ਬਟਾਲਾ 7 ਮਾਰਚ (ਨਰਿੰਦਰ ਬਰਨਾਲ)- ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਰੋਡ ਉੱਪਰ ਲੱਕੀ ਰੈਸਟੋਰੈਂਟ ਵਲੋ ਗੰਦੇ ਪਾਣੀ ਦੇ ਨਿਕਾਸ ਲਈ ਪੁੱਟੇ ਟੋਏ ਵਿੱਚ ਡਿੱਗਣ ਨਾਲ 13 ਸਾਲਾਂ ਬੱਚੇ ਦੀ ਮੋਤ ਹੋ ਗਈ। ਜਿਕਰਯੋਗ ਹੈ ਕਿ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਜੀ ਦਾ ਮੇਲਾ ਹੋਣ ਕਾਰਨ ਰੈਸਟੋਰੈਂਟ ਦੇ ਬਾਹਰ ਪਿੰਡ ਸੰਤੋਖਪੁਰ ਦੀ ਸੰਗਤ ਵਲੋ ਬੀਤੇ ਕੁੱਝ ਦਿਨਾ ਤੋ ਲੰਗਰ ਲਗਾਇਆ ਹੋਇਆ ਸੀ ਅਤੇ ਇਸ ਜਗਾ ਉਪਰ ਕੱਲ ਸ਼ਾਮ ਇਕ ਬੱਚਾ ਗੁੰਮ ਹੋ ਗਿਆ ਸੀ।ਬੱਚੇ ਦੇ ਮਾਪਿਆਂ ਵਲੋ ਬੱਚੇ ਦੇ ਗੁੰਮ ਹੋਣ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਸੂਚਨਾ ਦਿੱਤੀ ਗਈ ਸੀ ਅਤੇ ਪੁਲਿਸ ਵਲੋ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਅੱਜ ਪੁਲਿਸ ਪਾਰਟੀ ਵੱਲੋਂ ਰੈਸਟੋਰੈਂਟ ਦੇ ਗੰਦੇ ਪਾਣੀ ਦੇ ਨਿਕਾਸ ਲਈ ਬਣਾਏ ਖੱਡੇ ਦੀ ਜੇ. ਸੀ. ਬੀ ਮਸ਼ੀਨ ਰਾਹੀ ਸਫਾਈ ਕੀਤੀ ਗਈ ਤਾਂ ਉਕਤ ਬੱਚੇ ਦੀ ਲਾਸ਼ ਬਰਾਮਦ ਹੋ ਗਈ। ਇਸ ਮੋਕੇ ਤਫ਼ਤੀਸ਼ ਕਰ ਰਹੇ ਏ. ਐਸ. ਆਈ ਵਿਜੇ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ੳਕਤ ਬੱਚਾ 13 ਸਾਲਾਂ ਦਾ ਸੀ, ਜਿਸ ਦਾ ਨਾਂ ਧੰਨਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਦਾ ਨਾਂ ਦਵਿੰਦਰ ਸਿੰਘ ਸੀ ਜੋ ਕਿ ਪਿੰਡ ਸੰਤੋਖਪੁਰ ਦਾ ਰਹਿਣ ਵਾਲਾ ਹੈ। ਉਨਾ ਦੱਸਿਆ ਕਿ ਕੱਲ ਰਾਤ ਉਕਤ ਬੱਚੇ ਦੀ ਮਾਂ ਅਮਨਦੀਪ ਕੌਰ ਪਤਨੀ ਦਵਿੰਦਰ ਸਿੰਘ ਵਲੋ ਪੁਲਿਸ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਆਪਣੇ ਬੱਚੇ ਦੇ ਗੁੰਮ ਹੋਣ ਸਬੰਧੀ ਰਿਪੋਰਟ ਦਰਜ਼ ਕਰਵਾਈ ਸੀ ਅਤੇ ਪੁਲਿਸ ਵੱਲੋਂ ਰਾਤ ਤੋਂ ਹੀ ਭਾਲ ਕੀਤੀ ਜਾ ਰਹੀ ਸੀ, ਪਰ ਅੱਜ ਬੱਚੇ ਦੀ ਭਾਲ ਕਰਨ ਲਈ ਰੈਸਟੋਰੈਂਟ ਵੱਲੋਂ ਪਾਣੀ ਦੇ ਨਿਕਾਸ ਲਈ ਪੁੱਟੇ ਗਏ ਖੱਡੇ ਦੀ ਜੇ. ਸੀ. ਬੀ ਨਾਲ ਸਫਾਈ ਕਰਵਾਈ ਤਾਂ ਟੋਏ ਵਿਚੋਂ ਬੱਚੇ ਦੀ ਲਾਸ਼ ਖੱਡੇ ਵਿੱਚੋਂ ਬਰਾਮਦ ਹੋਈ। ਉਨਾ ਦੱਸਿਆ ਕਿ ਜਿਸ ਟੋਏ ਵਿਚੋਂ ਬੱਚੇ ਦੀ ਲਾਸ਼ ਬਰਾਮਦ ਹੋਈ ਹੈ ਉਸ ਨੂੰ ਰੈਸਟੋਰੇਂਟ ਵਾਲਿਆਂ ਵਲੋ ਗੰਦੇ ਪਾਣੀ ਦੇ ਨਿਕਾਸ ਲਈ ਪੁੱਟਿਆ ਗਿਆ ਸੀ।ਉਨਾ ਦੱਸਿਆ ਕਿ ਪੁਲਿਸ ਪਾਰਟੀ ਵਲੋ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
Check Also
ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਦਾ ਚੈਕ ਭੇਟ
ਫ਼ਾਊਂਡੇਸ਼ਨ ਦਾ ਹੋਣਹਾਰ ਤੇ ਜ਼ਰੂਰਤਮੰਦ ਬੱਚੀਆਂ ਦੀ ਭਲਾਈ ਲਈ ਕਾਰਜ਼ ਸ਼ਲਾਘਾਯੋਗ – ਛੀਨਾ ਅੰਮ੍ਰਿਤਸਰ, 9 …