Friday, July 4, 2025
Breaking News

ਪਿੰਡ ਮੂਲੇ ਚੱਕ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਨਵੀਂ ਬਰਾਂਚ ਦਾ ਸ: ਬੁਲਾਰੀਆ ਵਲੋਂ ਉਦਘਾਟਨ

PPN1902201514

ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ ਸੱਗੂ) – ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਐਂਡ ਸਿੰਧ ਬੈਂਕ ਦੇ ਜੋਨਲ ਦਫਤਰ ਵੱਲੋਂ ਪਿੰਡ ਮੂਲੇ ਚੱਕ ਵਿੱਚ ਆਪਣੀ 1429ਵੀਂ ਸ਼ਾਖਾ ਖੋਲੀ ਜਿਸ ਦਾ ਉਦਘਾਟਨ ਮਾਨਯੋਗ ਸz: ਇੰਦਰਬੀਰ ਸਿੰਘ ਬੁਲਾਰੀਆ ਦੀ ਮੁੱਖ ਸੰਸਦੀ ਸਕੱਤਰ ਵੱਲੋਂ ਕੀਤਾ ਗਿਆ।ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪਾਠ ਕਰਕੇੇ ਅਰਦਾਸ ਕੀਤੀ ਗਈ।ਇਸ ਮੌਕੇ ਸz. ਬੁਲਾਰੀਆ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਖਿੱਤੇ ਵਿੱਚ ਬੈਂਕ ਖੁੱਲਣ ਨਾਲ ਆਮ ਲੋਕਾਂ ਨੂੰ ਕਾਫੀ ਸਹੂਲਤਾਂ ਮਿਲਣਗੀਆਂ ਤੇ ਲੋਕ ਇਸ ਬੈਂਕ ਦਾ ਵੱਧ ਤੋਂ ਵੱਧ ਫਾਇਦਾ ਚੁੱਕਣਗੇ। ਬੈਂਕ ਦੋ ਜੋਨਲ ਮੈਨੇਜਰ ਸz: ਹਰਚਰਨ ਸਿੰਘ ਨੇ ਸz: ਇੰਦਰਬੀਰ ਸਿੰਘ ਬੁਲਾਰੀਆ ਨੂੰ ਜੀ ਆਇਆ ਕਹਿੰਦੇ ਹੋਏ ਬੈਂਕ ਦੀਆਂ ਡਿਪੋਜਿਟ ਸਬੰਧੀ ਸਕੀਮਾਂ ਅਤੇ ਕਰਜੇ ਸਬੰਧੀ ਸਕੀਮਾਂ ਬਾਰੇ ਦੱਸਦੇ ਹੋਏ ਕਿਹਾ ਕਿ ਸਾਡੀ ਇਹ ਬੈਂਕ ਜਿਮੀਦਾਰ ਵੀਰਾਂ ਤੇ ਪਿੰਡ ਵਾਸੀਆਂ ਨੂੰ ਜਰੂਰਤ ਦੇ ਮੁਤਾਬਿਕ ਕਈ ਤਰ੍ਹਾਂ ਦੇ ਕਰਜੇ ਦੇਵੇਗਾ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਜਿਮੀਦਾਰਾਂ ਨੂੰ ਕਰਜੇ ਦੇਣ ਵਿੱਚ ਪੰਜਾਬ ਐਂਡ ਸਿੰਧ ਬੈਂਕ ਸਭ ਤੋਂ ਅੱਗੇ ਹੈ।ਜਿਮੀਦਾਰ ਵੀਰਾਂ ਦੀਆਂ ਜਰੂਰਤਾਂ ਨੂੰ ਮੁੱਖ ਰੱਖਦੇ ਹੋਏ ਬੈਂਕ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਕਿਸਾਨ ਸੁਵਿਧਾ ਸਕੀਮ ਤਹਿਤ ਕਿਸਾਨ ਕਰੈਡਿਟ ਕਾਰਡ ਹੋਲਡਰਾਂ ਨੂੰ ਲਿਮਿਟ ਤੋਂ ਇਲਾਵਾ 50,000 ਪ੍ਰਤੀ ਏਕੜ ਕਰਜ਼ ਹੋਰ ਦਿੱਤਾ ਜਾਂਦਾ ਹੈ।ਇਸ ਲਈ ਹੋਰ ਜਮੀਨ ਗਹਿਣੇ ਰੱਖਣ ਦੀ ਲੋੜ ਨਹੀਂ।ਇਸ ਦਾ ਭੁਗਤਾਨ ਤਿੰਨ ਤੋਂ ਪੰਜ ਸਾਲਾਂ ਵਿੱਚ ਦੇਣਾ ਹੈ। ਵਿਆਜ ਦਰ ਬੇਸ ਰੇਟ 10.25 ਤੋਂ ਵਾਧੂ 1.50 ਕੁੱਲ 11.75 ਲੱਗੇਗਾ।ਕਰਜੇ ਲਈ ਮਾਰਜਿਨ 15 ਪ੍ਰਤੀਸ਼ਤ ਤੋਂ 25 ਪ੍ਰਤੀਸ਼ਤ ਹੋਵੇਗਾ।ਗ੍ਰਾਮੀਨ ਇਲਾਕੇ ਵਿੱਚ ਘਰ ਬਨਾਉਣ ਲਈ ਵੀ ਕਰਜਾ ਦਿੱਤਾ ਜਾ ਰਿਹਾ ਹੈ।ਇਸ ਮੌਕੇ ਤੇ ਮੁੱਖ ਪ੍ਰਬੰਧਕ ਸz: ਇੰਦਰਜੀਤ ਸਿੰਘ, ਸੀਨੀਅਰ ਮੈਨੇਜਰ ਸz: ਰਘਬੀਰ ਸਿੰਘ, ਮੈਨੇਜਰ ਪ੍ਰੇਮ ਸਿੰਘ, ਮੈਨੇਜਰ ਸ੍ਰੀ ਅਸ਼ਵਨੀ ਕੁਮਾਰ ਡੋਗਰਾ, ਗੁਰਦੇਵ ਸਿੰਘ ਭਗਵਤਾਂ ਵਾਲਾ ਸੀਨੀਅਰ ਮੈਨੇਜਰ, ਹਰਜਿੰਦਰ ਸਿੰਘ ਪ੍ਰਧਾਨ, ਉਪਮਿੰਦਰ ਕੌਰ, ਕੁਲਬੀਰ ਸਿੰਘ ਇੱਬਨ ਕਲਾਂ ਤੇ ਰਸਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।

Check Also

350 ਸਾਲਾ ਸ਼ਤਾਬਦੀ ਸਬੰਧੀ ਉੱਚ ਪੱਧਰੀ ਤਾਲਮੇਲ ਕਮੇਟੀ ਦੀ ਇਕੱਤਰਤਾ 8 ਜੁਲਾਈ ਨੂੰ

ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ) – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ …

Leave a Reply