
ਫਾਜਿਲਕਾ, 20 ਫਰਵਰੀ (ਵਿਨੀਤ ਅਰੋੜਾ) – ਜਿਲ੍ਹਾ ਰੈਡ ਕਰਾਸ ਸੁਸਾਇਟੀ ਫਾਜਿਲਕਾ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਪ੍ਰਧਾਨ ਜਿਲ੍ਹਾ ਰੈਡ ਕਰਾਸ ਸ਼ਾਖਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਸ. ਚਰਨਦੇਵ ਸਿੰਘ ਮਾਨ ਵਧੀਕ ਡਿਪਟੀ ਕਮਿਸਸ਼ਨਰ ਸਮੇਤ ਸੰਸਥਾ ਦੇ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰਾਂ ਨੇ ਭਾਗ ਲਿਆ । ਮੀਟਿੰਗ ਵਿਚ ਮਿਤੀ 01.04.2014 ਤੋਂ 31.12.2014 ਤੱਕ ਜਿਲ੍ਹਾ ਰੈਡ ਕਰਾਸ ਸੋਸਾਇਟੀ ਫਾਜਿਲਕਾ ਦੀ ਆਮਦਨ ਅਤੇ ਖਰਚ ਦੇ ਵੇਰਵੇ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ ।ਹੈਡੀਂਕੈਪਟ ਵਿਅਕਤੀਆਂ ਨੂੰ ਪੈਟਰੋਲ ਤੇ ਚੱਲਣ ਵਾਲੀ ਵਹੀਕਲ ਤੇ ਜਿਲ੍ਹਾ ਰੈਡ ਕਰਾਸ ਸੋਸਾਇਟੀ ਫਾਜਿਲਕਾ ਵੱਲੋਂ ਸਬਸਿਡੀ ਦੇਣ ਸਬੰਧੀ, ਸੋਸਾਇਟੀ ਵੱਲੋ ਬਣਾਈ ਜਾ ਰਹੀ ਸਰ੍ਹਾਂ ਦੇ ਕਮਰਿਆਂ ਦਾ ਕਿਰਾਇਆ ਨਿਸ਼ਚਿਤ ਕਰਨ ਬਾਰੇ, ਮੋਬਾਇਲ ਡਿਸਪੈਂਸਰੀ ਵੈਨ ਲੈਣ ਸਬੰਧੀ, ਜਿਲ੍ਹਾ ਰੈਡ ਕਰਾਸ ਦੀਆਂ ਗਤੀਵਿਧੀਆਂ ਵਿਚ ਵਾਧਾ ਕਰਨ ਸਬੰਧੀ, ਬਿਰਧ ਆਸ਼ਰਮ ਦੇ ਨਾਲ ਚਾਰ ਦੁਕਾਨਾਂ ਬਣਾਉਣ ਸਬੰਧੀ ਤੇ ਫਾਜ਼ਿਲਕਾ ਜਿਲ੍ਹੇ ਲਈ ਰੋਡ ਸੇਫਟੀ ਸੋਸਾਇਟੀ ਬਣਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ । ਸੋਸਾਇਟ ਵੱਲੋਂ ਸੜਕ ਸੁਰੱਖਿਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ, ਸੈਮੀਨਾਰ ਤੇ ਲਿਟਰੇਚਰ ਵੰਡਣ ਸਬੰਧੀ ਸੋਸਾਇਟੀ ਦੇ ਖਾਤੇ ਵਿਚੋ ਪੁਲਿਸ ਨੂੰ ਵਿੱਤੀ ਮਦਦ ਦੇਣ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ।ਮੀਟਿੰਗ ਮੋਕੇ ਕੁਦਰਤੀ ਆਫਤਾ ਮੋਕੇ ਰਾਹਤ ਕਾਰਜਾਂ ਲਈ ਮੋਬਾਇਲ ਡਿਸਪੈਂਸਰੀ ਵੈਣ ਰੈਡ ਕਰਾਸ ਦੇ ਖਾਤੇ ਵਿਚੋ ਖਰੀਦਣ ਨੂੰ ਵੀ ਪ੍ਰਵਾਣਗੀ ਦਿੱਤੀ ਗਈ।ਇਸ ਤੋਂ ਇਲਾਵਾ ਪਿਛਲੇ ਦਿਨੀ ਫਾਜ਼ਿਲਕਾ ਵਿਖੇ ਲੁੱਟ ਦੀ ਵਾਰਦਾਤ ਨੂੰ ਅਸਫਲ ਬਨਾਉਣ ਵਾਲੇ ਅਧਿਆਪਕ ਸੰਦੀਪ ਨਾਰੰਗ ਜੋਕਿ ਡੀ.ਐਮ.ਸੀ. ਲੁਧਿਆਣਾ ਵਿਖੇ ਜੇਰੇ ਇਲਾਜ ਹੈ ਦੀਆਂ ਦਵਾਈਆਂ ਦਾ ਖਰਚਾ ਰੈਡ ਕਰਾਸ ਸੰਸਥਾ ਵੱਲੋਂ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਜਿਸਨੂੰ ਸਰਵਸਮਤੀ ਨਾਲ ਪਾਸ ਕੀਤਾ ਗਿਆ ।
ਇਸ ਮੀਟਿੰਗ ਵਿਚ ਸ਼੍ਰੀ ਰਾਜਪਾਲ ਸਿੰਘ ਐਸ.ਡੀ.ਐਮ ਅਬੋਹਰ, ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ, ਡੀ.ਡੀ.ਪੀ.ਓ. ਸ. ਜਤਿੰਦਰ ਸਿੰਘ ਬਰਾੜ, ਸ. ਜਸਵੰਤ ਸਿੰਘ ਢਿੱਲੋ ਡੀ.ਟੀ.ਓ., ਡਾ. ਬਲਜੀਤ ਸਿੰਘ ਸਿਵਲ ਸਰਜਨ, ਡਾ. ਐਸ.ਪੀ.ਗਰਗ ਸਹਾਇਕ ਸਿਵਲ ਸਰਜਨ, ਡਾ. ਦਵਿੰਦਰ ਭੁੱਕਲ ਐਸ.ਐਮ.ਓ., ਸ. ਸੁਖਵੀਰ ਸਿੰਘ ਬਲ ਡੀ.ਈ.ਓ.(ਸੈ), ਸ਼੍ਰੀ ਡੀ.ਪੀ.ਪਾਂਡੇ ਤਹਿਸੀਲਦਾਰ ਫਾਜ਼ਿਲਕਾ, ਸ. ਮਨਜੀਤ ਸਿੰਘ ਭੰਡਾਰੀ ਤਹਿਸੀਲਦਾਰ ਜਲਾਲਾਬਾਦ, , ਸ਼੍ਰੀ ਵੀਰ ਚੰਦ ਡੀ.ਐਸ.ਪੀ.(ਡੀ), ਸ਼੍ਰੀ ਸੁਰਿੰਦਰ ਆਹੂਜਾ, ਸ਼੍ਰੀ ਓਮ ਸੇਤੀਆ ਸਾਬਕਾ ਪ੍ਰਧਾਨ ਆੜਤੀਆ ਐਸੋਸਇਏਸਸ਼ਨ, ਸ਼੍ਰੀ ਸੁਭਾਸ਼ ਅਰੋੜਾ ਸਕੱਤਰ ਰੈਡ ਕਰਾਸ ਸੁਸਾਇਟੀ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜਰ ਸਨ ।
Punjab Post Daily Online Newspaper & Print Media