Thursday, March 26, 2026

ਪੰਜਾਬੀ ਲੋਕ-ਗਾਇਕਾ ਗੁਰਮੀਤ ਬਾਵਾ ਵਲੋਂ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਪੰਜਾਬੀ ਸਭਾ ਦਾ ਉਦਘਾਟਨ

‘ਚਿਤਰਕਾਰ ਸੋਭਾ ਸਿੰਘ ਯਾਦਗਾਰੀ ਐਵਾਰਡ’ ਮਾਤ ਭਾਸ਼ਾ ਐਵਾਰਡ ਅਤੇ ਸੁੰਦਰ ਦਸਤਾਰ ਸਨਮਾਨ ਦਿੱਤੇ

PPN2402201502

ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਦੀ ਸਕੂਲ ਸਿੱਖਿਆ ਦੇ ਖੇਤਰ ਵਿਚ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਵਿਚ ਪ੍ਰਿੰ. ਜਗਦੇਵ ਰਾਜ ਚੌਧਰੀ ਦੀ ਸਰਪ੍ਰਸਤੀ ਅਤੇ ਵਾਇਸ ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਦੀ ਪ੍ਰਧਾਨਗੀ ਹੇਠ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਵਿਰਸਾ ਸੰਭਾਲ ਸਭਾ ਦਾ ਗਠਨ ਕੀਤਾ ਗਿਆ, ਜਿਸ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਵਿਸ਼ਵ ਪ੍ਰਸਿੱਧ ਸ਼ਰੋਮਣੀ ਪੰਜਾਬੀ ਲੋਕ-ਗਾਇਕਾ ਗੁਰਮੀਤ ਬਾਵਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਲੋਕ-ਗਾਇਕ ਸz. ਕਿਰਪਾਲ ਸਿੰਘ ਬਾਵਾ ਨੇ ਕੀਤਾ ਅਤੇ ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ ਦੇ ਇਤਿਹਾਸ ਵਿਚ ਪਹਿਲੀ ਵਾਰ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ‘ਮਹਾਨ ਚਿਤਰਕਾਰ ਸੋਭਾ ਸਿੰਘ ਯਾਦਗਾਰੀ ਐਵਾਰਡ’, ‘ਮਾਤ ਭਾਸ਼ਾ ਐਵਾਰਡ’ ਅਤੇ ‘ਸੁੰਦਰ ਦਸਤਾਰ ਸਨਮਾਨ’ ਦਿੱਤੇ ਗਏ।

ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ।
ਮੁੱਖ ਮਹਿਮਾਨ ਲੋਕ-ਗਾਇਕਾ ਗੁਰਮੀਤ ਬਾਵਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਲੋਕ-ਗਾਇਕ ਸz. ਕਿਰਪਾਲ ਸਿੰਘ ਬਾਵਾ, ਸਭਾ ਚੇਅਰਮੈਨ ਪ੍ਰਿੰ. ਜਗਦੇਵ ਰਾਜ ਚੌਧਰੀ, ਸਭਾ ਪ੍ਰਧਾਨ ਡਾ. ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ, ਚੇਅਰਮੈਨ ਰਮਸਾ ਗੁਰਵਿੰਦਰ ਸਿੰਘ ਪੰਨੂ, ਪੀ.ਟੀ.ਏ ਪ੍ਰਧਾਨ ਮਹਿੰਦਰਪਾਲ ਸਿੰਘ, ਸਰਕਲ ਪ੍ਰਧਾਨ ਪਲਵਿੰਦਰ ਸਿੰਘ ਪੰਨੂੰ, ਡਾ. ਅਨੂਪ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਲੋਕ ਗਾਇਕ ਰਜਿੰਦਰ ਪਾਲੀ ਅਤੇ ਸਮੂਹ ਸਟਾਫ ਵੱਲੋਂ ਸਾਂਝੇ ਰੂਪ ਇਸ ਸਕੂਲ ਦੇ ਗਾਇਕੀ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੂੰ 501 ਰੁਪਏ ਦੀ ਨਕਦ ਰਾਸ਼ੀ ਵਾਲੇ ਪੁਸਤਕ ਸੈੱਟ ਸਮੇਤ ਂਮਹਾਨ ਚਿਤਰਕਾਰ ਸੋਭਾ ਸਿੰਘ ਯਾਦਗਾਰੀ ਐਵਾਰਡਂ ਨਾਲ ਨਿਵਾਜਿਆ ਗਿਆ, ਜਦੋਂ ਕਿ ਉੱਤਮ ਸਲੋਗਨ ਲੇਖਣ ਵਿਚ ਪ੍ਰਥਮ ਰਹਿਣ ਵਾਲੇ 9ਵੀਂ ਜਮਾਤ ਦੇ ਵਿਦਿਆਰਥੀ ਨਥਾਨੀਅਲ ਨੂੰ ਂਮਾਤ ਭਾਸ਼ਾ ਐਵਾਰਡਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਜੁਗਰਾਜ ਸਿੰਘ ਨੂੰ ਂਸੁੰਦਰ ਦਸਤਾਰ ਸਨਮਾਨ ਪ੍ਰਦਾਨ ਕੀਤਾ ਗਿਆ।ਸ਼੍ਰੋਮਣੀ ਪੰਜਾਬੀ ਲੋਕ-ਗਾਇਕਾ ਗੁਰਮੀਤ ਬਾਵਾ, ਸz. ਕਿਰਪਾਲ ਸਿੰਘ ਬਾਵਾ ਅਤੇ ਡਾ. ਅਨੂਪ ਸਿੰਘ ਜਨਰਲ ਸਕੱਤਰ ਸਾਹਿਤ ਅਕਾਡਮੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਵਿਚ ਪ੍ਰਿੰ. ਜਗਦੇਵ ਰਾਜ ਚੌਧਰੀ ਅਤੇ ਡਾ. ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਵੱਲੋਂ ਸਟਾਫ ਦੇ ਸਹਿਯੋਗ ਨਾਲ ਮਾਤ ਭਾਸ਼ਾ ਦੀ ਸੇਵਾ ਦੇ ਮਨੋਰਥ ਨਾਲ ਂਪੰਜਾਬੀ ਭਾਸ਼ਾ, ਸਾਹਿਤ ਅਤੇ ਵਿਰਸਾ ਸੰਭਾਲ ਸਭਾ ਦਾ ਜੋ ਸਿਰਜਣ ਕੀਤਾ ਗਿਆ ਹੈ, ਉਸ ਰਾਹੀਂ ਵਿਦਿਆਰਥੀਆਂ ਨੂੰ ਇਸ ਪੁਰਸਕਾਰ ਪ੍ਰਦਾਨ ਕਰਨ ਦੀ ਜਿਹੜੀ ਪਿਰਤ ਪਾਈ ਹੈ, ਇਹ ਪੂਰੇ ਪੰਜਾਬ ਦੀ ਸਕੂਲ ਸਿੱਖਿਆ ਵਿਚ ਪਹਿਲੀ ਮਿਸਾਲ ਹੈ।ਪ੍ਰਿੰ. ਚੌਧਰੀ, ਸਭਾ ਪ੍ਰਧਾਨ ਡਾ. ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਅਤੇ ਲੈਕਚਰਾਰ ਪ੍ਰੋਮਿਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਚੇਅਰਮੈਨ ਰਮਸਾ ਸz. ਗੁਰਵਿੰਦਰ ਸਿੰਘ ਪੰਨੂੰ, ਪੀਟੀਏ ਪ੍ਰਧਾਨ ਮਹਿੰਦਰਪਾਲ ਸਿੰਘ ਮੁਹਾਰ, ਸਟਾਫ ਅਤੇ ਇਲਾਕੇ ਦੇ ਸਹਿਯੋਗ ਨਾਲ ਜਲਦ ਹੀ ਇਸ ਸਕੂਲ ਵਿਚ ਂਮਹਾਨ ਚਿਤਰਕਾਰ ਸੋਭਾ ਸਿੰਘ ਯਾਦਗਾਰੀ ਪੰਜਾਬੀ ਭਵਨ ਦੀ ਸਿਰਜਣਾ ਵੀ ਕੀਤੀ ਜਾਵੇਗੀ।
ਸਮਾਰੋਹ ਦੇ ਅਖੀਰ ਵਿਚ ਮੁੱਖ ਮਹਿਮਾਨ ਸ਼੍ਰੋਮਣੀ ਪੰਜਾਬੀ ਲੋਕ-ਗਾਇਕਾ ਗੁਰਮੀਤ ਬਾਵਾ ਅਤੇ ਕਿਰਪਾਲ ਸਿੰਘ ਬਾਵਾ ਨੂੰ ਸਨਮਾਨ ਚਿੰਨ ਅਤੇ ਦੁਸ਼ਾਵਾ ਭੈਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਸੱਭਿਆਚਾਰਕ ਅਤੇ ਪੁਰਸਕਾਰ ਸਮਾਰੋਹ ਵਿਚ ਗਿਆਰਵੀਂ ਅਤੇ ਬਾਰਵੀਂ ਜਮਾਤ ਦਾ ਵਿਸ਼ੇਸ਼ ਯੋਗਦਾਨ ਰਿਹਾ।ਸਟੇਜ ਦਾ ਸੰਚਾਲਨ ਸਭਾ ਸਕੱਤਰ ਪਵਨ ਕੁਮਾਰ ਅਤੇ ਡਾ. ਰਮਨ ਕੁਮਾਰ ਵੱਲੋਂ ਬਾਖੂਬ ਨਿਭਾਇਆ ਗਿਆ।ਸ਼੍ਰੀਮਤੀ ਪ੍ਰੋਮਿਲਾ ਲੈਕਚਰਾਰ, ਸ਼੍ਰੀਮਤੀ ਸੰਗੀਤ ਕੌਰ ਪੰਜਾਬੀ ਮਿਸਟ੍ਰੈਸ, ਸ਼੍ਰੀਮਤੀ ਰਾਜਵਿੰਦਰ ਕੌਰ, ਸ਼੍ਰੀਮਤੀ ਸਰਬਜੀਤ ਕੌਰ ਵੱਲੋਂ ਵਿਸ਼ੇਸ਼ ਰੂਪ ਵਿਚ ਤਿਆਰ ਕੀਤੀਆਂ ਗਈਆਂ ਸੱਭਿਆਚਾਰਕ ਝਲਕੀਆਂ ਜਿਸ ਵਿਚ ਗਿੱਧਾ, ਭੰਗੜਾ, ਸੁਹਾਗ, ਸਕਿੱਟਾਂ, ਗੀਤ, ਸੋਲੋ ਡਾਂਸ ਵਿਸ਼ੇਸ਼ ਆਕਰਸ਼ਨ ਦਾ ਕਾਰਨ ਰਹੇ।
ਇਸ ਸਮਾਰੋਹ ਵਿਚ ਹੋਰਨਾ ਤੋਂ ਇਲਾਵਾ ਲੈਕ ਪ੍ਰੋਮਿਲਾ ਇੰਚਾਰਜ ਸੱਭਿਆਚਾਰਕ ਗਤੀਵਿਧੀਆਂ, ਡਾ. ਰਮਨ ਕੁਮਾਰ, ਸਰਬਜੀਤ ਕੌਰ,ਸੰਗੀਤ ਕੌਰ, ਰਾਜਵਿੰਦਰ ਕੌਰ, ਗੁਰਮੀਤ ਕੌਰ, ਗਾਈਡ ਅਧਿਆਪਕ ਰਾਜੀਵ ਕੁਮਾਰ, ਸਭਾ ਸਕੱਤਰ ਪਵਨ ਕੁਮਾਰ, ਲਖਵਿੰਦਰ ਸਿੰਘ ਏ.ਸੀ.ਟੀ, ਸਤਨਾਮ ਸਿੰਘ, ਲੈਕ ਗੌਰਵ ਕੁਮਾਰ, ਗੁਰਦੀਪ ਸਿੰਘ, ਗੁਰਵੀਨ ਕੌਰ, ਨਵਪੀ੍ਰਤ ਕੌਰ, ਨਿਰਮਲ ਕੁਮਾਰੀ, ਗੁਰਮੀਤ ਕੌਰ, ਹਰਜੀਤ ਸਿੰਘ ਨਾਸਰਕੇ, ਗੁਰਮੀਤ ਸਿੰਘ, ਸ਼ਾਇਰ ਨਿਆਮਤ ਭੱਟੀ, ਪ੍ਰਧਾਨ ਅਲੀਵਾਲ, ਸੰਮਤੀ ਮੈਂਬਰ ਸੁਦੇਸ਼ ਕੁਮਾਰ, ਲੋਕ ਗਾਇਕ ਇੰਦਰਮਾਨ, ਭੰਗੜਾ ਕੋਚ ਸੁਖਬੀਰ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply