Saturday, July 25, 2026

ਨਗਰ ਚੋਣਾਂ ਵਿਚ ਅਕਾਲੀ ਦਲ ਦੇ ਵਿਕਾਸ ਦੀ ਜਿੱਤ – ਰਾਜਵਿੰਦਰ ਕੌਰ ਰਾਜ

ਕਾਂਗਰਸ ਪੰਜਾਬ ਵਿਚ ਆਪਣਾ ਬਿਸਤਰਾ ਗੋਲ ਸਮਝੇ

Rajwinder Rajਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ ਸੱਗੂ) – ਹਾਲ ਵਿਚ ਹੀ ਪੰਜਾਬ ਵਿਚ ਨਗਰ ਨਿਗਮ ਤੇ ਨਗਰ ਪੰਚਾਇਤਾਂ ਦੀ ਚੋਣ ਵਿੱਚ ਅਕਾਲੀ ਦਲ ਵਲੋਂ ਹੂੰਝਾਂ ਫੇਰ ਜਿੱਤ ਹਾਸਲ ਕਰਨ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਰਾਜ ਨੇ ਕਿਹਾ ਹੈ ਕਿ ਸਾਰੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਰੀ ਜਿੱਤ ਇਹ ਦਰਸਾਉਂਦੀ ਹੈ ਕਿ ਪੰਜਾਬ ਦੇ ਲੋਕ ਪੰਜਾਬ ਸਰਕਾਰ ਦੀਆਂ ਵਿਕਾਸ ਮਈ ਨੀਤੀਆਂ ਤੋਂ ਖੁਸ਼ ਹਨ।ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਥੋੜ੍ਹੇ ਸਮੇਂ ਵਿਚ ਇਤਨੀ ਵੱਡੀ ਪੱਧਰ ਤੇ ਪੰਜਾਬ ਦਾ ਹਰ ਖੇਤਰ ਵਿਚ ਵਿਕਾਸ ਕਰਕੇ ਵਿਰੋਧੀਆਂ ਦੀਆਂ ਉਂਗਲਾਂ ਮੂੰਹ ਵਿਚ ਪੁਆ ਦਿੱਤੀਆਂ ਹਨ।ਪੰਜਾਬ ਵਿਚ ਸੱਤਾ ਦੇ ਦੁਬਾਰਾ ਸੁਪਨਾ ਦੇਖਣ ਵਾਲੀ ਕਾਂਗਰਸ ਨੂੰ ਆਪਣਾ ਸਵੈਮਾਨ ਬਚਾਉਂਣ ਲਈ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਹੁਣ ਉਹ ਆਉਂਦੇ ਸਮੇਂ ਵਿਚ ਕਾਂਗਰਸ ਪੰਜਾਬ ਵਿਚ ਆਪਣਾ ਰਾਜਨੀਤਿਕ ਬਿਸਤਰਾਂ ਗੋੋਲ ਹੀ ਸਮਝੇ।ਬੀਬੀ ਰਾਜਵਿੰਦਰ ਕੋਰ ਰਾਜ ਨੇ ਬਰਤਾਨੀਆਂ ਸਰਕਾਰ ਫੌਜ ਵਿਚ ਸਿੱਖਾਂ ਦੀ ਵੱਖਰੀ ਰੈਜੀਮੈਂਟ ਤਿਆਰ ਕਰਨ ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਬਰਤਾਨੀਆਂ ਸਰਕਾਰ ਨੇ ਪਹਿਲਾਂ ਦੀ ਤਰ੍ਹਾਂ ਫੇਰ ਸਿੱਖਾਂ ਦੀ ਵੱਖਰੀ ਫੌਜ ਦੀ ਰੈਂਜੀਮੈਂਟ ਤਿਆਰ ਕਰਨ ਦੀ ਯੋਜਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਿੱਖਾਂ ਦਾ ਅੱਜ ਵੀ ਸਾਰੀ ਦੁਨੀਆਂ ਲੋਹਾ ਮੰਨਦੀ ਹੈ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply