Tuesday, July 21, 2026

ਕਲੱਕਤਾ ਦੇ ਪੀੜ੍ਹਤ ਪਰਿਵਾਰ ਦੀ ਸਹਾਇਤਾ ਲਈ ਗੁਰਜੀਵਨ ਦੇ ਸਟਾਲ’ਤੇ ਭਾਰੀ ਖਰੀਦਦਾਰੀ

ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ ਦੀਆਂ ਪਤਨੀਆਂ ਨੇ ਵੀ ਕੀਤੀ ਖਰੀਦਦਾਰੀ

ਬਠਿੰਡਾ,12 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਚੱਲ ਰਹੇ ਖੇਤਰੀ ਸਰਸ ਮੇਲੇ ਵਿਚ ਜਿਸ ਸ਼ਿਲਪਕਾਰ ਮੁਬਾਰਕ ਅਲੀ ਦੀ ਮੌਤ ਹੋ ਗਈ ਸੀ, ਉਸਦੀ ਵਿਧਵਾ ਪਤਨੀ ਦੀ ਆਰਥਿਕ ਮਦਦ ਲਈ ਗੁਰਜੀਵਨ ਸਿੰਘ ਵਲੋਂ ਲਗਾਈ ਸਟਾਲ ‘ਤੇ ਅੱਜ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਦੀ ਧਰਮ ਪਤਨੀ ਸ਼੍ਰੀਮਤੀ ਵੀਨਸ ਗਰਗ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਧਰਮ ਪਤਨੀ ਸ਼੍ਰੀਮਤੀ ਪ੍ਰਵੀਨ ਸ਼ਰਮਾ ਨੇ ਬੰਗਾਲੀ ਕਢਾਈ ਵਾਲੇ ਇਨ੍ਹਾਂ ਸੂਟਾਂ ਦੀ ਖਰੀਦ ਕੀਤੀ। ਖਰੀਦਦਾਰੀ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਸੂਟਾਂ ਦਾ ਕੱਪੜਾ ਅਤੇ ਕਢਾਈ ਬੜੇ ਹੀ ਅਵੱਲ ਦਰਜੇ ਦੇ ਹਨ, ਜਿਸ ਕਰਕੇ ਇਨ੍ਹਾਂ ਨੂੰ ਖਰੀਦਣ ਲਈ ਔਰਤਾਂ ਦੀ ਭੀੜ ਲੱਗੀ ਰਹੀ।

ਜ਼ਿਕਰਯੋਗ ਹੈ ਕਿ ਰੋਜ਼ ਗਾਰਡਨ ਪਲਾਜ਼ਾ ਵਿਚ 7 ਮਾਰਚ ਨੂੰ ਅਚਾਨਕ ਰਾਤ ਸਮੇਂ ਸ਼ਿਲਪਕਾਰ ਮੁਬਾਰਕ ਅਲੀ ਦੀ ਮੌਤ ਹੋ ਗਈ ਸੀ ਅਤੇ ਗੁਰਜੀਵਨ ਸਿੰਘ ਨੇ ਪਰਿਵਾਰ ਦਾ ਸਹਾਰਾ ਬਣਦੇ ਹੋਏ ਇਸ ਪਰਿਵਾਰ ਲਈ ਸੂਟਾਂ ਨੂੰ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਨਸਾਨੀਅਤ ਦਾ ਸਬੂਤ ਦੇਣ ਵਾਲੇ ਗੁਰਜੀਵਨ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਜੋੜਨ ਲਈ ਉਨ੍ਹਾਂ ਸਮੇਤ ਭਾਰੀ ਔਰਤਾਂ ਦੀ ਭੀੜ ਵਲੋਂ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਕੱਲਕਤਾ ਦੀ ਇਸ ਦਸਤਕਾਰੀ ਦੀ ਘੋਖ ਕੀਤੀ ਗਈ, ਜਿਸ ਦੌਰਾਨ ਇਨ੍ਹਾਂ ਸੂਟਾਂ ਦੇ ਕੱਪੜੇ ਅਤੇ ਕਢਾਈ ਦਾ ਕੋਈ ਜਵਾਬ ਨਹੀਂ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply