Saturday, September 12, 2026

ਸੜਕ ਐਕਸੀਡੈਂਟ ਨੇ ਲਈ ਲੜਕੀ ਦੀ ਜਾਨ ਅਤੇ ਪਿਓ ਨੂੰ ਕੀਤਾ ਜਖਮੀ

ਗਹਿਰੀ ਮੰਡੀ, 25 ਫਰਵਰੀ (ਡਾ. ਨਰਿੰਦਰ ਸਿੰਘ) – ਦਿਨ ਐਤਵਾਰ ਨੂੰ ਸੜਕ ਐਕਸੀਡੈਂਟ ਨੇ ਨਵ-ਵਿਆਹੀ ਲੜਕੀ ਦੀ ਲਈ ਜਾਨ ਅਤੇ ਉਸ ਦੇ ਪਿਓ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਵਿੰਦਰ ਕੌਰ ਪਤਨੀ ਜਗਜੀਤ ਸਿੰਘ ਵਾਸੀ ਬੱਲੋਬਾਲੀ (ਥਾਣਾ ਮਹਿਤਾ) ਆਪਣੇ ਪਿਓ ਹਰਜਿੰਦਰ ਸਿੰਘ ਨਾਲ ਆਪਣੇ ਪੇਕੇ ਪਿੰਡ ਕੁੱਲੇ (ਜਿਲ੍ਹਾ ਤਰਨ ਤਾਰਨ) ਤੋਂ ਸਪਲੈਂਡਰ ਮੋਟਰਸਾਈਕਲ ਤੇ ਸਹੁਰੇ ਪਿੰਡ ਬੱਲੋਬਾਲੀ ਜਾ ਰਹੀ ਸੀ, ਜਦੋਂ ਉਹ ਗਦਲੀ ਦੇ ਸੂਏ ਦੇ ਪੁੱਲ ਤੋਂ ਲੰ ਰਹੀ ਸੀ ਅੱਗਿਓ ਦਸ਼ਮੇਸ਼ ਨਗਰ ਵੱਲੋਂ ਤੇਂ ਰਫਤਾਰ ਟਿੱਪਲ (ਨੰ: ਪੀ.ਬੀ.-02-ਬੀ.ਯੂ.9807) ਜਿਸ ਨੂੰ ਡਰਾਈਵਰ ਚਰਨਜੀਤ ਸਿੰਘ ਚੰਨੀ ਪੁੱਤਰ ਬਾਵਾ ਸਿੰਘ ਵਾਸੀ ਬਾਠ ਰੋਡ ਤਰਨ ਤਾਰਨ ਚਲਾਉਂਦਾ ਸੀ। ਜਿਸ ਨੇ ਮੋਟਰ ਸਾਈਕਲ ਵਿੱਚ ਟੱਕਰ ਮਾਰੀ। ਜਿਸ ਨਾਲ ਦਵਿੰਦਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦੇ ਪਿਤਾ ਹਰਜਿੰਦਰ ਸਿੰਘ ਕਾਫੀ ਗੰਭੀਰ ਜਖਮੀ ਹੋ ਗਏ। ਪੁਲਿਸ ਚੌਂਕੀ ਗਹਿਰੀ ਮੰਡੀ ਦੇ ਇੰਚਾਰਜ ਐਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਟਿੱਪਰ ਤੇਜ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ। ਡਰਾਈਵਰ ਖਿਲਾਫ ਕੇਸ ਦਰਜ਼ ਕਰ ਲਿਆ ਗਿਆ ਹੈ ਅਤੇ ਦਵਿੰਦਰ ਕੌਰ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply