ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਏ.ਟੀ.ਐਮ ਮਸ਼ੀਨਾਂ ‘ਤੇ ਨਕਦੀ ਅਤੇ ਂਏ.ਟੀ.ਐਮ ਕਾਰਡ ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰ-2, ਸ਼੍ਰੀ ਦੀਪਕ ਹਿਲੋਰੀ, ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜਤਿੰਦਰ ਸਿੰਘ ਅੋਲਖ ਦੇ ਦਿਸ਼ਾਂ ਨਿਰਦੇਸ਼ਾਂ ਅਧੀਨ ਕੰਮ ਕਰਦਿਆ ਸ਼੍ਰੀ ਕੇਤਨ ਬਾਲੀਰਾਮ ਪਾਟਿਲ ਦੀ ਅਗਵਾਈ ‘ਚ ਇੰਸਪੈਕਟਰ ਗੁਰਬਿੰਦਰ ਸਿੰਘ ਮੁੱਖ ਅਫਸਰ ਥਾਣਾ ਕੈਂਟ ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਬੈਕਾਂ ਦੇ ਇਸ ਦੇ ਇੱਕ ਮੈਬਰ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਪਰਮਿੰਦਰ ਸਿੰਘ ਕੌਮ ਜੱਟ, ਵਾਸੀ ਨੀਵੀ ਪੱਤੀ ਕੌਟ ਖਾਲਸਾ, ਅੰਮ੍ਰਿਤਸਰ ਨੂੰ ਰੰਗੇ ਹੱਥੀ ਪੰਜਾਬ ਨੈਸ਼ਨਲ ਬੈਕ ਦੇ ਏ.ਟੀ.ਐਮ ਭਾਈ ਵੀਰ ਸਿੰਘ ਮਾਰਕੀਟ ਪੁਤਲੀਘਰ ਤੋ ਕਾਬੂ ਕਰਕੇ ਉਸ ਵੱਲੋ ਖੋਹੇ ਗਏ 2,000 ਰੁਪਏ ਅਤੇ ਂਏ.ਟੀ.ਐਮ ਕਾਰਡ ਬ੍ਰਾਮਦ ਕੀਤਾ, ਜਿਸ ਪਾਸੋ ਦੋ ਹੋਰ ਂਂਏ.ਟੀ.ਐਮ ਕਾਰਡ ਇੱਕ ਐਚ ਡੀ ਐਫ ਸੀ ਤੇ ਐਸ ਬੀ ਆਈ ਬੈਕ ਦੇ ਬ੍ਰਾਮਦ ਹੋਏ।ਸ਼੍ਰੀ ਦੀਪਕ ਹਿਲੋਰੀ ਨੇ ਕਿਹਾ ਕਿ ਦੋਸ਼ੀ ਖਿਲਾਫ ਮੁਕੱਦਮਾ ਨੰਬਰ 39 ਮਿਤੀ 19-02-15 ਜੁਰਮ 420,406,382,511 ਭ:ਦ: ਥਾਣਾ ਕੰਨਟੋਨਮੈਟਂ ਅੰਮ੍ਰਿਤਸਰ ਸ਼ਹਿਰ ਦਰਜ ਰਜਿਸਟਰ ਕਰਕੇ ਇਸ ਦੀ ਪੁੱਛ-ਗਿੱਛ ਕੀਤੀ ਗਈ, ਪੁੱਛਗਿੱਛ ਉਪਰੰਤ ਮੁਕੱਦਮਾ ਨੰਬਰ 2715 ਜੁਰਮ 382, 34 ਥਾਣਾ ਕੈਂਟ ਅੰਮ੍ਰਿਤਸਰ ਵਿਖੇ ਮਾਮਲਾ ਰਿਕਾਰਡ ਕੀਤਾ ਗਿਆ।ਉਨਾਂ ਕਿਹਾ ਕਿ ਦੋਸ਼ੀ ਅਮਨਦੀਪ ਸਿੰਘ ਉਰਫ ਅਮਨ ਦੇ ਦੋ ਹੋਰ ਸਾਥੀ ਜੋ ਫਰਾਰ ਹਨ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …