Saturday, March 7, 2026

ਸੂਬਾ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ-ਜੋਸ਼ੀ

ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਬਣਾਇਆ ਜਾ ਰਿਹਾ ਹੈ ਦੁਨੀਆਂ ਦਾ ਸਭ ਤੋਂ ਖੂਬਸੂਰਤ ਸ਼ਹਿਰ

PPN1203201510ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਸੂਬੇ ਅੰਦਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਸਰਕਾਰ ਵਿਸ਼ੇਸ ਉਪਰਾਲੇ ਕਰ ਰਹੀ ਹੈ। ਇਹ ਪ੍ਰਗਟਾਵਾ ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਨੇ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਕਰੀਬ 61 ਲੱਖ ਰੁਪਏ ਦੀ ਲਾਗਤ ਨਾਲ ਲਗਾਈ ਜਾਣ ਵਾਲੀ ਪੇਵਰ ਟਾਈਲ ਦਾ ਨੀਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਸ੍ਰੀ ਬਖਸ਼ੀ ਰਾਮ ਅਰੋੜਾ ਮੇਅਰ ਅੰਮ੍ਰਿਤਸਰ, ਸ੍ਰੀ ਜਤਿੰਦਰ ਸਿੰਘ ਔਲਖ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੀ ਮੌਜੂਦ ਸਨ।

ਕੈਬਟਿ ਵਜ਼ੀਰ ਸ੍ਰੀ ਜੋਸ਼ੀ ਨੇ ਕਿਹਾ ਕਿ ਰਾਜ ਸਰਕਾਰ ਅੰਮ੍ਰਿਤਸਰ ਸਹਿਰ ਨੂੰ ਦੁਨੀਆਂ ਦਾ ਸਭ ਤੋਂ ਵੱਧ ਖੂਬਸੂਰਤ ਸ਼ਹਿਰ ਬਣਾਉਣ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ ਅਤੇ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਚੱਲ ਰਹੇ ਵਿਕਾਸ ਕਾਰਜ ਜਲਦ ਮੁਕੰਮਲ ਹੋ ਜਾਣਗੇ। ਉਨਾਂ ਕਿਹਾ ਕਿ ਹਲਕਾ ਉੱਤਰੀ ਤੋਂ ਇਲਾਵਾ ਸਮੁੱਚੇ ਸ਼ਹਿਰ ਦੇ ਵਿਕਾਸ ਲਈ ਵੱਡ ਆਕਾਰੀ ਪ੍ਰੋਜੈਕਟ ਉਸਾਰੀ ਅਧੀਨ ਹਨ ਅਤੇ ਕੰਮ ਮੁਕੰਮਲ ਹੋਣ ਉਪਰੰਤ ਸ਼ਹਿਰ ਦੀ ਨੁਹਾਰ ਬਦਲ ਜਾਵੇਗੀ ਅਤੇ ਅੰਮ੍ਰਿਤਸਰ ਸ਼ਹਿਰ ਸੈਲਾਨੀਆਂ ਲਈ ਹੋਰ ਖਿੱਚ ਦਾ ਕੇਂਦਰ ਬਣੇਗਾ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿਖੇ ਕੁੱਲ 2969 ਕਰੋੜ ਰੁਪੈ ਦੀ ਲਾਗਤ ਨਾਲ ਜਿੱਥੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਰਵਾਇਤੀ ਦਿੱਖ ਦਿੱਤੀ ਜਾ ਰਹੀ ਹੈ ਉੱਥੇ ਬੀ.ਆਰ.ਟੀ.ਸੀ. ਵਿਵਸਥਾ, ਸ਼ਹਿਰ ਦੇ ਪ੍ਰਮੁੱਖ ਪ੍ਰਵੇਸ਼ ਦੁਆਰ ਤੋਂ ਇਲਾਵਾ ਗੋਬਿੰਦਗੜ੍ਹ ਕਿਲ੍ਹੇ ਨੂੰ ਵਿਸ਼ਵ ਪੱਧਰ ਦਾ ਸੈਰ ਸਪਾਟਾ ਕੇਂਦਰ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਬੀ.ਆਰ.ਟੀ.ਐਸ (ਬੱਸ ਰੇਪਿਡ ਟਰਾਂਜਿਟ ਸਿਸਟਮ) ਦਾ ਸਮੁੱਚਾ ਕੰਮ ਨਵਬੰਰ 2015 ਤਕ ਮੁਕੰਮਲ ਕਰ ਲਿਆ ਜਾਵੇਗਾ। 491 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਤਹਿਤ ਭੰਡਾਰੀ ਪੁੱਲ ਤੋਂ ਇੰਡੀਆ ਗੇਟ, ਭੰਡਾਰੀ ਪੁਲ ਤੋਂ ਦੁਬਰਜੀ, ਦੁਬਰਜੀ ਬਾਈਪਾਸ ਤੋਂ ਵੇਰਕਾ, ਵੇਰਕਾ ਤੋਂ ਸੈਲੀਬ੍ਰੇਸ਼ਨ ਮਾਲ, ਸੈਲੀਬ੍ਰੇਸ਼ਨ ਮਾਲ ਤੋਂ ਸੰਤ ਸਿੰਘ ਸੁੱਖ ਸਿੰਘ ਚੌਕ, ਫੋਰ ਐਸ ਚੌਕ ਤੋਂ ਕਿਚਲੂ ਚੌਕ ਅਤੇ ਕਿਚਲੂ ਚੌਕ ਤੋਂ ਪੁਰਾਣੇ ਸਦਰ ਥਾਣੇ ਤੱਕ ਬੱਸਾਂ ਚਲਾਈਆਂ ਜਾਣਗੀਆਂ। ਇਸ ਰੂਟ ‘ਤੇ ਚੱਲਣ ਵਾਲੀਆਂ ਬੱਸਾਂ ਲਈ ਵੱਖਰਾ ਟਰੈਕ ਬਣਾਇਆ ਜਾਵੇਗਾ, ਜਿਸ ‘ਤੇ ਕੇਵਲ ਤੇ ਕੇਵਲ ਇਹ ਬੱਸਾਂ ਹੀ ਚੱਲ ਸਕਣਗੀਆਂ।
ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨਾਂ ਨੇ ਦੇਸ਼ ਦੀ ਖਾਤਰ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਰਾਜ ਸਰਕਾਰ ਪੰਜਾਬ ਪੁਲਿਸ ਅਤੇ ਉਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਅੱਖੋ ਪਰੋਖੇ ਨਹੀ ਕਰ ਸਕਦੀ । ਉਨਾਂ ਕਿਹਾ ਕਿ ਸਥਾਨਕ ਪੁਲਿਸ ਲਾਈਨ ਵਿਖੇ ਸੜਕਾਂ, ਸਟਰੀਟ ਲਾਈਟਾਂ, ਪਾਣੀ ਦੇ ਨਿਕਾਸੀ ਦਾ ਪ੍ਰਬੰਧ ਤੇ ਖੂਬਸੂਰਤੀ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਪੁਲਿਸ ਲਾਈਨ ਦੀ ਹਰ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇੰਪਰੂਵਮੈਂਟ ਟਰੱਸਟ ਵਲੋਂ ਪੁਲਿਸ ਲਾਈਨ ਵਿਥੇ ਪੇਵਰ ਟਾਇਲਾਂ ਲੱਗ ਜਾਣ ਨਾਲ ਇਥੋਂ ਦੀ ਨੁਹਾਰ ਬਦਲ ਜਾਵੇਗੀ। ਉਨਾਂ ਪੁਲਿਸ ਕਮਿਸ਼ਨਰ ਨੂੰ ਭਰੋਸਾਂ ਦਿੱਤਾ ਕਿ ਉਨਾਂ ਵੱਲੋਂ ਦੱਸੀ ਹਰ ਸਮੱਸਿਆ ਦਾ ਉਹ ਹੱਲ ਕਰਨਗੇ।
ਇਸ ਮੌਕੇ ਕਮਿਸ਼ਨਰ ਪੁਲਿਸ ਸ੍ਰੀ ਜਤਿੰਦਰ ਸਿੰਘ ਔਲਖ ਨੇ ਸ੍ਰੀ ਜੋਸ਼ੀ ਦਾ ਪੁਲਿਸ ਲਾਈਨ ਵਿਖੇ ਸਵਾਗਤ ਕਰਦਿਆਂ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਪੰਜਾਬ ਪੁਲਿਸ ਤੇ ਉਨਾਂ ਦੇ ਪਰਿਵਾਰ ਵਾਲੇ ਉਨਾਂ ਦੇ ਧੰਨਵਾਦੀ ਹਨ। ਉਨਾਂ ਦੱਸਿਆ ਕਿ ਸ੍ਰੀ ਜੋਸ਼ੀ ਨੇ ਹਮੇਸਾਂ ਪੁਲਿਸ ਦੀ ਭਲਾਈ ਲਈ ਪਹਿਲ ਦੇ ਅਧਾਰ ਤੇ ਕਾਰਜ ਕੀਤੇ ਹਨ। ਸ੍ਰੀ ਕੁਲਜੀਤ ਸਿੰਘ ਏ.ਡੀ.ਸੀ.ਪੀ (ਹੈਡਕੁਆਟਰ) ਨੇ ਮੁੱਖ ਮਹਿਮਾਨ ਦਾ ਸਮਾਗਮ ਵਿਚ ਆਉਣ ਤੇ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਕੁਲਜੀਤ ਸਿੰਘ ਏ.ਡੀ.ਸੀ.ਪੀ (ਹੈਡਕੁਆਟਰ), ਸ੍ਰੀ ਹਰਜੀਤ ਸਿੰਘ ਬਰਾੜ ਏ.ਡੀ.ਸੀ.ਪੀ, ਸ੍ਰੀ ਜਗਜੀਤ ਸਿੰਘ ਵਾਲੀਆ ਏ.ਡੀ.ਸੀ.ਪੀ. ਸ੍ਰੀ ਪਰਮਪਾਲ ਸਿੰਘ ਏ.ਡੀ.ਪੀ.ਪੀ, ਸ੍ਰੀ ਹਰਜੀਤ ਸਿੰਘ ਡੀ.ਐਸ.ਪੀ , ਮੈਡਮ ਹਰਕਮਲ ਕੌਰ ਸਹਾਇਕ ਕਮਿਸ਼ਨਰ ਪੁਲਿਸ, ਸ੍ਰੀ ਰਾਜੀਵ ਸੇਖੜੀ, ਸ੍ਰੀ ਰਾਜੀਵ ਵਾਸਲ, ਸ੍ਰੀ ਲਖਵਿੰਦਰ ਸਿੰਘ, ਸ੍ਰੀ ਮਨਿਕ ਸਿੰਘ ਬਾਠ ਇੰਚਾਰਜ, ਸ੍ਰੀ ਰਾਜ ਕੁਮਾਰ, ਸ੍ਰੀ ਅਮਰੀਕ ਮਹਿਰਾ, ਸ੍ਰੀ ਸੁਧੀਰ ਸ੍ਰੀਧਰ, ਸ੍ਰੀ ਅਸੋਕ ਗੁਪਤਾ ਤੇ ਸ੍ਰੀ ਰਾਜੀਵ ਬਹਿਲ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply