ਸੂਬਾ ਸਰਕਾਰ ਨਸ਼ਿਆਂ ਦੇ ਜਾਲ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕਰ ਰਹੀ ਭਰਪੂਰ ਯਤਨ
ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਜਿਥੇ ਨਸ਼ਿਆਂ ਵਿਰੁੱਧ ਤਗੜੀ ਲੜਾਈ ਰਹੀ ਹੈ ਉਸ ਦੇ ਨਾਲ-ਨਾਲ ਨਸਿਆਂ ਦੀ ਜਕੜ ਵਿਚ ਆਏ ਲੋਕਾਂ ਦੇ ਪੁਨਰਵਾਸ ਲਈ ਵੱਡੇ ਹੰਭਲੇ ਮਾਰ ਰਹੀ ਹੈ। ਸਰਕਾਰ ਵਲੋਂ ਰਾਜ ਭਰ ਅੰਦਰ ਸਥਾਪਿਤ ਕੀਤੇ ਜਾ ਰਹੇ ਰਿਹੈਬਲੀਟੇਸ਼ਨ ਸੈਂਟਰ (ਮੁੜ ਵਸਾਊ ਕੇਂਦਰ) ਤਹਿਤ ਅੰਮ੍ਰਿਤਸਰ ਵਿਖੇ ਦੋ ਮੰਜ਼ਿਲੀ ਮੁੜ ਵਸਾਊ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ। ਮੈਡੀਕਲ ਕਾਲਜ ਦੇ ਨਜ਼ਦੀਕ ਬਣੇ ਰਹੇ ਇਸ ਕੇਂਦਰ ਸਬੰਧੀ ਜਾਣਕਾਰੀ ਦੇਦਿੰਆਂ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਕਰੀਬ 450 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਇਹ ਕੇਂਦਰ ਇਕ ਮਹੀਨੇ ਦੇ ਅੰਦਰ ਚਾਲੂ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਰਨ ਨੇ ਦੱਸਿਆ ਕਿ 100 ਬੈੱਡ ਵਾਲੇ ਇਸ ਕੇਂਦਰ ਦੀਆਂ ਦੋਵਾਂ ਇਮਾਰਤਾਂ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਫਲੋਰਿੰਗ ਅਤੇ ਬਾਰੀਆਂ-ਦਰਵਾਜ਼ੇ ਲਗਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨਾਂ ਦੱਸਿਆ ਕਿ 2.23 ਏਕੜ ਵਿਚ ਉਸਾਰੀ ਜਾ ਰਹੀ ਇਸ ਇਮਾਰਤ ਦੀ ਪਹਲਿੀ ਮੰਜ਼ਿਲ 20 ਹਜ਼ਾਰ ਸਕੇਅਰ ਫੁੱਟ ਦੀ ਅਤੇ ਦੂਜੀ ਮੰਜ਼ਿਲ 16 ਹਜ਼ਾਰ ਸਕੇਅਰ ਫੁੱਟ ਦੀ ਉਸਾਰੀ ਗਈ ਹੈ। ਡਾਕਟਰਾਂ ਦੇ ਕਮਰੇ, ਕੰਸਲਟੇਸ਼ਨ ਰੂਮ, ਜਿੰਮ, ਲਾਊਡਰੀ, ਕਿਚਨ, ਡਾਈਨਿੰਗ ਰੂਮ ਅਤੇ ਐਕਟੀਵਿਟੀ ਰੂਮ ਵੀ ਬਣ ਕੇ ਤਿਆਰ ਹੋ ਗਏ ਹਨ।
ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਰਾਜ ਅੰਦਰ ਨਸ਼ਿਆਂ ਵਰਗੀ ਭੈੜੀ ਅਲਾਮਤ ਨੂੰ ਸਮਾਜ ਵਿਚੋ ਖਤਮ ਤਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਨਸ਼ਿਆਂ ਨੂੰ ਖਤਮ ਕਰਨ ਵਿਚ ਸਰਕਾਰ ਵਲੋਂ ਸ਼ਲਾਘਾਯੋਗ ਕਦਮ ਪੁੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਜਿਥੇ ਨਸ਼ਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਨਾਲ ਨਸ਼ਿਆਂ ਦੀ ਗ੍ਰਸਤ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਅਤੇ ਉਨਾਂ ਨੂੰ ਫਿਰ ਤੋਂ ਚੰਗਾ ਜੀਵਨ ਜਿਊਣ ਦੇ ਮਨਰੋਥ ਨਾਲ ਅਜਿਹੇ ਕੇਂਦਰ ਰਾਜ ਭਰ ਵਿਚ ਉਸਾਰੇ ਜਾ ਰਹੇ ਹਨ। ਉਨਾਂ ਕਿਹਾ ਕਿ ਨਸ਼ਾ ਇਕ ਸਮਾਜਿਕ ਬੁਰਾਈ ਹੈ ਅਤੇ ਸਮਾਜ ਵਿਚ ਇਸਨੂੰ ਖ਼ਤਮ ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ। ਨਸ਼ਾ ਕਰਨ ਵਾਲੇ ਮਰੀਜ਼ਾਂ ਨੂੰ ਦਵਾਈ ਦੇਣ ਦੇ ਨਾਲ-ਨਾਲ ਦਿਮਾਗੀ ਤੌਰ ‘ਤੇ ਇਲਾਜ ਕਰਨ ਲਈ ਮਰੀਜ਼ਾਂ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਦਾਖਲ ਕਰਨ ਦੇ ਨਾਲ ਉਸਨੂੰ ਵੱਖ-ਵੱਖ ਦੂਸਰੇ ਹੋਰ ਕਾਰਜਾਂ ਜਿਵੇ ਕਿ ਯੋਗਾ ਕਰਨਾ, ਕਸਰਤ ਕਰਾਉਣੀ ਤੇ ਹੱਥੀ ਕੰਮ ਸਿਖਾਉਣ ਵਰਗੇ ਵੱਲ ਵਿਸ਼ੇਸ ਧਿਆਨ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਸੂਬਾ ਸਰਕਾਰ, ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਕਰਨ ਵਾਲੇ ਤੇ ਨਸ਼ਿਆਂ ਦਾ ਵਪਾਰ ਕਰਨ ਵਿਚ ਵਿਚ ਕਮੀ ਆਈ ਹੈ।