Saturday, September 12, 2026

ਐਂਟੀ ਕਰਪਸ਼ਨ ਬਿਊਰੋ ਦੀ ਦਿਹਾਤੀ ਕਾਰਜਕਾਰਨੀ ਬਣਾਈ

PPN1603201506

ਫਾਜ਼ਿਲਕਾ, 16 ਮਾਰਚ (ਵਿਨੀਤ ਅਰੋੜਾ) – ਐਂਟੀ ਕਪਰਸ਼ਨ ਬਿਊਰੋ ਦੀ ਅਹਮ ਮੀਟਿੰਗ ਅਸ਼ੋਕ ਕੰਬੋਜ ਵਾਇਸ ਚੇਅਰਮੈਨ ਪੰਜਾਬ ਦੀ ਰਹਿਨੁਮਾਈ ਹੇਠ ਮਾਧਵ ਨਗਰੀ ਗਲੀ ਬਾਬਾ ਮਾਨ ਸਿੰਘ ਵਾਲੀ ਅਬੋਹਰ ਰੋਡ ਫਾਜਿਲਕਾ ਵਿਖੇ ਹੋਈ।ਜਿਸ ਵਿੱਚ ਫਾਜਿਲਕਾ ਦੇ ਜਿਲਾ ਪ੍ਰਧਾਨ ਬਿੱਟੁ ਬੱਟੀ ਨੇ ਇੰਦਰਜੀਤ ਸਿੰਘ ਨੂੰ ਫਾਜਿਲਕਾ ਦਿਹਾਤੀੇ ਮੀਤ ਪ੍ਰਧਾਨ ਨਿਯੁਕਤ ਕੀਤਾ ਅਤੇ ਦਰਜਨ ਤੋਂ ਵੱਧ ਮੈਂਬਰਾਂ ਨੂੰ ਅਹੁਦੇ ਦਿੱਤੇ ਗਏ। ਇਸ ਮੀਟਿੰਗ ਵਿੱਚ ਹੋਰ ਲੋਕਾਂ ਨੂੰ ਵੀ ਐਂਟੀ ਕਰਪਸ਼ਨ ਬਾਰੇ ਜਾਣੂ ਕਰਵਾਈਆ ਗਿਆ। ਇਸ ਟੀਮ ਦੇ ਮੈਂਬਰਾਂ ਨੇ ਸੌਂਹ੍ਹ ਚੁੱਕ ਕੇ ਤਨਦੇਹੀ ਨਾਲ ਬਿਊਰੋ ਵਿੱਚ ਕੰਮ ਕਰਨ ਅਤੇ ਗਰੀਬ ਲੋਕਾਂ ਦੀ ਸੇਵਾ ਅਤੇ ਨਸ਼ਾ ਮੁਕਤ ਕਰਨ ਬਾਰੇ ਪ੍ਰਣ ਲਿਆ ਗਿਆ। ਇਸ ਮੌਕੇ ਤੇ ਬਲਜਿੰਦਰ ਸਿੰਘ ਨੰਬਰਦਾਰ, ਕੇਵਲ ਕ੍ਰਿਸ਼ਨ, ਅਨਮੋਲ ਕੰਬੋਜ, ਲਵਲੀ, ਦੀਪਕ, ਪ੍ਰਦੀਪ ਸਹਾਰਨ, ਮੋਹਿਤ, ਦੀਪਕ ਜਸੂਜਾ, ਕਰਨਦੀਪ, ਜਗਮੀਤ ਸਿੰਘ ਬਿੱਲਾ, ਬਰਾੜ, ਬਬੱਲ, ਹਰਪ੍ਰੀਤ ਸਿੰਘ, ਸੱਪੀ, ਅਮਨ ਬੱਟੀ, ਅਨਮੋਲ ਭੁਸਰੀ, ਸਿੱਮੀ ਚਾਵਲਾ, ਕੁਲਵਿੰਦਰ ਸਿੰਘ, ਗੁਰਦੀਪ ਸਿੰਘ, ਮਨਿੰਦਰ ਸਿੰਘ ਆਦਿ ਹਾਜਰ ਰਹੇ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply