ਰਈਆ, 23 ਫਰਵਰੀ (ਬਲਵਿੰਦਰ ਸਿੰਘ ਸੰਧੂ) ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਨਹਿਰ ਤੇ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ, ਜਿਸ ਨਾਲ ਆਸ਼ਿਕ ਭੂੰਡਾਂ ਨੂੰ ਭਾਜੜਾਂ ਪੈ ਗਈਆਂ।ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਦਾ ਰਈਆ ਵਿਖੇ ਬਹੁਤ ਬੁਰਾ ਹਾਲ ਹੈ ਅਤੇ ਜਦ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਜਿਆਦਾਤਰ ਚਾਲਕਾਂ ਨੇ ਕਿਹਾ ਉਹ ਤਾਂ ਕਿਸੇ ਦਾ ਮੋਟਰ ਸਾਈਕਲ ਮੰਗ ਕੇ ਲਿਆਏ ਹਨ, ਜਿਸ ਦੇ ਜਵਾਬ ਵਿੱਚ ਉਨਾਂ ਨੂੰ ਕਿਹਾ ਕਿ ਜੇਕਰ ਮੋਟਰ ਸਾਈਕਲ ਮੰਗ ਕੇ ਲਿਆਏ ਹੋ ਤਾਂ ਹੈਲਮਟ ਵੀ ਮੰਗ ਕੇ ਲੈ ਆਉਣਾ ਸੀ ਤਾਂ ਉਹ ਕੋਈ ਜਵਾਬ ਨਾ ਦੇ ਸਕੇ। ਇਸ ਤਰਾਂ 10 ਵਾਹਣਾ ਦੇ ਚਲਾਨ ਕੱਟੇ ਗਏ।ਇਸ ਮੌਕੇ ਪ੍ਰਗਟ ਸਿੰਘ, ਬਲਦੇਵ ਸਿੰਘ, ਦਲਜੀਤ ਸਿੰਘ ਤੇ ਹੋਰ ਸਟਾਫ ਹਾਜਰ ਸੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …