Saturday, March 28, 2026

ਰੋਟਰੀ ਕਲੱਬ ਵਲੋਂ ਪੁਲਿਸ ਅਫਸਰ ਇੰਦਰਜੀਤ ਸਿੰਘ ਦਾ ਸਨਮਾਨ

ਪੰਜਾਬ ਵਿਚ ਨਸ਼ਿਆਂ ਦੇ ਖਤਮੇ ਲਈ ਜਨਤਾ ਦੇ ਸਹਿਯੋਗ ਜਰੂਰੀ – ਇੰਸ: ਇੰਦਰਜੀਤ ਸਿੰਘ

PPN23022015238

ਅੰਮ੍ਰਿਤਸਰ, 23 ਫਰਵਰੀ (ਗੁਰਪ੍ਰੀਤ ਸਿੰਘ) – ਸਰਹੱਦ ਪਾਰੋਂ ਆਉਂਦੇ ਹੀਰੋਇਨ ਵਰਗੇ ਮਾਰੂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਬੀ.ਐਸ.ਐਫ ਦੇ ਨਾਲ-ਨਾਲ ਪੰਜਾਬ ਪੁਲਿਸ ਅਤੇ ਵਲੋਂ ਕਈ ਅਹਿਮ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਪਿਛਲੇ ਕੁੱਝ ਸਾਲਾਂ ਦੌਰਾਨ ਪੁਲਿਸ ਵਲੋਂ ਕਵਿੰਟਲਾਂ ਦੇ ਹਿਸਾਬ ਨਾਲ ਹੈਰੋਇਨ ਜ਼ਬਤ ਕਰਕੇ ਇਕ ਰਿਕਾਰਡ ਕਾਇਮ ਕੀਤਾ ਹੈ ।ਨਸ਼ਿਆਂ ਦੇ ਕਾਰੋਬਾਰ ਨੂੰ ਲੱਠ ਪਾਉਣ ਵਾਲੇ ਪੰਜਾਬ ਪੁਲਿਸ ਦੇ ਅਫਸਰ ਇੰਸਪੈਕਟਰ ਇੰਦਰਜੀਤ ਸਿੰਘ ਵਲੋਂ ਇਸ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਰੋਟਰੀ ਕਲੱਬ ਅੰਮ੍ਰਿਤਸਰ ਵਲੋਂ ਸਨਮਾਨਿਤ ਕੀਤਾ।ਪੰਜਾਬ ਦੇ ਗਵਰਨਰ ਗੁਰਜੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਅੰਮ੍ਰਿਤਸਰ ਪ੍ਰਧਾਨ ਜੇ. ਐਸ. ਗਿੱਲ, ਚੇਅਰਮੈਨ ਸਰੂਪ ਸਿੰਘ ਰਿਟ:ਆਈ.ਜੀ., ਸੈਕਟਰੀ ਦਾਨਿਸ਼ ਐਨ.ਪਟੇਲ ਆਦਿ ਆਗੂਆਂ ਵਲੋਂ ਸ: ਇੰਦਰਜੀਤ ਸਿੰਘ ਨੂੰ ਮੋਮੈਂਟੋ ਭੇਂਟ ਕੀਤਾ।ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਗੁਰਜੀਤ ਸਿੰਘ ਸੇਖੋਂ ਨੇ ਕਿਹਾ ਕਿ ਸਾਡੇ ਸਾਡਾ ਗੁਆਂਢੀ ਮੁਲਕ ਇਸ ਦੇਸ਼ ਦੀ ਨੌਜਵਾਨ ਪੀੜੀ ਨੂੰ ਨਸ਼ੱਈ ਬਣਾ ਕੇ ਦੇਸ਼ ਨੂੰ ਖੋਖਲਾ ਕਰਨਾ ਚਾਹੁੰਦਾ ਹੈ, ਪਰ ਇੰਸਪੈਕਟਰ ਇੰਦਰਜੀਤ ਸਿੰਘ ਵਰਗੇ ਹੋਣਹਾਰ ਅਫਸਰਾਂ ਦੇ ਹੁੰਦਿਆਂ ਉਹ ਕਦੇ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂਂ ਹੋ ਸਕਦੇ। ਉਨ੍ਹਾਂ ਦੱਸਿਆ ਕਿ ਸ: ਇੰਦਰਜੀਤ ਸਿੰਘ ਜੋ ਕਿ ਮਾਨਯੋਗ ਰਾਸ਼ਟਰਪਤੀ ਪਾਸੋਂ ਬਹਾਦਰੀ ਦਾ ਸਨਮਾਨ ਲੈ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਏਸ਼ੀਆ ਦੇ 128 ਦੇਸ਼ਾਂ ਦੀ ਮਲੇਸ਼ੀਆ ਦੇ ਕੁਆਲਾਲੰਪੁਰ ਸ਼ਹਿਰ ਵਿਖੇ ਹੋਈ ਇੱਕ ਕਾਨਫਰੰਸ ਦੌਰਾਨ ਵੀ ਉਹ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਹੋ ਕੇ ਦੇਸ਼ ਦਾ ਨਾ ਰੋਸ਼ਨ ਕਰ ਚੁੱਕੇ ਹਨ।

ਇੰਸਪੈਕਟਰ ਇੰਦਰਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਉਨ੍ਹਾਂ ਆਪਣੇ ਡਿਊਟੀ ਸਮੇਂ ਦੌਰਾਨ ਹੁਣ ਤੱਕ ਪਾਕਿਸਤਾਨ ਤੋਂ ਆਈ ਕਰੀਬ 3 ਕਵਿੰਟਲ 50 ਕਿਲੋ ਹੈਰੋਇਨ ਜ਼ਬਤ ਕਰ ਚੱਕੇ ਹਨ ਤੇ ਸੈਂਕੜੇ ਨਸ਼ੇ ਦੇ ਕਾਰੋਬਾਰੀਆਂ ਨੂੰ ਜੇਲ ਭੇਜ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਈ ਗੈਗਸਟਰਾਂ ਦੇ ਗਿਰੋਹਾਂ, ਖਤਰਨਾਕ ਅਪਰਾਧੀਆਂ ਅਪਰਾਧੀਆਂ ਸਮੇਤ ਰਾਸ਼ਟਰੀ ਤੇ ਅੰਤਰਰਾਸ਼ਟਰੀ ਨਸ਼ੇ ਦੇ ਸਮਗਲਰਾਂ ਨੂੰ ਵੀ ਕਾਬੂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਿਆਂ ਨੂੰ ਖਤਮ ਵਿਚ ਸਮਾਜ ਨੂੰ ਆਪਣਾ ਬਣਦਾ ਰੋਲ ਅਦਾ ਕਰਨਾ ਚਾਹੀਦਾ ਹੈ।ਇਹ ਨਸ਼ੇ ਦਾ ਕੋਹੜ ਸਾਡੇ ਸਮਾਜ ਵਿਚੋਂ ਤਾਂ ਹੀ ਖਤਮ ਹੋ ਸਕਦਾ ਹੈ ਜੇਕਰ ਸਾਡੇ ਸਮਾਜ ਵਿਚ ਵਿੱਚਰਦੇ ਮੋਹਤਬਰ, ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਇਨ੍ਹਾਂ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਦੀ ਮਦਦ ਕਰਨ। ਇਸ ਮੌਕੇ ਹੋਰਨਾ ਤੋਂ ਇਲਾਵਾ ਕੌਂਸਲਰ ਮਨਮੋਹਨ ਸਿੰਘ ਟੀਟੂ, ਹਰਿੰਦਰ ਸਿੰਘ ਹੋਟਲ ਅੇਸੋਸੀਏਸ਼ਨ, ਸੁਰਿੰਦਰ ਸਿੰਘ ਪੱਪੂ, ਦਵਿੰਦਰ ਸਿੰਘ ਬਬਲਾ, ਡਾ:ਹਰਦਾਸ ਸਿੰਘ, ਡਾ:ਲਖਨਪਾਲ ਸਿੰਘ, ਅਰੁਣ ਖੰਨਾ ਆਦਿ ਮੌਜੂਦ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply