ਛੇਹਰਟਾ ਪ੍ਰਧਾਨ ਨੇ ਪੁਲਿਸ ਨੂੰ ਸਹਿਯੋਗ ਦੇਣ ਦੀ ਥਾਂ ਆਪਣੀਆਂ ਮੰਨਣ ਦੀ ਰੱਖੀ ਸ਼ਰਤ
ਛੇਹਰਟਾ, 26 ਫਰਵਰੀ (ਕੁਲਦੀਪ ਸਿੰਘ ਨੋਬਲ) – ਪੁਿਲਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲ੍ਹੇ ਵਿਚ ਲੋਕ ਸੱਮਸਿਆਵਾਂ ਸੁਣਨ ਲਈ ਪਬਲਿਕ ਮੀਟਿੰਗਾਂ ਦੇ ਸਿਲਸਿਲੇ ਤਹਿਤ ਛੇਹਰਟਾ ਵਿਖੇ ਡੀਸੀਪੀ ਹਰਜਿੰਦਰ ਸਿੰਘ ਸੰਧੂ ਵਲੋਂ ਏਡੀਸੀਪੀ-2 ਕੇਤਨ ਪਾਟਿਲ, ਕਮਲਦੀਪ ਕੌਰ ਏਸੀਪੀ ਟਰੈਫਿਕ, ਅੰਡਰ ਟੈ੍ਰਨਿੰਗ ਅਫਸਰ ਸੁਰਿੰਦਰ ਲਾਂਬਾ, ਭਾਗੀਰਥ ਮੀਨਾ, ਐਸਐਚਓ ਹਰੀਸ਼ ਬਹਿਲ, ਸਬ ਇੰਸਪੈਕਟਰ ਪਰਮਜੀਤ ਸਿੰਘ, ਚੋਂਕੀ ਇੰਚਾਰਜ ਸਾਹਿਬ ਸਿੰਘ ਨਾਲ ਛੇਹਰਟਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਮੀਟਿੰਗ ਕੀਤੀ ਗਈ। ਜਿਸ ਵਿੱਚ ਛੇਹਰਟਾ ਬਜਾਰ ਦੇ ਸਮੂਹ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ ਅਤੇ ਡੀਸੀਪੀ ਹਰਜਿੰਦਰ ਸਿੰਘ ਸੰਧੂ ਨੂੰ ਛੇਹਰਟਾ ਦੀ ਵੱਧ ਰਹੀ ਟ੍ਰੈਫਿਕ ਸਬੰਧੀ ਜਾਣੂ ਕਰਵਾਇਆ।ਉਨਾਂ ਕਿਹਾ ਕਿ ਜਿੱਥੇ ਹੈਵੀ ਲੋਡਿੰਗ ਵਾਹਨ ਛੇਹਰਟਾ ਵਾਸੀਆਂ ਤੇ ਦੁਕਾਨਦਾਰਾਂ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ, ਉੱਥੇ ਬਜਾਰ ਵਿਚ ਰੇਹੜੀ ਫੜੀ ਵਾਲੇ ਵੀ ਟ੍ਰੈਫਿਕ ਜਾਮ ਦਾ ਮੁੱਖ ਕਾਰਨ ਬਣੇ ਹੋਏ ਹਨ। ਉਨਾਂ ਕਿਹਾ ਕਿ ਇਸ ਟ੍ਰੈਫਿਕ ਨੂੰ ਰੌਕਣ ਲਈ ਛੇਹਰਟਾ ਵਾਸੀਆਂ ਵਲੋਂ ਕਈ ਪੁਲਸ ਮੀਟਿੰਗਾਂ ਤੇ ਧਰਨੇ ਲਗਾਏ ਚੁੱਕੇ ਹਨ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਖੜਾ ਹੈ ਤੇ ਇਸ ਦਾ ਕਿਸੇ ਵੀ ਅਧਿਕਾਰੀ ਵਲੋਂ ਕੋਈ ਹੱਲ ਨਹੀ ਕੀਤਾ ਗਿਆ। ਇਸ ਮੋਕੇ ਕਾਮਰੇਡ ਗਿਆਨੀ ਗੁਰਦੀਪ ਸਿੰਘ ਨੇ ਕਿਹਾ ਕਿ ਜੇਕਰ ਹੈਵੀ ਲੌਡਿੰਗ ਵਾਹਨ ਨੂੰ ਬਾਈਪਾਸ ਦੇ ਰਸਤੇ ਸ਼ੁਰੂ ਕਰ ਦਿੱਤਾ ਜਾਵੇ ਤਾਂ ਇਸ ਟ੍ਰੈਫਿਕ ਤੋਂ ਛੇਹਰਟਾ ਵਾਸੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਤੇ ਇਸ ਟ੍ਰੈਫਿਕ ਨਾਲ ਉੱਡਣ ਵਾਲੇ ਘੱਟੇ ਨਾਲ ਹੋਣ ਵਾਲੀਆਂ ਬਿਮਾਰੀਆਂ ਵੀ ਖਤਮ ਹੋ ਜਾਣਗੀਆਂ।
ਛੇਹਰਟਾ ਬਜਾਰ ਦੇ ਪ੍ਰਧਾਨ ਸੁਰੇਸ਼ ਸ਼ਰਮਾ ਨੇ ਡੀਸੀਪੀ ਸੰਧੂ ਨੂੰ ਕਿਹਾ ਕਿ ਜੇਕਰ ਪੁਲਿਸ ਛੇਹਰਟਾ ਬਜਾਰ ਦੇ ਦੁਕਾਨਦਾਰਾਂ ਦੀ ਇਸ ਟ੍ਰੈਫਿਕ ਸਮੱਸਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਦੀ ਹੈ ਤਾਂ ਉਨਾਂ ਵਲੋਂ ਵੀ ਛੇਹਰਟਾ ਵਿਚ ਸ਼ਰੇਆਮ ਵਿੱਕ ਰਹੇ ਨਸ਼ਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ, ਪਰ ਇਸ ਲਈ ਪੁਲਸ ਨੂੰ ਪਹਿਲ ਕਰਨੀ ਪਵੇਗੀ। ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਛੇਹਰਟਾ ਵਿਚ ਨਸ਼ਾ ਤੱਸਕਰਾਂ ਤੇ ਲੁੱਟਾਂ ਖੌਹਾਂ ਕਰਨ ਵਾਲੇ ਗਿਰੋਹਾਂ ਦਾ ਛੇਹਰਟਾ ਬਜਾਰ ਦੇ ਪ੍ਰਧਾਨ ਨੂੰ ਪਤਾ ਹੈ, ਪਰ ਉਹ ਪੁਲਿਸ ਨੂੰ ਸਹਿਯੋਗ ਦੇਣ ਦੀ ਜਗ੍ਹਾ ਆਪਣੀਆਂ ਸ਼ਰਤਾਂ ਮੰਨਵਾ ਰਹੇ ਹਨ।
ੇ ਸ਼ਿਵ ਸੈਨਾ ਪੰਜਾਬ ਦੇ ਵਾਈਸ ਪ੍ਰਧਾਨ ਪੰਜਾਬ ਵਿਪਨ ਨਈਅਰ ਨੇ ਕਿਹਾ ਕਿ ਬਜਾਰ ਵਿਚ ਟ੍ਰੈਫਿਕ ਦੀ ਸੱਮਸਿਆਂ ਦਾ ਵੱਡਾ ਕਾਰਨ ਛੇਹਰਟਾ ਦੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਜਾਇਜ ਕਬਜੇ ਹਨ।ਉਨਾਂ ਕਿਹਾ ਕਿ 56 ਫੁੱਟ ਦਾ ਚੌੜਾ ਬਜਾਰ ਇੰਨਾਂ ਕਬਜਿਆਂ ਕਾਰਣ 30 ਫੁੱਟ ਦਾ ਰਹਿ ਗਿਆ ਹੈ, ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ।
ਚੇਅਰਮੈਨ ਜਿਲਾ ਕਾਂਗਰਸ ਕਮੇਟੀ ਲੇਬਰ ਸੈੱਲ ਅਰੂਣ ਪਿੰਕਾ, ਸਮੂਹ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਨੇ ਅਪੀਲ ਕੀਤੀ ਕਿ ਜਲਦ ਹੀ ਇਸ ਟ੍ਰੈਫਿਕ ਸੱਮਸਿਆ ਤੇ ਨਸ਼ਿਆਂ ‘ਤੇ ਕਾਬੂ ਪਾਉਣ ਦੇ ਠੋਸ ਯਤਨ ਕੀਤਾ ਜਾਵੇ ਤੇ ਸਮਾਜਿਕ ਤੌਰ ‘ਤੇ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਫਰਜਾਂ ਨੂੰ ਬਿਨਾਂ ਸ਼ਰਤ ਨਿਭਾਉਣਾ ਚਾਹੀਦਾ ਹੈ ਤਾਂਕਿ ਆਉਣ ਵਾਲੀ ਪੀੜ੍ਹੀ ‘ਤੇ ਕੋਈ ਬੁਰਾ ਅਸਰ ਨਾ ਪਵੇ।ਇਸ ਮੋਕੇ ਡੀਸੀਪੀ ਹਰਜਿੰਦਰ ਸਿੰਘ ਸੰਧੂ ਨੇ ਭਰੋਸਾ ਦਿੱਤਾ ਕਿ ਉਨਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਛੇਹਰਟਾ ਬਜਾਰ ਵਿਚ ਹੋਏ ਇੰਨਾਂ ਕਬਜਿਆਂ ਨੂੰ ਖਤਮ ਕਰਨ ਲਈ ਨਿਗਮ ਅਧਿਕਾਰੀਆਂ ਨਾਲ ਜਲਦ ਗੱਲਬਾਤ ਕੀਤੀ ਜਾਵੇਗੀ ਤੇ ਨਜਾਇਜ ਕਬਜਾਧਾਰੀਆਂ ‘ਤੇ ਕਾਰਵਾਈ ਕੀਤੀ ਜਾਵੇਗੀ।
ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਡੀਸੀਪੀ ਹਰਜਿੰਦਰ ਸਿੰਘ ਸੰਧੂ ਤੇ ਏਡੀਸੀਪੀ-2 ਕੇਤਨ ਪਾਟਿਲ ਨੂੰ ਸਨਮਾਨਤ ਵੀ ਕੀਤਾ ਗਿਆ।ਇਸ ਮੋਕੇ ਪੰਨਾ ਲਾਲ ਭਾਰਦਵਾਜ, ਹਰੀਸ਼ ਡੰਗ, ਸਵਰਣ ਸਿੰਘ ਰੰਧਾਵਾ, ਅਰਵਿੰਦ ਸ਼ਰਮਾ, ਵਿਪਨ ਨਈਅਰ, ਸਤੀਸ਼ ਮੰਟੂ, ਕੁਲਬੀਰ ਸਿੰਘ ਬਿੱਲਾ, ਮਾਸਟਰ ਤਾਰਾ ਚੰਦ, ਡਾਕਟਰ ਵਿਜੇ ਕੁਮਾਰ, ਰਿੰਕੂ ਬੌਧਰਾਜ, ਸ਼ੈਂਟੀ ਸ਼ਰਮਾ, ਬੀਬੀ ਬਲਵਿੰਦਰ ਕੌਰ ਆਦਿ ਨੇ ਵੀ ਟ੍ਰੈਫਿਕ ਸਮੱਸਿਆਂ ਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਆਪਣੇ ਸੁਝਾਅ ਪੇਸ਼ ਕੀਤੇ।