Tuesday, July 21, 2026

ਪੁਲਿਸ ਸਾਂਝ ਕੇਂਦਰਾਂ ਦੇ ਕਮੇਟੀ ਮੈਂਬਰਾਂ ਦੀ ਬਟਾਲਾ ਵਿਖੇ ਮੀਟਿੰਗ

ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵਿਚਾਰੇ ਲੋਕ ਮਸਲੇ, ਪੁਲਿਸ ਵੱਲੋਂ ਹੱਲ ਦਾ ਭਰੋਸਾ

PPN2102201503

ਬਟਾਲਾ, 21 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਪੁਲਿਸ ਤੇ ਲੋਕਾਂ ਦਰਮਿਆਨ ਸਾਂਝ ਨੂੰ ਹੋਰ ਪਕੇਰਿਆਂ ਕਰਨ ਲਈ ਸ਼ੁਰੂ ਕੀਤੇ ਸਾਂਝ ਕੇਂਦਰਾਂ ‘ਚ ਮਿਲ ਰਹੀਆਂ ਸਹੂਲਤਾਂ ਅਤੇ ਸਮੁੱਚੇ ਕੰਮਕਾਜ ਦਾ ਜਾਇਜਾ ਲੈਣ ਲਈ ਅੱਜ ਜ਼ਿਲ੍ਹਾ ਕਮਿਊਨਿਟੀ ਅਫਸਰ ਸ੍ਰੀ ਹਰੀ ਸ਼ਰਨ ਸ਼ਰਮਾਂ (ਪੀ.ਪੀ.ਐੱਸ.) ਵੱਲੋਂ ਸਾਂਝ ਕੇਂਦਰਾਂ ਦੇ ਕਮੇਟੀ ਮੈਂਬਰਾਂ ਨਾਲ ਸਾਂਝ ਕੇਂਦਰ ਬਟਾਲਾ ਵਿਖੇ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਤਹਿਸੀਲਦਾਰ ਬਟਾਲਾ ਸ. ਰਵਿੰਦਰਪਾਲ ਸਿੰਘ, ਡਾ. ਸੁਖਦੀਪ ਸਿੰਘ ਐਸ.ਐਮ.ਓ. ਸਿਵਲ ਹਸਪਤਾਲ ਬਟਾਲਾ, ਸ੍ਰੀ ਬਲਵਿੰਦਰ ਸਿੰਘ ਦਫਤਰ ਨਗਰ ਕੌਸਲ ਬਟਾਲਾ, ਐਸ.ਆਈ. ਬਿਸ਼ੰਬਰ ਦਾਸ, ਐਸ.ਆਈ. ਅਮਨਦੀਪ ਕੌਰ, ਏ.ਐਸ.ਆਈ. ਅਜੀਤ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ ਵਿਨੋਦ ਸਚਦੇਵਾ, ਬਲਵਿੰਦਰ ਸਿੰਘ ਸੰਘੇੜਾ, ਮੈਡਮ ਤੀਰਥ ਬਾਲਾ ਪ੍ਰੋਫੈਸਰ ਆਰ.ਆਰ.ਬਾਵਾ ਕਾਲਜ਼, ਮੈਡਮ ਰਜਨੀ ਬਾਲਾ ਪ੍ਰੋਫੈਸਰ ਬੇਰਿੰਗ ਕਾਲਜ਼ ਬਟਾਲਾ ਅਤੇ ਹਰਭਜਨ ਸਿੰਘ ਮਲਕਪੁਰੀ ਆਦਿ ਵੀ ਸ਼ਾਮਲ ਹੋਏ।
ਮੀਟਿੰਗ ਦੌਰਾਨ ਪੁਲਿਸ ਸਾਂਝ ਕੇਂਦਰਾਂ ਦੇ ਕੰਮਕਾਜ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਕਮਿਊਨਿਟੀ ਅਫਸਰ ਡੀ.ਐੱਸ.ਪੀ. ਸ੍ਰੀ ਹਰੀ ਸ਼ਰਨ ਸ਼ਰਮਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਅਧਿਕਾਰ ਕਾਨੂੰਨ ਤਹਿਤ ਪੁਲਿਸ ਵਿਭਾਗ ਨਾਲ ਸਬੰਧਤ 27 ਸੇਵਾਵਾਂ ਨੂੰ ਸਮਾਂਬੱਧ ਕੀਤਾ ਗਿਆ ਹੈ ਅਤੇ ਇਹ ਸਾਰੀਆਂ ਹੀ 27 ਸੇਵਾਵਾਂ ਲੋਕਾਂ ਨੂੰ ਨਿਸ਼ਚਤ ਸਮੇਂ-ਸੀਮਾਂ ‘ਚ ਸਾਰੇ ਸਾਂਝ ਕੇਂਦਰਾਂ ‘ਚ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰਾਂ ਦੇ ਬਣਨ ਨਾਲ ਲੋਕਾਂ ਨੂੰ ਵੱਡੀ ਸਹੂਲਤ ਹੋਈ ਹੈ ਅਤੇ ਹੁਣ ਪੁਲਿਸ ਥਾਣੇ ਜਾਣ ਦੀ ਬਜਾਏ ਲੋਕਾਂ ਦੇ ਬਹੁਤ ਸਾਰੇ ਕੰਮ ਹੁਣ ਸਾਂਝ ਕੇਂਦਰਾਂ ‘ਚ ਹੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਸਾਂਝ ਕੇਂਦਰਾਂ ਦੀ ਬਦੌਲਤ ਲੋਕਾਂ ਤੇ ਪੁਲਿਸ ਦੀ ਸਾਂਝ ਹੋਰ ਪੱਕੀ ਹੋਈ ਹੈ।
ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਸ਼ਹਿਰ ਵਿੱਚ ਮੋਟਰ ਸਾਈਕਲਾਂ ਦੇ ਪਟਾਕੇ, ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਅੱਗੇ ਕੀਤੇ ਨਜ਼ਾਇਜ਼ ਕਬਜ਼ਿਆਂ, ਬਜ਼ਾਰਾਂ ਵਿੱਚ ਲੋਕ ਗਲਤ ਤਰੀਕੇ ਨਾਲ ਵਹੀਕਲ ਪਾਰਕਿੰਗ ਆਦਿ ਮੁਦਿਆਂ ਬਾਰੇ ਵੀ ਗੱਲਬਾਤ ਕੀਤੀ ਗਈ ਅਤੇ ਇਨ੍ਹਾਂ ਦੇ ਹੱਲ ਲਈ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ। ਕਮੇਟੀ ਮੈਂਬਰਾਂ ਦੇ ਸੁਝਾਵਾਂ ਸਬੰਧੀ ਸ੍ਰੀ ਹਰੀ ਸ਼ਰਨ ਸ਼ਰਮਾਂ, ਪੀ.ਪੀ.ਐਸ, ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਬਟਾਲਾ ਨੇ ਇਹ ਵਿਸਵਾਸ਼ ਦਵਾਇਆ ਗਿਆ ਕਿ ਜੋ ਪੁਲਿਸ ਨਾਲ ਸਬੰਧਤ ਮਸਲੇ ਹਨ ਉਹਨਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ ਅਤੇ ਜੋ ਮਸਲੇ ਦੂਸਰੇ ਮਹਿਕਮਿਆਂ ਨਾਲ ਸਬੰਧਤ ਹਨ ਉਸ ਸਬੰਧੀ ਸਬੰਧਤ ਮਹਿਕਮਿਆਂ ਨਾਲ ਪੱਤਰ ਵਿਹਾਰ ਕਰਕੇ ਉਨ੍ਹਾਂ ਨੂੰ ਵੀ ਹੱਲ ਕਰਵਾਇਆ ਜਾਵੇਗਾ। ਇਸੇ ਦੌਰਾਨ ਉਨ੍ਹਾਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply