Wednesday, March 25, 2026

5 ਨਗਰ ਕੌਸਲ ਚੋਣ ਖੇਤਰਾਂ ਵਿੱਚ ਛੁੱਟੀ ਦਾ ਐਲਾਨ – ਜ਼ਿਲ੍ਹਾ ਚੋਣ ਅਫ਼ਸਰ

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਕੱਲ 25 ਫਰਵਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਅਜਨਾਲਾ, ਰਮਦਾਸ ਮਜੀਠਾ, ਜੰਡਿਆਲਾ ਗੁਰੂ ਅਤੇ ਰਈਆ ਲਈ ਹੋ ਰਹੀਆਂ ਚੋਣਾਂ ਵਿੱਚ ਖੇਤਰਾਂ ਵਿੱਚ ਛੁੱਟੀ ਕਰਨ ਦਾ ਐਲਾਨ ਕੀਤਾ ਹੈ।ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਐਲਾਨੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਧਿਕਾਰਬੀ, ਕਰਮਚਾਰੀ ਇਨਾਂ ਨਗਰ ਕੌਸਲਾਂ ਜਾਂ ਨਗਰ ਪੰਚਾਇਤਾਂ ਦਾ ਵੋਟਰ ਹੈ ਅਤੇ ਸਬੰਧਿਤ ਚੋਣ ਹਲਕੇ ਤੋਂ ਬਾਹਰ ਡਿਊਟੀ ਕਰਦਾ ਹੈ ਅਤੇ ਉਹ ਵੋਟ ਪਾਉਣ ਲਈ ਛੁੱਟੀ ਦੀ ਮੰਗ ਕਰ ਸਕਦਾ ਹੈ ਅਤੇ ਸਬੰਧਿਤ ਅਥਾਰਟੀ ਵਲੋਂ ਉਸਦੇ ਦਸਤਾਵੇਜ ਵੇਖਣ ਉਪਰੰਤ ਉਸ ਨੂੰ ਵੋਟ ਪਾਉਣ ਲਈ ਵਿਸ਼ੇਸ ਛੁੱਟੀ ਦੇਵੇਗਾਸ ਉਹਨਾਂ ਅੱਗੇ ਦੱਸਿਆ ਕਿ ਇਹ ਛੁੱਟੀ ਕਰਮਚਾਰੀਆਂ ਦੇ ਖਾਤੇ ਵਿਚੋਂ ਨਹੀ ਕੱਟੀ ਜਾਵੇਗੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply