Wednesday, October 14, 2026

ਪੁਲਿਸ ਕਮਿਸ਼ਨਰ ਨੇ ਧੋਖਾਧੜੀ ਦੇ ਮਾਮਲੇ ‘ਚ ਦਿੱਤੇ ਜਾਂਚ ਦੇ ਆਦੇਸ਼ – ਕੰਵਰਬੀਰ ਸਿੰਘ

ਏ.ਡੀ.ਸੀ.ਪੀ ਧਰੁਮਣ ਨਿਬਲੇ ਨੂੰ ਸੌਂਪੀ ਜਿੰਮੇਵਾਰੀ

PPN2502201519

ਅੰਮ੍ਰਿਤਸਰ, 25 ਫਰਵਰੀ (ਗੁਰਪ੍ਰੀਤ ਸਿੰਘ) – ਪਿਛਲੇ ਦਿਨੀਂ ਰਮਨਦੀਪ ਸਿੰਘ ਨਾਮੀ ਜਿਸ ਵਿਅਕਤੀ ਨੇ ਵਿੰਗਜ਼ ਇੰਟਰਪ੍ਰਾਈਜ਼ ਨਾਮ ਹੇਠ 30 ਦੇ ਕਰੀਬ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੀ ਠੱਗੀ ਮਾਰਦਿਆਂ ਲੱਖਾਂ ਰੁਪਿਆਂ ਦਾ ਚੂਨਾ ਲਗਾਇਆ ਸੀ, ਦੀ ਮਦਦ ਲਈ ਅੱਗੇ ਆਈ ਸਿੱਖ ਜਥੇਬੰਦੀ ਆਈ.ਐਸ.ਓ. ਨੇ ਪੀੜ੍ਹਤ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਲਈ ਯਤਨ ਅਰੰਭੇ ਸਨ। ਅੱਜ ਉਸ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਆਈ.ਐਸ.ਓ. ਦੇ ਸੂਬਾ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਪੀੜ੍ਹਤ ਨੌਜਵਾਨਾਂ ਨੂੰ ਨਾਲ ਲੈ ਕੇ ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਨਾਲ ਮੁਲਾਕਾਤ ਕਰਕੇ ਨੌਜਵਾਨਾਂ ਲਈ ਜਲਦ ਇਨਸਾਫ ਦੀ ਮੰਗ ਕੀਤੀ। ਪੁਲਿਸ ਕਮਿਸ਼ਨਰ ਸ: ਔਲਖ ਨੇ ਨੌਜਵਾਨਾਂ ਦੀ ਸਾਰੀ ਗੱਲਬਾਤ ਸੁਨਣ ਉਪਰੰਤ ਤੁਰੰਤ ਜਾਂਚ ਦੇ ਆਦੇਸ਼ ਜਾਰੀ ਕਰਦਿਆਂ ਏ.ਡੀ.ਸੀ. ਪੀ ਧਰੂਮਣ ਨਿਬਲੇ ਨੂੰ ਜਾਂਚ ਦੀ ਜਿੰਮੇਵਾਰੀ ਸੌਂਪਦਿਆਂ ਮੁਲਜ਼ਮ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ।
ਉੱਧਰ ਏ.ਡੀ.ਸੀ.ਪੀ ਨੇ ਜਾਂਚ ਦੀ ਕਾਰਵਾਈ ਨੂੰ ਫੌਰੀ ਅੱਗੇ ਵਧਾਉਂਦਿਆਂ ਨੌਜਵਾਨਾਂ ਨੂੰ ਇਸ ਧੋਖਾਧੜੀ ਦੇ ਨਾਲ ਸਬੰਧਤ ਸਾਰੇ ਸਬੂਤਾਂ ਨੂੰ ਉਨ੍ਹਾਂ ਦੇ ਦਫਤਰ ਵਿੱਚ ਲਿਆਉਣ ਲਈ ਕਹਿ ਦਿੱਤਾ ਗਿਆ ਹੈ ਅਤੇ ਪੀੜ੍ਹਤ ਨੌਜਵਾਨ ਹੁਣ ਮੁਲਜ਼ਮ ਖਿਲਾਫ ਸਾਰੀ ਜਾਣਕਾਰੀ ਪੁਲਿਸ ਸਾਹਮਣੇ ਕਲਮਬੰਦ ਕਰਵਾਉਣਗੇ। ਕੰਵਰਬੀਰ ਸਿੰਘ ਨੇ ਜਾਂਚ ਸ਼ੁਰੂ ਹੋਣ ਤੇ ਆਪਣੀ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਵਿਸ਼ਵਾਸ਼ ਹੈ ਕਿ ਪੁਲਿਸ ਪ੍ਰਸ਼ਾਸ਼ਨ ਇਸ ਧੋਖਾਧੜੀ ਦੇ ਮਾਮਲੇ ਦੀ ਤਹਿ ਤੱਕ ਪਹੁੰਚੇਗਾ ਜਿਸ ਨਾਲ ਪੀੜ੍ਹਤ ਨੌਜਵਾਨਾਂ ਨੂੰ ਇਨਸਾਫ ਮਿਲੇਗਾ।ਜਿਸ ਲਈ ਉਹ ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਗੁਰਮਨਜੀਤ ਸਿੰਘ ਅੰਮ੍ਰਿਤਸਰ, ਰਾਜਬੀਰ ਸਿੰਘ ਘਨੂੰਪੁਰ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਰਾਜਬੀਰ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਰਣਬੀਰ ਸਿੰਘ, ਰਣਜੀਤ ਸਿੰਘ, ਬਰਜਿੰਦਰ ਸਿੰਘ, ਪਰਵਿੰਦਰ ਸਿੰਘ, ਗੁਰਿੰਦਰ ਸਿੰਘ ਵੀ ਨਾਲ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply