Monday, August 4, 2025
Breaking News

ਬੱਸ ਸਟੈਂਡ ਕੋਲ ਗੋਲੀ ਚੱਲਣ ਨਾਲ ਮੱਚੀ ਦਹਿਸ਼ਤ

PPN2502201511

ਹੁਸ਼ਿਆਰਪੁਰ, 25 ਫਰਵਰੀ (ਸਤਵਿੰਦਰ ਸਿੰਘ) – ਬੱਸ ਸਟੈਂਡ ਅੱਗੋਂ ਗੱਡੀ ਖੋਹਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਨੱਠੇ ਜਾਂਦੇ ਦੋ ਅਣਪਛਾਤੇ ਦੋਸ਼ੀ ਨੌਜਵਾਨਾਂ ਵੱਲੋ ਹਵਾਈ ਫਾਇਰਗ ਕਰਨ ਅਤੇ ਪੁਲਿਸ ਦੇ ਘਟਨਾ ਵਾਲੀ ਥਾਂ ‘ਤੇ ਦੇਰ ਨਾਲ ਪੰਹੁਚਣ ਨਾਲ ਲੋਕਾਂ ਵਿੱਚ ਹਫੜਾ ਦਫਯੀ ਮਚ ਗਈ।ਗੁਰਚਰਨ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਉਹ ਤੇ ਉਸ ਦੀ ਪਤਨੀ ਕਮਲਜੀਤ ਕੌਰ ਬੱਸ ਸਟੈਡ ਦੇ ਕੋਲ ਮੈਡਿਕਲ ਸਟੋਰ ਤੋ ਦਵਾਈ ਲੈਣ ਆਏ ਸਨ ਤੇ ਉਹ ਮੈਡਿਕਲ ਸਟੋਰ ਤੋਂ ਦਵਾਈ ਲੈਣ ਲਈ ਗਿਆ ਤੇ ਉਸ ਦੀ ਪਤਨੀ ਗੱਡੀ ਵਿੱਚ ਬੈਠੀ ਸੀ।ਉਸ ਸਮੇਂ ਦੋ ਮੋਨੇ ਨੌਜਵਾਨ ਉਸ ਦੀ ਗੱਡੀ ਕੋਲ ਆਏ ਜਿਨ੍ਹਾਂ ਦੇ ਹੱਥ ਵਿੱਚ ਪਿਸਤੋਲ ਸੀ।ਉਨ੍ਹਾਂ ਨੇ ਉਸ ਦੀ ਪਤਨੀ ਨੂੰ ਧੱਕਾ ਮਾਰ ਕੇ ਬਾਹਰ ਸੁੱਟ ਦਿੱਤਾ ਤੇ ਗੱਡੀ ਸਟਾਟ ਕਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਉਸ ਦੀ ਪਤਨੀ ਨੇ ਰੋਲਾ ਪਾ ਦਿੱਤਾ।ਇਹ ਰੌਲਾ ਸੁਣ ਕੇ ਉਸ ਨੇ ਆ ਕੇ ਉਨ੍ਹਾਂ ਦੋਸ਼ੀ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ ਕੀਤੀ ਤੇ ਉਥੇ ਲੋਕ ਵੀ ਇਕਠੇ ਹੋਣ ਲੱਗ ਪਏ।ਇਹ ਦੇਖ ਕੇ ਦੋਨੋ ਨੌਜਵਾਨ ਉਥੋ ਨੱਠ ਪਏ ਤੇ ਜਦੋ ਲੋਕਾ ਨੇ ਉਨ੍ਹਾਂ ਨੂੰ ਫੜਨ ਦੀ ਉਨਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਹਵਾਈ ਫਾਇਰਗ ਵੀ ਕੀਤੀ। ਜਿਸ ਕਾਰਨ ਉਥੇ ਹਫਰਾ ਤਫਰੀ ਮੱਚ ਗਈ ਤੇ ਉਹ ਦੋਨੋ ਨੌਜਵਾਨ ਉਥੋ ਨੱਠਣ ਵਿੱਚ ਸਫਲ ਹੋ ਗਏ।
ਮੌਕੇ ‘ਤੇ ਸਭ ਤਂ ਪਹਿਲਾਂ ਕਾਂਗਰਸ ਵਿਧਾਇਕ ਤੇ ਜਿਲਾ ਪ੍ਰਧਾਨ ਸੁੰਦਰ ਸ਼ਾਮ ਅਰੋੜਾ ਪਾਰਟੀ ਵਰਕਰਾਂ ਨਾਲ ਪੰਹੁਚੇ ਜਦੋ ਕਿ ਥਾਣਾ ਸਿਟੀ ਵਿੱਚ ਵਾਰ-ਵਾਰ ਫੋਨ ਕਰਨ ‘ਤੇ ਪੁਲਿਸ ਡੇਢ ਘੰਟੇ ਦੀ ਦੇਰੀ ਨਾਲ ਪੰਹੁਚੀ । ਇਸੇ ਦੌਰਾਨ ਮੁੱਖ ਮੰਤਰੀ ਦੇ ਰਾਜਨੀਤੀਕ ਸਲਾਹਕਾਰ ਤੀਕਸ਼ਣ ਸੂਦ ਵੀ ਆਪਣੇ ਪਾਰਟੀ ਵਰਕਰ ਨਾਲ ਪੰਹੁਚ ਗਏ ਤੇ ਕਾਂਗਰਸ ਤੇ ਭਾਜਪਾ ਵਰਕਰਾ ਵਿੱਚ ਇਕ ਦੂਜੇ ਖਿਲਾਫ ਨਾਅਰੇਬਾਜੀ ਸ਼ੁਰੂ ਹੋ ਗਈ।ਥਾਣਾ ਸਿਟੀ ਇੰਚਾਰਜ ਅਮਰਨਾਥ ਵਲੋਂ ਆ ਕੇ ਕੀਤੀ ਛਾਣਬੀਨ ਦੋਰਾਨ ਮੌਕੇ ਤੋ ਨੱਠੇ ਦੋਸ਼ੀਆਂ ਦੀ ਇਡਿਕਾ ਕਾਰ ਤੇ ਦੋ ਜ਼ਿਦਾ ਕਾਰਤੂਸ ਵੀ ਬਰਾਮਦ ਹੋਏ।ਸੂਚਨਾ ਹੈ ਕਿ ਥਾਣਾ ਮਾਡਲ ਟਾਊਨ ਪੁਲਿਸ ਨੇ ਮਾਮਲੇ ਦੀ ਜਾਚ ਸ਼ੁਰੂ ਕਰਕੇ ਦੋਸ਼ੀਆਂ ਖਿਲਾਫ ਧਾਰਾ 379 ਬੀ,511 ਤੇ ਅਸ਼ਲਾ ਐਕਟ ਅਧੀਨ ਕੇਸ ਕਰ ਲਿਆ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply