ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – ਬਟਾਲਾ ਮਹਿਤਾ ਸੜਕ ਦੀ ਹਾਲਤ ਨੂੰ ਵਾਚਿਆ ਜਾਵੇ ਤਾਂ ਆਮ ਹੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਕਾਰਨ ਇਹ ਹੁੰਦਾ ਹੈ ਕਿ ਸੜਕ ਵਿਚ ਏਨੇ ਵੱਡੇ ਖੱਡੇ ਹਨ ਕਿ ਸੜਕ ਨਾਲ ਵੱਜਣ ਕਾਰਨ ਗੱਡੀਆਂ ਦੇ ਬੰਪਰ ਤੇ ਕਮਾਨੀਆਂ ਵੀ ਟੂੱਟਦੀਆਂ ਰਹਿੰਦੀਆਂ ਹਨ। ਅੱਜ ਬਟਾਲਾ ਮਹਿਤਾ ਰੋਡ ਤੇ ਮਹਿਤਾ ਦੇ ਨਜਦੀਕ ਵੀ ਇੱਕ ਅਜਿਹਾ ਹੀ ਹਾਦਸਾ ਹੋਇਆ ਜਦ ਬਟਾਲਾ ਵੱਲੋ ਜਾ ਰਹੀ ਸੰਤੋਖ ਬੱਸ ਸਰਵਿਸ ਨੰਬਰ ਪੀ ਬੀ 09 ਐਡ 1224 ਬੱਸ ਨੇ ਖੱਡਿਆਂ ਤੋ ਬਚਾਅ ਕਰਦਿਆਂ ਇੱਕ ਆਲਟੋ ਕਾਰ ਨੰਬਰ ਪੀ ਬੀ 07 ਏ ਐਨ 8975 ਨੂੰ ਆਪਣੀ ਲਪੇਟ ਵਿਚ ਲਿਆ । ਕਾਰ ਸੜਕ ਦੇ ਖੱਬੇ ਪਾਸੇ ਸਫੈਦਿਆਂ ਨਾਲ ਟਕਰਾ ਗਈ। ਇਸ ਹਾਦਸੇ ਵਿਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀ ਹੋਇਆ, ਪਰ ਕਾਰ ਦਾ ਇੱਕ ਪਾਸਾ ਨਕਾਰਾ ਹੋ ਗਿਆ। ਸਾਰੀਆਂ ਸਵਾਰੀਆਂ ਸਹੀ ਸਲਾਮਤ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …