ਵੱਖ-ਵੱਖ ਕਾਲਜਾਂ ਨੇ ਦਾਖਲੇ ਤੇ ਰਿਆਇਤਾਂ ਸਬੰਧੀ ਦਿੱਤੀ ਜਾਣਕਾਰੀ

ਬਟਾਲਾ, 21 ਫਰਵਰੀ (ਨਰਿੰਦਰ ਬਰਨਾਲ) – ਬੀਤੇ ਦਿਨ ਸਰਕਾਰੀ ਕਾਲਜ ਗੁਰਦਾਸਪੁਰ ਦੀ ਗਰਾਊਾਡ ਵਿਚ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਅਮਰਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਕੈਰੀਅਰ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੀ ਸ੍ਰੀਮਤੀ ਡਾ।ਭਾਵਨਾ ਸੋਬਿਤ ਤ੍ਰਿਖਾ ਨੇ ਕੀਤਾ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਸਲਵਿੰਦਰ ਸਿੰਘ ਸਮਰਾ, ਡਿਪਟੀ ਡੀ.ਈ.ਓ ਭਾਰਤ ਭੂਸ਼ਨ, ਡਿਪਟੀ ਡੀ.ਈ.ਓ (ਐ) ਬਲਬੀਰ ਸਿੰਘ ਡਿਪਟੀ ਡੀ.ਈ.ਓ (ਐਲੀ) ਤੇ ਬੂਟਾ ਸਿੰਘ ਏ.ਈ.ਓ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।ਪ੍ਰਦਰਸ਼ਨੀ ਦਾ ਜਾਇਜ਼ਾ ਕਰਨ ਉਪਰੰਤ ਡਾ।ਭਾਵਨਾ ਸੋਬਿਤ ਤ੍ਰਿਖਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਭਵਿੱਖ ਵਿਚ ਵੀ ਅਜਿਹੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣ।ਇਸ ਮੌਕੇ ਪ੍ਰਬੰਧਕ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨੀ ‘ਚ ਸੁਖਜਿੰਦਰ ਗਰੁੱਪ, ਗੋਲਡਨ ਗਰੁੱਪ, ਰਿਆਤ ਬਾਹਰਾ ਗਰੁੱਪ, ਚੰਡੀਗੜ੍ਹ ਗਰੁੱਪ, ਗੁਲਜਾਰ ਗਰੁੱਪ, ਲਵਲੀ ਗਰੁੱਪ, ਸੀ.ਟੀ ਗਰੁੱਪ, ਵੱਖ ਵੱਖ ਬੈਕਾਂ ਦੇ ਮੁਲਾਜਮ ਪਹੁੰਚੇ ਤੇ ਵਿਦਿਆਰਥੀਆਂ ਨੂੰ ਲੋਨ ਦੇਣ ਬਾਰੇ ਵੀ ਦੱਸਿਆ ਗਿਆ।ਸਕੂਲਾਂ ਤੋ ਆਏ ਵਿਦਿਆਰਥੀਆਂ ਤੇ ਗਾਈਡੈਸ ਅਧਿਆਪਕਾਂ ਨੇ ਪੂਰੀ ਰੁਚੀ ਵਿਖਾਈ।ਇਸ ਮੌਕੇ ਨਰਿੰਦਰ ਬਰਨਾਲ, ਗੁਰਮੀਤ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਕੌਰ, ਅਨਿਲ ਵਰਮਾ, ਅਮਰੀਕ ਸਿੰਘ, ਡਾ ਸਰਵਨ ਸਿਘ ਆਦਿ ਸੰਸਥਾਵਾਂ ਨੇ ਭਾਗ ਲਿਆ।ਜਿਨ੍ਹਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪ੍ਰਾਪਤੀਆਂ ਨੂੰ ਪੇਸ਼ ਕਰਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ।ਇਸ ਮੌਕੇ ਵਿਦਿਆਰਥੀ, ਉਨ੍ਹਾਂ ਦੇ ਮਾਪੇ ਅਤੇ ਸਮੂਹ ਅਧਿਆਪਕ ਨੇ ਸ਼ਮੂਲੀਅਤ ਕੀਤੀ ।
Punjab Post Daily Online Newspaper & Print Media