ਫਾਜਿਲਕਾ, 21 ਫਰਵਰੀ (ਵਿਨੀਤ ਅਰੋੜਾ) – ਸਰਵ ਸਿੱਖਿਆ ਅਭਿਆਨ ਤਹਿਤ ਆਰ ਟੀ ਈ ਬਾਰੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਤਿੰਨ ਰੋਜ਼ਾਂ ਨਾਨ ਰੈਜੀਡੈਨਸ਼ਿਅਲ ਟ੍ਰੇਨਿੰਗ ਦੇ ਪਹਿਲੇ ਪੜਾਅ ਅਨੁਸਾਰ ਅੱਜ ਮਿਤੀ 21-2-2015 ਸ਼ਨੀਵਾਰ ਕਲਸਟਰ ਸਰਕਾਰੀ ਪ੍ਰਾਈਮਰੀ ਸਕੂਲ ਨੰ: 2 ਫਾਜਿਲਕਾ ਵਿੱਚ ਪੈਂਦੇ ਸਕੂਲ ਨੰ: 2, ਤੁਰਕਾ ਵਾਲੀ ਪੈਂਚਾ ਵਾਲੀ, ਢਾਣੀ ਰਾਏ ਸਿੱਖ, ਸੀਟੀ ਸਕੂਲ ਫਾਜਿਲਕਾ ਦੇ ਮੈਬਰਾਂ ਨੂੰ ਟ੍ਰੇਨਿੰਗ ਲਈ ਜਿਲ੍ਹਾਂ ਸਿੱਖਿਆਂ ਅਫਸਰ ਫਾਜਿਲਕਾ ਵੱਲੋਂ ਵਿਜੈ ਕੁਮਾਰ ਮੋਂਗਾ ਦੀ ਰਿਸੋਰਸ ਪ੍ਰਰਸਨ ਵੱਜੋ ਡਿਉਟੀ ਲਗਾਈ ਗਈ।ਉਨ੍ਹਾਂ ਦੇ ਨਾਲ ਗਰੋਵਰ ਨੇ ਵੀ ਡਿਉਟੀ ਨਿਭਾਈ। ਵਿਜੈ ਮੋਂਗਾ ਨੇ ਐਸ ਐਮ ਸੀ ਦੇ ਮੈਬਰਾਂ ਨੂੰ ਆਰ ਟੀ ਈ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਸਮੇਂ ਕੁਲ ਸਕੂਲ 20320 ਹਨ ਜਿਸ ਵਿੱਚ ਐਸ ਐਮ ਸੀ ਕੁਲ 20183 ਹਨ ਜਿੱਸ ਵਿਚ ਹਰ ਕਮੇਟੀ ਦੇ 6 ਮੈਬਰਾਂ ਨੂੰ ਟ੍ਰੇਨਿੰਗ ਦੇਣ ਲਈ ਕੁਲ 363 ਲੱਖ ਰੁਪਏ ਖਰਚ ਕਰਨੇ ਹਨ ਕੁਲ ਮੈਬਰ 1,21098 ਹਨ। ਇਹ ਟ੍ਰੇਨਿੰਗ ਤਿੰਨ ਦਿਨ 21 ਫਰਵਰੀ, 7 ਮਾਰਚ ਅਤੇ 21 ਮਾਰਚ 2015 ਹਨ। ਆਰ ਟੀ ਐਕਟ 2009 ਨੂੰ ਲਾਗੂ ਕੀਤਾ ਜਿਸ ਵਿਚ 6 ਤੋਂ 14 ਸਾਲ ਦੇ ਹਰ ਬੱਚੇ ਨੂੰ ਮੁਫਤ ਤੇ ਲਾਜਮੀ ਸਿੱਖਿਆਂ ਦੇਣੀ ਨਿਸ਼ਚਤ ਹੋਈ। 18 ਮਾਰਚ 1910 ਨੂੰ ਗੋਪਾਲ ਗੋਖਲੇ ਨੇ ਇੰਪੀਅਰਲ ਲੈਰਿਸਲੇਟਿਵ ਅਸੈਂਬਲੀ ਅੱਗੇ ਭਾਰਤ ਵਿੱਚ ਮੁਫਤ ਤੇ ਲਾਜ਼ਮੀ ਸਿੱਖਿਆਂ ਦਾ ਪ੍ਰਸਤਾਵ ਪੇਸ਼ ਕੀਤਾ ਪਰ ਪਾਸ ਨਾ ਹੋ ਸਕਿਆ। 1950 ਵਿਚ ਫਿਰ ਸੰਵੀਧਾਨ ਵਿਚ ਪਰ 1993 ਵਿਚ ਮਾਨਯੋਗ ਸੁਪਰੀਮ ਕੋਰਟ ਅਤੇ 2002 ਵਿਚ ਸੰਵੀਧਾਨ ਦੀ 86 ਵੀਂ ਸੋਧ ਅਨੁਸਾਰ 6 ਤੋਂ 14 ਸਲਾ ਦੇ ਹਰ ਬੱਚੇ ਨੂੰ ਮੁਫਤ ਤੇ ਲਾਜਮੀ ਸਿੱਖਿਆਂ ਦਾ ਮਤਾ ਪਾਸ ਹੋਇਆ। ਆਖਿਰ 2009 ਨੂੰ ਨੂੰ ਸਾਰੇ ਭਾਰਤ ਵਿੱਚ ਇਹ ਨਿਯਮ ਲਾਗੂ ਹੋਇਆ। 2010 ਵਿਚ ਸਾਰੇ ਭਾਰਤ ਵਿਚ ਸੰਸਾਰ ਦਾ 135ਵਾਂ ਦੇਸ਼ ਬਣਿਆ। ਬਾਰਡਰ ਏਰੀਏ, ਬੇਟ ਏਰੀਏ, ਕੰਢੀ ਏਰੀਏ, ਨੀਮ ਪਹਾੜੀ ਏਰੀਏ ਵਿਚ ਸਕੂਲਾਂ ਦੀ ਹਾਜ਼ਰੀ ਸੁਨਿਸ਼ਚਿਤ ਕਰਨਾ ਜਰੂਰੀ ਹੈ। ਸੰਘਣੀ ਅਬਾਦੀ ਵਾਲੇ ਖੇਤਰਾਂ ਵਿਚ ਇੱਕ ਤੋਂ ਵੱਧ ਸਕੂਲ ਸਥਾਪਿਤ ਕਰਨ ਦੀ ਵਿਵਸਥਾ ਹੈ। ਅਪੰਗ ਬੱਚਿਆਂ ਲਈ ਟਰਾਂਸਪੋਰਟ ਦਾ ਉਚਿਤ ਪ੍ਰਬੰਧ ਕਰਨਾ।ਇਸ ਵਿਚ ਸਰਕਾਰ ਇਹ ਵੀ ਯਕੀਨੀ ਬਣਾਵੇਗੀ ਕਿ ਸਕੂਲ ਵਿਚ ਕਿਸੇ ਵੀ ਬੱਚੇ ਦਾ ਜਾਤ, ਸ਼੍ਰੇਣੀ, ਲਿੰਗ ਅਤੇ ਧਰਮ ਦੇ ਅਧਾਰ ਤੇ ਸ਼ੋਸ਼ਨ ਨਾ ਹੋਵੇੇ। ਕਮਜੋਰ ਵਰਗਾਂ ਅਤੇ ਸੁਵਿਧਾ ਰਹਿਤ ਗਰੁੱਪ ਦੇ ਬੱਚਿਆਂ ਲਈ ਰਾਖਵਾਂ ਕਰਨ। ਸਕੂਲ ਮੈਨੇਜਮੈਂਟ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਕੁਲ ਗਿਣਤੀ ਮੈਬਰਾਂ ਦੀ 12 ਜਿਸ ਵਿਚ 9 ਮੈਬਰ 75% ਬੱਚਿਆਂ ਦੇ ਮਾਪਿਆਂ ਜਾਂ ਸਰਪ੍ਰਸਤਾ ਵਿੱਚ ਲਏ ਜਾਣਗੇ।5 ਇਸਤਰੀਆਂ ਹੋਣਗੀਆ।ਡਿਸਐਡਵਾਟੇਜਡ ਗਰੁੱਪ ਦੇ ਮਾਪਿਆਂ ਨੂੰ ਅਨੁਪਾਤਿਕ ਨੁਮਾਇੰਦਗੀ ਦਿੱਤੀ ਜਾਵੇਗੀ।ਇੱਕ ਮੈਬਰ ਅਧਿਆਪਕਾਂ ਵਿਚੋ ਲਿਆ ਜਾਵੇਗਾ।ਬਾਕੀ ਸਥਾਨਕ ਵਿਦਿਅਕ ਮਾਹਰਾਂ ਵਿਚੋ ਸਕੂਲ ਇੰਚਾਰਜ ਮੈਬਰ ਸਕੱਤਰ ਅਤੇ ਗੈਰ ਸਰਕਾਰੀ ਮੈਬਰਾਂ ਵਿਚੋ ਇੱਕ ਚੈਅਰਪਰਸਨ ਅਧਿਆਪਕਾਂ 60 ਬੱਚਿਆਂ ਤੱਕ ਦੋ ਅਧਿਆਪਕ 61 ਤੋਂ90 ਤੱਕ ਤਿੰਨ ਲੜਕਿਆਂ ਦੀ ਸਿੱਖਿਆਂ ਲਈ ਕੇ ਜੀ ਬੀ ਵੀ,, ਐਨ ਪੀ ਈ ਜੀ ਈ ਐਲ ਸਕੀਮਾਂ ਤਹਿਤ ਬੱਚਿਆਂ ਨੂੰ ਮੁਫਤ ਵਰਦੀ ਅਤੇ ਪਾਠ ਪੁਸਤਕਾਂ ਹੋਸਟਲ ਆਦਿ।
ਮੋਂਗਾ ਨੇ ਐਸ ਐਮ ਸੀ ਦੇ ਮੈਬਰਾਂ ਨੂੰ ਉਨ੍ਹਾਂ ਦੀ ਡਿਊਟੀ ਪ੍ਰਤੀ ਅਧਿਆਪਕਾਂ ਨੂੰ ਉਨ੍ਹਾ ਦੇ ਫਰਜ਼ ਪ੍ਰਤੀ ਅਤੇ ਬੱਚਿਆਂ ਨੂੰ ਪੂਰੀ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮਿਹਨਤ ਤੇ ਇਮਾਨਦਾਰੀ ਨਾਲ ਕੀਤੇ ਕੰਮ ਦਾ ਫਲ ਬੜਾ ਹੀ ਚੰਗਾ ਹੁੰਦਾ ਹੈ। ਇਸ ਮੌਕੇ ਤੁਰਕਾਂ ਵਾਲੀ ਤੋ ਮਿਲਖ ਰਾਜ, ਮੱਖਣ ਲਾਲ, ਚੇਅਰਮੈਨ ਪਰਮਾਨੰਦ, ਨੀਲਮ ਰਾਣੀ, ਤਰਲੋਚਨ ਕੌਰ, ਹਰਭਜਨ ਲਾਲ, ਮਿਡਲ ਸਕੂਲ ਫਾਜਿਲਕਾਨੰ: 2 ਤੋਂ ਤਰਸੇਮ ਰਾਣੀ, ਚੇਅਰਮੈਨ ਗੁਰਪ੍ਰੇਮ ਸਿੰਘ, ਸੀ ਐਚ ਟੀ ਮੈਡਮ ਨੀਲਮ ਆਰਿਆ, ਚੇਅਰਮੈਨ ਗੁਰਬੀਰ ਮੈਨੀ।ਢਾਣੀ ਰਾਏ ਸਿੱਖ ਤੋਂ ਸਜਰਨ ਸਿੰਘ, ਪ੍ਰੇਮ ਸਿੰਘ, ਅਨੀਤਾ ਰਾਣੀ। ਪੈਂਚਾ ਵਾਲੀ ਤੋ ਗੁਰਚੀਤ ਕੌਰ, ਮਮਤਾ ਰਾਣੀ, ਕ੍ਰਿਸ਼ਨਾ ਰਾਣੀ, ਤ੍ਰਿਪਤਾ ਰਾਣੀ, ਸੁਨੀਤਾ, ਜੋਗਿੰਦਰ ਕੌਰ, ਤਰਲੋਚਨ ਰਾਣੀ,ਰਜਨੀਸ਼ ਕੁਮਾਰ, ਮੀਨੂੰ ਰਾਣੀ, ਮਮਤਾ ਰਾਣੀ, ਪ੍ਰਮੋਦ, ਪੂਜਾ, ਇਸ਼ਾ, ਸ਼ੀਤਲ, ਮੀਨੂੰ, ਦਿਵਯਾ। ਸਟੇਜ ਸੰਚਾਲਨ, ਨੀਲਮ ਬਜਾਜ, ਨੀਟੂ ਬਾਲਾ, ਗੀਤਾ ਮੀਰਾ , ਬੀ ਪੀ ਈ ਓ ਆਫਿਸ ਤੋਂ ਸੁਬੀਤਾ ਰਾਣੀ, ਪੂਜਾ ਗਾਂਧੀ ਰਿਸੋਰਸ ਪਰਸਨ, ਅਨੁਪ ਗਰੋਵਰ, ਪ੍ਰਦੀਪ ਛਾਬੜਾ ਆਦਿ ਹਾਜਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …