Friday, November 22, 2024

ਮਜੀਠਾ ਦੇ ਲੋਕ ਸ਼ਾਂਤਮਈ ਰਹਿ ਕੇ ਕਾਂਗਰਸ ਦਾ ਬਿਸਤਰਾ ਗੋਲ ਕਰ ਦੇਣਗੇ – ਮਜੀਠੀਆ

ਕਾਂਗਰਸ ਅਰਧ ਸੈਨਿਕ ਛੱਡ ਇੰਟਰਨੈਸ਼ਨਲ ਪੀਸ ਫੋਰਸ ਵੀ ਲਗਵਾ ਲਵੇ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣਾ

PPN2002201516

ਮਜੀਠਾ, 20 ਫਰਵਰੀ (ਪੰਜਾਬ ਪੋਸਟ ਬਿਊਰੋ )- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਵੱਲੋਂ ਮਜੀਠਾ ਵਿੱਚ ਨੀਮ ਫੌਜੀ ਬਲਾਂ ਦੀ ਚੋਣਾਂ ਸਮੇਂ ਤਾਇਨਾਤੀ ਦੀ ਮੰਗ ‘ਤੇ ਟਿੱਪਣੀ ਦੌਰਾਨ ਵਿਰੋਧੀਆਂ ਨੂੰ ਨਿਸ਼ਾਨਾ ‘ਤੇ ਲਿਆ ਅਤੇ ਕਿਹਾ ਕਿ ਲੋਕਾਂ ਵੱਲੋਂ ਵਾਰ ਵਾਰ ਨਕਾਰੇ ਗਏ ਮਜੀਠਾ ਦੇ ਕਾਂਗਰਸੀ ਆਗੂ ਅਰਧ ਸੈਨਿਕ ਬਲ ਛੱਡ ਮਜੀਠਾ ਵਿੱਚ ਇੰਟਰਨੈਸ਼ਨਲ ਪੀਸ ਫੋਰਸ ਵੀ ਲਗਵਾ ਲਵੇ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣ ਲਗਾ।ਦੇਸ਼ ਭਰ ਵਿੱਚ ਕਾਂਗਰਸ ਦਾ ਜੋ ਹਸ਼ਰ ਹੋਇਆ ਉਸੇ ਤਰਾਂ ਮਜੀਠਾ ਦੇ ਲੋਕ ਸ਼ਾਂਤਮਈ ਰਹਿ ਕੇ ਇੱਥੋਂ ਵੀ ਕਾਂਗਰਸ ਦਾ ਬਿਸਤਰਾ ਗੋਲ ਕਰ ਦੇਣਗੇ। ਸ: ਮਜੀਠੀਆ ਅੱਜ ਮਜੀਠਾ ਦੇ ਵਾਰਡ ਨੰਬਰ ੧੧ ਤੋਂ ਅਕਾਲੀ-ਭਾਜਪਾ ਉਮੀਦਵਾਰ ਸ੍ਰੀ ਦੇਸ ਰਾਜ ਦੇ ਹੱਕ ਵਿੱਚ ਕੀਤੀ ਗਈ ਭਾਰੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਆਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸਲ ਵਿੱਚ ਕਾਂਗਰਸੀ ਆਗੂ ਅਕਾਲੀ ਉਮੀਦਵਾਰਾਂ ਨੂੰ ਮਿਲ ਰਹੇ ਭਾਰੀ ਲੋਕ ਸਮਰਥਨ ਦੌਰਾਨ ਆਪਣੀ ਪਰਤੱਖ ਹਾਰ ਨੂੰ ਦੇਖਦਿਆਂ ਪੂਰੀ ਤਰਾਂ ‘ਹਿੱਲ’ ਗਏ ਹਨ। ਜਿਸ ਕਾਰਨ ਉਹ ਨਾ ਕੇਵਲ ਅਕਾਲੀ ਦਲ ‘ਤੇ ਹਾਸੋਹੀਣੀ ਤੇ ਬੇਂਸਿਰ ਪੈਰ ਦੋਸ਼ ਲਗਾ ਰਹੇ ਹਨ ਸਗੋਂ ਲੜਾਈ ਝਗੜਾ ਕਰਨ ‘ਤੇ ਉਤਾਰੂ ਹਨ । ਭਾਰੀ ਬਾਰਸ਼ ਦੌਰਾਨ ਵਾਰਡ ਨੰ: 7 ਤੋਂ ਸਲਵੰਤ ਸਿੰਘ ਸੇਠ, ਸੁਰਿੰਦਰਪਾਲ ਸਿੰਘ ਗੋਕਲ, ਬਿਲਾ ਆੜ੍ਹਤੀ ਦੇ ਹੱਕ ਵਿੱਚ ਵੱਖ ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਅੱਜ ਅਸਤੀਫ਼ਿਆਂ ਵਾਲੀ ਪਾਰਟੀ ਬਣ ਚੁੱਕੀ ਹੈ ਤੇ ਹਰ ਆਏ ਦਿਨ ਕਾਂਗਰਸ ਦਾ ਕੋਈ ਨਾ ਕੋਈ ਆਗੂ ਅਸਤੀਫ਼ਾ ਦੇ ਰਿਹਾ ਹੁੰਦਾ ਹੈ। ਉਹਨਾਂ ਸਵਾਲ ਕੀਤਾ ਕਿ ਉਹਨਾਂ ਦੇ ਵਿਰੋਧੀਆਂ ਨੂੰ ਕਾਂਗਰਸੀ ਸਰਕਾਰਾਂ ਸਮੇਂ ਮਜੀਠੇ ਦਾ ਵਿਕਾਸ ਕਰਾਉਣ ਦਾ ਖਿਆਲ ਕਿਉਂ ਨਹੀਂ ਆਇਆ। ਬਾਦਲ ਸਰਕਾਰ ਵੱਲੋਂ ਮਜੀਠਾ ਵਿਖੇ ਕਰਾਏ ਜਾ ਰਹੇ ਰਿਕਾਰਡ ਵਿਕਾਸ ਦੀ ਗਲ ਕਰਦਿਆਂ ਉਹਨਾਂ ਕਿਹਾ ਕਿ ਵਿਕਾਸ ਤੇ ਤਰੱਕੀ ਨੂੰ ਮੋਹਰ ਲਾਉਣੀ ਹੈ ਤਾਂ ਤਕੜੀ ‘ਤੇ ਮੋਹਰ ਲਾਉਂਦਿਆਂ ਕੀਤੇ ਗਏ ਕੰਮਾਂ ਦੇ ਹੱਕ ਵਿੱਚ ਭਾਰੀ ਫਤਵਾ ਦੇਣ ਅਤੇ ਕੰਮ ਆਉਣ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸ: ਰਾਜ ਮਹਿੰਦਰ ਸਿੰਘ ਮਜੀਠਾ, ਤਲਬੀਰ ਸਿੰਘ ਗਿੱਲ, ਹੇਮ ਇੰਦਰ ਸਿੰਘ ਮਜੀਠਾ, ਪ੍ਰਭਦਿਆਲ ਸਿੰਘ ਮਜੀਠਾ ਪ੍ਰਧਾਨ, ਬਲਵੰਤ ਸਿੰਘ, ਕੇਵਲ ਭਗਤ, ਪ੍ਰੋ: ਸਰਚਾਂਦ ਸਿੰਘ, ਗੁਰਪ੍ਰਤਾਪ ਸਿੰਘ ਟਿਕਾ, ਗੁਰਪ੍ਰੀਤ ਸਿੰਘ ਰੰਧਾਵਾ, ਗਗਨ ਦੀਪ ਸਿੰਘ ਭਕਨਾ, ਰਾਕੇਸ਼ ਪ੍ਰਾਸ਼ਰ, ਨਰੇਸ਼ ਕੁਮਾਰ, ਰਕੇਸ਼ ਕੁਮਾਰ, ਸਜਣ ਸਿੰਘ, ਸਰਬਜੀਤ ਸਿੰਘ ਸਪਾਰੀ, ਰਜੇਸ਼ ਕੁਮਾਰ ਜੀਵਨ, ਸੁਰੇਸ਼ ਸ਼ਰਮਾ, ਡਾ: ਜੇ ਐਸ ਬਿੱਟੂ, ਲਾਜਪਤ ਰਾਏ ਨਈਅਰ, ਅਸ਼ਵਨੀ ਕੁਮਾਰ ਨਈਅਰ ਆਦਿ ਵੀ ਮੌਜੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply