ਸੇਮ ਪ੍ਰਭਾਵਿਤ ਖੇਤਰਾਂ ਵਿਚ ਪੀਣ ਵਾਲੇ ਪਾਣੀ ਤੇ ਸਫਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ

ਫਾਜਿਲਕਾ, 20 ਫਰਵਰੀ (ਵਿਨੀਤ ਅਰੋੜਾ) – ਭਾਰਤ ਸਰਕਾਰ ਦੇ ਪੀਣ ਵਾਲੇ ਪਾਣੀ ਅਤੇ ਸਵੱਛਤਾ ਮੰਤਰਾਲੇ ਦੀ ਦੋ ਮੈਂਬਰੀ ਟੀਮ ਜਿਸ ਦੀ ਅਗਵਾਈ ਮੰਤਰਾਲੇ ਦੇ ਉਪ ਸਲਾਹਕਾਰ ਸ੍ਰੀ ਜੀ. ਬਾਲਾ ਸੁਬਰਾਮਨਿਅਨ ਅਤੇ ਵਿਭਾਗ ਦੇ ਸੀਨੀਅਰ ਕੰਸਲਟੰਟ ਸ੍ਰੀ ਜੀ.ਆਰ. ਜਰਗਰ ਨੇ ਕੀਤੀ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਸੇਮ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਜ਼ਿਲ੍ਹੇ ਵਿਚ ਪੀਣ ਵਾਲੇ ਪਾਣੀ ਅਤੇ ਦਿਹਾਤੀ ਖੇਤਰਾਂ ਵਿਚ ਸੈਨੀਟੇਸ਼ਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਟੀਮ ਵੱਲੋਂ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਸ: ਚਰਨਦੇਵ ਸਿੰਘ ਮਾਨ , ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸੇਮ ਪ੍ਰਭਾਵਿਤ ਇਲਾਕਿਆਂ ਵਿਚ ਜਨ ਸਿਹਤ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਸ. ਮਾਨ ਨੇ ਕੇਂਦਰੀ ਟੀਮ ਨੂੰ ਦੱਸਿਆ ਕਿ ਸੇਮ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ,ਫਾਜ਼ਿਲਕਾ ਅਤੇ ਜਲਾਲਾਬਾਦ ਸਬ ਡਵੀਜਨ ਦੇ ਜਿਆਦਾਤਰ ਇਲਾਕੇ ਪ੍ਰਭਾਵਿਤ ਹੋਏ ਹਨ ਜਿਥੇ ਸਰਕਾਰ ਵੱਲੋਂ ਰਾਹਤ ਕਾਰਜ਼ਾਂ ਤੋ ਬਿਨ੍ਹਾਂ ਸਿਹਤ, ਜਨ ਸਿਹਤ, ਸਿੇੱਖਿਆ ਤੇ ਬੁਨਿਆਦੀ ਢਾਚੇ ਦੇ ਵਿਕਾਸ ਲਈ ਵਿਸ਼ੇਸ਼ ਕੰਮ ਕੀਤੇ ਗਏ ਹਨ।
ਇਸ ਮੌਕੇ ਟੀਮ ਵੱਲੋਂ ਸੇਮ ਪ੍ਰਭਾਵਿਤ ਪਿੰਡ ਸਜ਼ਰਾਣਾ ਸਮੇਤ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਟੀਮ ਵੱਲੋਂ ਇਨ੍ਹਾਂ ਖੇਤਰਾਂ ਦੇ ਪਿੰਡਾਂ,ਢਾਣੀਆਂ ਅਤੇ ਸਕੂਲਾਂ ਵਿਚ ਸੂਰਜੀ ਊਰਜਾ ਨਾਲ ਚੱਲਣ ਵਾਲੇ ਛੋਟੇ ਆਰ.ਓ. ਸਿਸਟਮ ਅਤੇ ਬਾਇਓ ਡੀਗ੍ਰੇਡੇਬਲ ਪਖਾਨਿਆਂ, ਕਮਿਊਨਿਟੀ ਪਖਾਨਿਆਂ ਦੀ ਉਸਾਰੀ ਦੀਆਂ ਸੰਭਾਵਨਾਵਾਂ ਸਬੰਧੀ ਆਪਣੇ ਮੰਤਰਾਲੇ ਨੂੰ ਰਿਪੋਰਟ ਦਿੱਤੀ ਜਾਵੇਗੀ। ਟੀਮ ਵੱਲੋਂ ਇਲਾਕੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਸੇਮ ਪ੍ਰਭਾਵਿਤ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਸਬੰਧੀ ਪ੍ਰੋਜੈਕਟਾਂ ਵਿਚ ਨਵੀਂਆਂ ਤਕਨੀਕਾਂ ਦੀ ਵਰਤੋਂ ਅਤੇ ਸਥਾਨਕ ਹਾਲਾਤਾਂ ਨਾਲ ਨਿਪਟਨ ਲਈ ਉਨ੍ਹਾਂ ਦੀ ਰਾਇ ਲਾਈ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਜਤਿੰਦਰ ਸਿੰਘ ਬਰਾੜ ਡੀ.ਡੀ.ਪੀ.ਓ., ਡਾ.ਬਲਜੀਤ ਸਿੰਘ ਸਿਵਲ ਸਰਜਨ, ਸ.ਸੁਖਵੀਰ ਸਿੰਘ ਬਲ ਡੀ.ਈ.ਓ. (ਸੈ.), ਇਜ. ਮੁਖਤਿਆਰ ਸਿੰਘ, ਇਜ. ਨਿਰਮਲ ਸਿੰਘ ਐਸ.ਡੀ.ਓ. ਵਾਟਰ ਸਪਲਾਈ, ਸ. ਗੁਰਪ੍ਰੀਤ ਸਿੰਘ, ਸ਼੍ਰੀ ਰਵਿੰਦਰ ਕੁਮਾਰ, ਸ਼੍ਰੀ ਸੁਨੀਲ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।
Punjab Post Daily Online Newspaper & Print Media