Wednesday, November 4, 2026

ਹਿੰਦੂ ਕਾਲਜ ਦਾ ਸਲਾਨਾ ਇਨਾਮ ਵੰਡ ਸਮਾਗਮ ਆਯੋਜਿਤ

PPN0103201511
ਅੰਮ੍ਰਿਤਸਰ, 1 ਮਾਰਚ (ਜਗਦੀਪ ਸਿੰਘ ਸੱਗੂ) – ਪਵਿੱਤਰ ਸ਼ਹਿਰ ਵਿੱਚ ਸਥਾਪਿਤ ਹਿੰਦੂ ਕਾਲਜ ਦੇ ਵਿਹੜੇ ਵਿੱਚ ਅੱਜ ਸਲਾਨਾ ਇਨਾਮ ਵੰਡ ਸਮਾਗਮ ਆਯੋਜਨ ਕੀਤਾ ਗਿਆ।ਇਸ ਸ਼ਾਨਦਾਰ ਸਮਾਗਮ ਦਾ ਸ਼ੁੱਭ ਅਰੰਭ ਡਾ. ਰੇਨੂੰ ਭਾਰਦਵਾਜ ਪ੍ਰੀਖਿਆ ਨਿਰੀਖਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਵ ਯੂਨੀਵਰਸਿਟੀ ਅਤੇ ਸz: ਹਰਜਿੰਦਰ ਸਿੰਘ ਆਈ.ਪੀ.ਐਸ. ਅਫਸਰ ਨੇ ਸ਼ਮਾ ਰੋਸ਼ਨ ਕਰਕੇ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ।ਇਸ ਦੇ ਬਾਅਦ ਭਾਸ਼ਨ ਕਲਾ, ਕਵਿਤਾ ਪਾਠ, ਭੰਗੜਾ, ਲੋਕ ਗੀਤ, ਲੋਕ ਨਾਚ ਆਦਿ ਮੁੱਖ ਸਨ।ਵਿਦਿਆਰਥੀਆਂ ਨੇ ਜੋਸ਼ੋ-ਖਰੋਸ਼ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਪ੍ਰੋਗਰਾਮ ਦਾ ਅਨੰਦ ਮਾਣਿਆ।ਸ਼ਾਮ ਦੇ ਸਮਾਗਮ ਵਿੱਚ ਸ੍ਰੀ ਚੰਦਰ ਗੈਂਦ ਸੈਕਟਰੀ ਹਾਇਰ ਐਜੁਕੇਸ਼ਨ ਪੰਜਾਬ ਨੇ ਸ਼ਿਰਕਤ ਕਰਕੇ ਸ਼ੋਭਾ ਵਧਾਈ, ਜਦਕਿ ਡਾ. ਭੂਸ਼ਨ ਕੁਮਾਰ ਸ਼ਰਮਾ ਪ੍ਰਿੰਸੀਪਲ ਜੀ.ਜੀ.ਡੀ.ਐਸ.ਪੀ ਕਾਲਜ ਚੰਡੀਗੜ੍ਹ ਵਿਸ਼ੇਸ਼ ਮਹਿਮਾਨ ਸਨ। ਇਸ ਅਵਸਰ ‘ਤੇ ਪੜ੍ਹਾਈ ਅਤੇ ਖੇਡਾਂ ਆਦਿ ਵਿੱਚ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਜਦਕਿ ਹਿੰਦੂ ਕਾਲਜ ਦੇ ਵੱਖ-ਵੱਖ ਅਹੁਦਿਆਂ ਤੇ ਬਿਰਾਜਮਾਨ 10 ਅਹਿਮ ਅਲੂਮਨੀ ਸ਼ਖਸ਼ੀਅਤਾਂ ਨੂੰ ਵੀ ਸਨਮਾਨਿਆ ਗਿਆ।
ਪ੍ਰਿੰਸੀਪਲ ਡਾ. ਸ਼ਰਮਾ ਨੇ ਸਲਾਨਾ ਰਿਪੋਰਟ ਵਿੱਚ ਕਾਲਜ ਦੇ ਇਤਿਹਾਸ ਬਾਰੇ ਦੱਸਦਿਆਂ ਵਿਦਿਆਰਥੀਆਂ ਦੀ ਚਹੁਮੁੱਖੀ ਪ੍ਰਤਿਭਾ ਦਾ ਵਰਨਣ ਕੀਤਾ।ਮਲਟੀ ਮੀਡੀਆ ਵਿਭਾਗ ਵਲੋਂ ਪੇਂਟਿੰਗ ਪ੍ਰਦਰਸ਼ਨੀ ਵੀ ਲਗਾਈ ਗਈ। ਕਾਲਜ ਵਿੱਚ ਲਗਾਏ ਗਏ ਵੱਖ-ਵੱਖ ਤਰ੍ਹਾਂ ਦੇ ਸਟਾਲਾਂ ਤੇ ਵਿਦਿਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ। ਹਿੰਦੂ ਸਭਾ ਦੇ ਪ੍ਰਧਾਨ ਸ੍ਰੀ ਹੇਮਰਾਜ ਗੁਪਤਾ, ਹਿੰਦੂ ਕਾਲਜ ਦੇ ਚੇਅਰਮੈਨ ਸ੍ਰੀ ਸੁਧੀਰ ਮਹਾਜਨ, ਸਕੱਤਰ ਸ੍ਰੀ ਪੀ.ਐਨ. ਅਰੋੜਾ, ਵਿੱਤ ਸਕੱਤਰ ਦਿਨੇਸ਼ ਗੁਪਤਾ, ਪ੍ਰਿੰ: ਡਾ. ਪੀ.ਕੇ. ਸ਼ਰਮਾ ਅਤੇ ਰਜਿਸਟਰਾਰ ਸ੍ਰੀ ਸੰਜੇ ਖੰਨਾ, ਡਾ. ਅਭੀਸ਼ੇਕ ਅਗਰਵਾਲ ਡੀਨ ਅਕਾਦਮਿਕ ਆਦਿ ਨੇ ਸਮਾਚਾਰ ਪੱਤ੍ਰਕਾ ਦਾ ਵਿਮੋਚਨ ਕੀਤਾ।ਇਸ ਮੌਕੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।ਮੁੱਖ ਮਹਿਮਾਨਾਂ ਨੇ ਸਮਾਗਮ ਦੀ ਸਫਲਤਾ ਲਈ ਪ੍ਰਿੰਸੀਪਲ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply