ਕਰਦੇ ਹੋਏ ਵੱਖ-ਵੱਖ ਵਰਕਰਾਂ ਨੇ ਅਕਾਲੀ-ਭਾਜਪਾ ਸਰਕਾਰ ਦੁਆਰਾ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਅਣਡਿੱਠਾ ਕਰਦੇ ਹੋਏ ਨਿਗੂਣੀਆਂ ਤਨਖਾਹਾਂ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕੀਤੇ ਜਾਣ ਦੇ ਦੋਸ਼ ਲਗਾਏ ।ਜਿਸ ਦੇ ਚਲਦੇ ਕਰਮਚਾਰੀ ਨਿੱਤ ਦਿਨ ਦੇ ਬੋਝ ਦੇ ਹੇਠਾਂ ਦੱਬੇ ਜਾ ਰਹੇ ਹਨ।ਬੁਲਾਰਿਆਂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਝੂਠੇ ਵਾਅਦੇ ਕਰਕੇ ਵੋਟਾਂ ਬਟੋਰਦੀ ਹੈ।ਇਹ ਵੀ ਜਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਰਾਜ ਵਿੱਚ ਪਿਛਲੇ 8 ਸਾਲਾਂ ਤੋਂ ਹੈ।ਕਰਮਚਾਰੀਆਂ ਨੇੇ ਇਲਜ਼ਾਮ ਲਗਾਇਆ ਕਿ ਭਾਜਪਾ ਦੇ ਸਤਪਾਲ ਗੋਸਾਈ ਅਤੇ ਮਦਨ ਮੋਹਨ ਮਿੱਤਲ ਨੇ ਸਿਹਤ ਮੰਤਰੀ ਦੇ ਅਹੁੱਦੇ ਉੱਤੇ ਹੁੰਦੇ ਹੋਏ ਕਿਸੇ ਵੀ ਮੰਗ ਦੇ ਵੱਲ ਧਿਆਨ ਨਹੀਂ ਦਿੱਤਾ ।ਜਦੋਂ ਕਿ ਸਿਹਤ ਮੰਤਰੀ ਸੁਰਜੀਤ ਜਿਆਣੀ ਵੀ ਭਾਜਪਾ ਦੇ ਹੀ ਹਨ । ਐਨ.ਆਰ.ਐਚ.ਐਮ ਕਰਮਚਾਰੀਆਂ ਕਾਰਨ ਹੀ ਪੰਜਾਬ ਵਿੱਚ ਮਾਂ ਅਤੇ ਬੱਚਿਆਂ ਦੀ ਮੌਤ ਦਰ ਵਿੱਚ ਕਮੀ ਆਈ ਹੈ ਜਦੋਂ ਕਿ ਇਸਦਾ ੋਿਸਹਰਾ ਸਰਕਾਰ ਆਪਣੇ ਸਿਰ ਲੈ ਰਹੀ ਹੈ।ਕਰਮਚਾਰੀਆਂ ਨੂੰ ਪੇ ਸਕੇਲ ਦੇਣ ਲਈ ਪੰਜਾਬ ਕੇਬਿਨੇਟ ਵਿੱਚ ਫੈਸਲਾ ਵੀ ਹੋ ਚੁੱਕਿਆ ਹੈ ਪਰ ਅਜੇ ਤੱਕ ਲਾਗੂ ਨਹੀਂ ਕੀਤਾ ਜਾ ਰਿਹਾ ।

ਇਸ ਮੌਕੇ ਪ੍ਰਧਾਨ ਮਨੋਜ ਕੁਮਾਰ ਟਾਂਕ, ਬਿਮਲਾ ਦੇਵੀ, ਰਿਟਾ ਦੇਵੀ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਸ਼ਹਿਰ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਅਕਾਲੀ-ਭਾਜਪਾ ਸਰਕਾਰ ਦੇ ਝੂਠੇ ਵਾਅਦਿਆਂ ਵਿੱਚ ਨਾ ਆਣ ਕਿਉਂਕਿ ਇਸ ਸਰਕਾਰ ਨੇ ਪਿਛਲੇ 8 ਸਾਲਾਂ ਪੰਜਾਬ ਦੇ ਸਿਹਤ ਵਿਭਾਗ ਅਧੀਨ ਐਨਆਰਐਚਐਮ ਵਿੱਚ ਨੌਕਰੀ ਕਰ ਰਹੇ ਹਜਾਰਾਂ ਪਰਿਵਾਰਾਂ ਨੂੰ ਬਰਬਾਦ ਕੀਤਾ ਹੈ ਜੇਕਰ ਆਮ ਲੋਕ ਵੀ ਆਪਣੇ ਬੱਚਿਆਂ ਦਾ ਭਵਿੱਖ ਸਾਡੇ ਤਰ੍ਹਾਂ ਬਰਬਾਦ ਨਹੀਂ ਕਰਣਾ ਚਾਹੁੰਦੇ ਤਾਂ ਸੋਚ ਸੱਮਝ ਕੇ ਉਚਿਤ ਕੈਂਡਿਡੇਟ ਨੂੰ ਹੀ ਵੋਟ ਪਾਉਣਾ ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply