ਅੰਮ੍ਰਿਤਸਰ, 19 ਫਰਵਰੀ (ਪ੍ਰੀਤਮ ਸਿੰਘ) – ਖਾਲਸਾ ਕਾਲਜ ਵਿਖੇ ਯੂ. ਜੀ. ਸੀ. ਸੈਂਟਰ ਵੱਲੋਂ ਸੀ. ਐੱਸ. ਏ. ਟੀ. ਅਤੇ ਯੂ. ਜੀ. ਸੀ. ਨੈੱਟ ਦੀਆਂ ਕੋਚਿੰਗ ਕਲਾਸਾਂ 23 ਫਰਵਰੀ ਤੋਂ ਦੁਪਿਹਰ 2:00 ਤੋਂ ਸ਼ਾਮ 5:00 ਵਜੇ ਸ਼ੁਰੂ ਹੋ ਰਹੀਆਂ ਹਨ। ਤਕਰੀਬਨ 2 ਮਹੀਨੇ ਚਲਣ ਵਾਲੇ ਇਸ ਕੋਰਸ ਦੌਰਾਨ ਵਿਦਿਆਰਥੀਆਂ ਦੀ ਚੋਣ ਮੈਰਿਟ ਦੇ ਅਧਾਰ ‘ਤੇ ਇੰਟਰਵਿਊ ਪਾਸ ਕਰਨ ਉਪਰੰਤ ਹੋਵੇਗੀ ਅਤੇ ਕਾਲਜ ਤੇ ਬਾਹਰੋਂ ਅਤੇ ਕਾਲਜ ਦੇ ਆਪਣੇ ਮਾਹਿਰ ਅਧਿਆਪਕ ਵਿਦਿਆਰਥੀਆਂ ਨੂੰ ਇੰਨ੍ਹਾਂ ਮੁਕਾਬਲਿਆਂ ਦੇ ਇਮਤਿਹਾਨਾਂ ਦੀ ਤਿਆਰੀ ਸਬੰਧੀ ਉਚਿੱਤ ਕੋਚਿੰਗ ਮੁਹੱਈਆ ਕਰਨਗੇ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਕੋਰਸ ਵਾਸਤੇ ਅੰਗਰੇਜੀ ਵਿਭਾਗ ‘ਤੋਂ ਪ੍ਰੋ: ਸਵੰਤ ਸਿੰਘ ਮਾਂਟੋ ਅਤੇ ਕਮਿਸਟਰੀ ਵਿਭਾਗ ‘ਤੋਂ ਡਾ. ਜੇ. ਐੱਸ. ਗਾਂਧੀ ਨੂੰ ਕੋਆਰਡੀਨੇਟਰ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀ. ਐੱਸ. ਏ. ਟੀ. ਦੀਆਂ ਕਲਾਸਾਂ ਲਈ ਬਹੁਤ ਘੱਟ ਫ਼ੀਸ ਲਈ ਜਾਂਦੀ ਹੈ, ਜਦ ਕਿ ਯੂ. ਜੀ. ਸੀ. ਨੈੱਟ ਦੀ ਕੋਚਿੰਗ ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਫ਼ੀਸ ਵਿੱਚ ਛੂਟ ਮੁਹੱਈਆ ਕਰਵਾਈ ਜਾਵੇਗੀ। ਡਾ. ਗਾਂਧੀ ਨੇ ਕਿਹਾ ਕਿ ਇਨ੍ਹਾਂ ਕੋਰਸਾਂ ਵਾਸਤੇ ਰਜਿਸਟਰੇਸ਼ਨ ਖੁੱਲ੍ਹ ਚੁੱਕੀ ਹੈ ਅਤੇ ਇਛੁੱਕ ਵਿਦਿਆਰਥੀ ਆਪਣੀਆਂ ਅਰਜੀਆਂ ਕੋਚਿੰਗ ਸੈਂਟਰ ਜਾਂ ਪ੍ਰਿੰਸੀਪਲ ਦਫ਼ਤਰ ਵਿੱਚ ਜਮ੍ਹਾ ਕਰਵਾ ਸਕਦੇ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media