Wednesday, July 22, 2026

ਨਾਬਾਰਡ ਵਲੋਂ ਕੋਆਪਰੇਟਿਵ ਸੁਸਾਇਟੀਆਂ ਨੂੰ ਬਹੁ-ਉਪਯੋਗੀ ਬਣਾਉਣ ਲਈ ਮੋਗਾ ਵਿਖੇ ਇੱਕ ਰੋਜ਼ਾ ਵਰਕਸ਼ਾਪ

PPN2602201514

ਮੋਗਾ, 26 ਫਰਵਰੀ (ਕੈਂਥ) – ਸ਼੍ਰੀ ਨਰਿੰਦਰ ਕੁਮਾਰ ਡੀ.ਡੀ.ਐਮ. ਨਾਬਾਰਡ ਵੱਲੋਂ ਪੰਜਾਬ ਐਂਡ ਸਿੰਧ ਬੈਂਕ, ਆਰਸੇਟੀ ਵਿੱਚ ਕੋਆਪਰੇਟਿਵ ਸੁਸਾਇਟੀਆਂ ਨੂੰ ਬਹੁ-ਉਪਯੋਗੀ ਸੰਸਥਾਵਾਂ ਬਣਾਉਣ ਲਈ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਵਿੱਚ ਜ਼ਿਲੇ ਦੇ ਵੱਖ-ਵੱਖ ਬਲਾਕਾਂ ਤੋਂ 35 ਸੈਕਟਰੀਆਂ ਨੇ ਹਿੱਸਾ ਲਿਆ।ਵਰਕਸ਼ਾਪ ਵਿੱਚ ਨਰਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਪੈਕਸ ਦੀ ਮਹੱਤਤਾਂ ਬਾਰੇ ਖੁੱਲ ਕੇ ਦਸਿਆ ਤੇ ਸੁਸਾਇਟੀਆਂ ਨੂੰ ਹੋਰ ਕੰਮ ਕਰਨ ਲਈ ਪ੍ਰੇਰਿਆ ਤਾਂ ਕਿ ਸੁਸਾਇਟੀਆਂ ਆਪਣਾ ਕੰਮ ਸੁਚਾਰੂ ਢੰਗ ਨਾਲ ਚਲਾ ਕੇ ਜ਼ਿਲੇ ਦੇ ਵੱਧ ਤੋਂ ਵੱਧ ਜਿਮੀਦਾਰ ਲੋਕਾਂ ਦਾ ਫ਼ਾਇਦਾ ਕਰ ਸਕਣ। ਇਸ ਤੋਂ ਇਲਾਵਾ ਸ. ਦਰਸ਼ਨ ਸਿੰਘ ਡੀ.ਆਰ. ਨੇ ਨਾਬਾਰਡ ਦੀ ਮਹੱਤਤਾਂ ਦੱਸਦੇ ਹੋਏ ਸੁਸਾਇਟੀਆਂ ਦੇ ਸੈਕਟਰੀਆਂ ਨੂੰ ਅਪੀਲ ਕੀਤੀ ਕਿ ਉਹ ਨਾਬਾਰਡ ਦੀਆ ਸਕੀਮਾਂ ਨਾਲ ਜੁੜ ਕੇ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰਨ । ਇਸ ਤੋਂ ਇਲਾਵਾ ਸ. ਸਤਨਾਮ ਸਿੰਘ ਪੱਡਾ ਡੀ.ਐਮ. ਕੋਆਪਰੇਟਿਵ ਬੈਂਕ ਮੋਗਾ ਆਏ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਉਹ ਨਾਬਾਰਡ ਦੀਆ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਦੇ ਹੋਏ ਇਸ ਦਾ ਫਾਇਦਾ ਉਠਾਉਣ, ਇਸ ਪ੍ਰੋਗਰਾਮ ਵਿੱਚ ਸ. ਨਵਕਾਸ਼ਦੀਪ ਸਿੰਘ ਏ.ਆਰ. ਮੋਗਾ, ਸ. ਨਰਿੰਦਰ ਸਿੰਘ ਏ.ਆਰ. ਬਾਘਾ ਪੁਰਾਣਾ ਮੋਜੂਦ ਸਨ।ਅੰਤ ਵਿੱਚ ਪੰਜਾਬ ਐਂਡ ਸਿੰਧ ਬੈਂਕ, ਆਰਸੇਟੀ, ਮੋਗਾ ਫੈਕਲਟੀ ਅਫ਼ਸਰ ਸ. ਜਗਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਧੰਨਵਾਦ ਕੀਤਾ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply