Wednesday, June 18, 2025
Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੈਸ਼ਨਲ ਮੈਥੇਮੈਟਿਕਸ ਡੇਅ ਮਨਾਇਆ ਗਿਆ

PPN2602201511

ਅੰਮ੍ਰਿਤਸਰ, 26 ਫਰਵਰੀ (ਰੋਮਿਤ ਸ਼ਰਮਾ) – ਪ੍ਰੋ. ਸ੍ਰੀ ਨਿਵਾਸਾ ਰਾਮਾਨਿਊਜਨ (ਮਹਾਨ ਭਾਰਤੀ ਮੈਥੇਮੈਟੀਸ਼ੀਅਨ) ਦੇ 125ਵੇਂ ਜਨਮ ਦਿਨ ਮੌਕੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਐਲਾਨ ਕੀਤਾ ਸੀ ਕਿ ਭਾਰਤ ਸਰਕਾਰ ਹਰ ਸਾਲ ਦਸੰਬਰ 22 ਨੂੰ (ਪ੍ਰੋ. ਸ੍ਰੀ ਨਿਵਾਸਾ ਰਾਮਾਨਿਉਜਨ ਦਾ ਜਨਮ ਦਿਨ) ਨੈਸ਼ਨਲ ਮੈਥੇਮੈਟਿਕਸ ਡੇਅ ਮਨਾਇਆ ਕਰੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਣਿਤ ਵਿਭਾਗ ਵੱਲੋਂ ਨੈਸ਼ਨਲ ਮੈਥੇਮੈਟਿਕਸ ਡੇਅ ਮਨਾਇਆ ਗਿਆ। ਜਿਸ ਦਾ ਵਿਸ਼ਾ ਉਰੋਲ ਆਫ ਮੈਥੇਮੈਟਿਕਸ ਇਨ ਸਾਇੰਸ ਐਂਡ ਟੈਕਨਾਲੋਜੀ ਐਂਡ ਸੋਸਾਇਟੀ ਸੀ। ਇਸ ਪ੍ਰੋਗਰਾਮ ਦਾ ਆਯੋਜਨ ਗਣਿਤ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਵੱਲੋਂ ਮਿਲੀ ਮਾਲੀ ਸਹਾਇਤਾ ਨਾਲ ਕੀਤਾ ਗਿਆ।

ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਸਮਾਗਮ ਦਾ ਉਦਘਾਟਨ ਕੀਤਾ।ਉਨ੍ਹਾਂ ਕਿਹਾ ਕਿ ਮੈਥੇਮੈਟਿਕਸ ਸਾਰੀ ਸਾਇੰਸ ਦੀ ਮਾਂ ਹੈ।ਮੈਥੇਮੈਟਿਕਸ ਤੋਂ ਬਿਨਾਂ ਕੈਮਿਸਟਰੀ, ਫਿਜ਼ਿਕਸ ਤੇ ਬਿਆਲੋਜੀ ਤਰੱਕੀ ਨਹੀਂ ਕਰ ਸਕਦੀਆਂ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਖੇਤਰ ਵਿਚ ਮੈਥੇਮੈਟਿਕਸ ਦਾ ਅਹਿਮ ਰੋਲ ਹੈ। ਉਨ੍ਹਾਂ ਨੇ ਮੈਥੇਮੈਟਿਕਸ ਦੇ ਅਜੋਕੇ ਸਮੇਂ ਵਿਚ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।  ਡਾ. ਟੀ.ਡੀ. ਨਾਰੰਗ, ਐਮਰੀਟਸ ਫੈਲੋ ਨੇ ਇਸ ਮੌਕੇ ਪ੍ਰੋ. ਸ੍ਰੀ ਨਿਵਾਸਾ ਰਾਮਾਨਿਊਜਨ ਵੱਲੋਂ ਕੀਤੀ ਗਈ ਖੋਜ ਬਾਰੇ ਵਿਸ਼ਥਾਰ ਸਹਿਤ ਲੈਕਚਰ ਦਿੱਤਾ। ਕੋਆਰਡੀਨੇਟਰ ਪ੍ਰੋ. ਪੈਮੀ ਮਨਚੰਦਾ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੇ ਮੁਖੀ, ਡਾ. ਲਵਲੀਨ ਕੁਮਾਰ ਗਰੋਵਰ ਨੇ ਧੰਨਵਾਦ ਕੀਤਾ। ਡਾ. ਜਤਿੰਦਰ ਕੁਮਾਰ, ਡਿਪਟੀ ਕੋਆਰਡੀਨੇਟਰ ਨੇ ਸਟੇਜ ਦੀ ਸਮੁੱਚੀ ਜ਼ਿੰਮੇਵਾਰੀ ਨਿਭਾਈ।ਅੰਮ੍ਰਿਤਸਰ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਮੌਕੇ ਭਾਗ ਲਿਆ ਅਤੇ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਵੱਲੋਂ ਭਾਸ਼ਣ ਦਿਵਾਉਣ ਦੀ ਡਿਊਟੀ ਨਿਭਾਈ। ਇਸ ਮੌਕੇ ਕਾਲਜਾਂ ਦੇ ਵਿਦਿਆਰਥੀ ਮਿਸ ਜਸਪ੍ਰੀਤ ਕੌਰ, ਮਿਸ ਅਸਵੀਨ ਤੇ ਮਿਸ ਰੂਪ ਕਮਲ ਨੇ ਕਰਵਾਏ ਮੁਕਾਬਲੇ ਵਿਚ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਂਸਲ ਕੀਤਾ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply