Friday, July 3, 2026

ਸੰਤ ਕਬੀਰ ਬਹੁਤਕਨੀਕੀ ਕਾਲਜ ਵਿਚ ਅਥਲੈਟਿਕ ਮੀਟ ਦੀ ਹੋਈ ਸ਼ੁਰੂਆਤ

ਅੱਜ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਜਿਲਾ ਭਲਾਈ ਅਫਸਰ

PPN1603201507 PPN1603201508

ਫਾਜ਼ਿਲਕਾ, 16 ਮਾਰਚ (ਵਿਨੀਤ ਅਰੋੜਾ) – ਸਥਾਨਕ ਸੰਤ ਕਬੀਰ ਬਹੁਤਕਨੀਕੀ ਕਾਲਜ ਵਿਚ ਅਥਲੈਟਿਕ ਮੀਟ ਸ਼ਰੂ ਹੋਈਆਂ। ਪਹਿਲੇ ਦਿਨ ਦੀ ਸ਼ੁਰੂਆਤ ਵਿਚ ਮੁੱਖ ਮਹਿਮਾਨ ਕਾਲਜ ਚੇਅਰਮੈਨ ਜੇ.ਐਸ ਸਿੱਧੂ ਤੇ ਪ੍ਰਾਜੈਕਟ ਅਫਸਰ ਗੁਰਮੀਤ ਸਿੰਘ ਸਨ।
ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਜਨੀਸ਼ ਛੋਕਰਾ ਨੇ ਦੱਸਿਆ ਕਿ ਪਹਿਲੇ ਦਿਨ ਦੀਆਂ ਖੇਡਾਂ ਦੀ ਸ਼ੁਰੂਆਤ ਵਿਚ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ।ਮਹਿਮਾਨਾਂ ਵਲੋਂ ਖੇਡਾਂ ਦੀ ਸ਼ੁਰੂਆਤ ਕਰਵਾਉਣ ਉਪਰੰਤ ਕਰਵਾਏ ਗਏ ਈਵੈਂਟਸ ਵਿਚ ਐਥਲੈਟਿਸ ਲੜਕੇ ਦੇ ਮੁਕਾਬਲਿਆਂ ਵਿਚ ਲਾਂਗ ਜੰਪ ਵਿੱਚ ਸਲਵਿੰਦਰ ਸਿੰਘ ਈ.ਸੀ.ਈ, ਗੁਰਜੰਟ ਸਿੰਘ ਸੀਈ ਕ੍ਰਮਵਾਰ ਪਹਿਲੇ ਦੇ ਦੂਜੇ ਸਥਾਨ ਤੇ ਰਹੇ। ਹਾਈ ਜੰਪ ਵਿੱਚ ਸਿਕੰਦਰ ਸਿੰਘ ਐਮਈ, ਤਿਰਲੋਕ ਸਿੰਘ ਈ.ਈ ਕ੍ਰਮਵਾਰ ਪਹਿਲੇ ਤੇ ਦੂਜੇ, ਜੈਵਲਿਨ ਥਰੋਅ ਜਗਦੀਸ਼ ਸਿੰਘ ਈਸੀਈ, ਡਿਸਕਸ ਥਰੋਅ ਸੁਖਵਿੰਦਰ ਸਿੰਘ, ਛਾਟਪੁੱਟ ਸੁਖਵਿੰਦਰ ਸਿੰਘ, ਟੇਬਲ ਟੈਨਿਸ ਲੜਕੇ ਵਿਚ ਸੁਖਵਿੰਦਰ ਸਿੰਘ, ਖੋ-ਖੋ ਲੜਕੇ ਵਿਚ ਈਸੀਈ ਵਿਭਾਗ, ਕਬੱਡੀ ਵਿਚ ਈ.ਸੀ.ਈ ਵਿਭਾਗ ਜੇਤੂ ਰਹੇ। ਇਸ ਤੋਂ ਇਲਾਵਾ ਲੜਕੀਆਂ ਦੇ ਮੁਕਾਬਲਿਆਂ ਵਿਚ ਲਾਂਗ ਜੰਪ ਵਿਚ ਸੁਨੀਤਾ ਰਾਣੀ ਅਪਲਾਈਡ ਵਿਭਾਗ, ਗਗਨਦੀਪ ਕੌਰ ਸੀਈ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ਤੇ ਰਹੇ, ਹਾਈ ਜੰਪ ਵਿਚ ਮਨਜੀਤ ਕੌਰ ਸੀਈ ਪਹਿਲੇ, ਸੁਨੀਤਾ ਸੀਈ ਦੂਜੇ ਸਥਾਨ ਤੇ ਰਹੇ। ਖੋ-ਖੋ ਲੜਕੀਆਂ ਵਿਚ ਸੀ.ਈ ਵਿਭਾਗ ਜੇਤੂ ਰਹੇ, ਟੇਬਲ ਟੈਨਿਸ ਵਿਚ ਲੜਕੀਆਂ ਵਿਚ ਮਨਦੀਪ ਕੌਰ ਸੀ.ਈ ਜੇਤੂ ਰਹੇ। ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿਚ ਚੇਅਰਮੈਨ ਸ. ਸਿੱਧੂ ਤੇ ਪ੍ਰਾਜੈਕਟ ਅਫਸਰ ਗੁਰਮੀਤ ਸਿੰਘ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰ ਦੀ ਖੁਰਾਕ ਹੁੰਦੀਆਂ ਹਨ। ਖੇਡਣ ਨਾਲ ਵਿਦਿਆਰਥੀਆਂ ਦਾ ਸਰੀਰ ਤੇ ਹੌਂਸਲਾ ਤੰਦਰੁਸਤ ਰਹਿੰਦਾ ਹੈ। ਅਜੋਕੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਕਰਨ ਦਾ ਸਭ ਤੋਂ ਵਧੀਆਂ ਵਸੀਲਾਂ ਖੇਡਾਂ ਹੀ ਹਨ। ਦੋਨਾਂ ਮਹਿਮਾਨਾਂ ਨੇ ਅਥਲੈਟਿਕ ਮੀਟ ਕਰਵਾਉਣ ਤੇ ਕਾਲਜ ਪ੍ਰਿੰਸੀਪਲ, ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿਤੀ ਤੇ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਅਪੀਲ ਕੀਤੀ।
ਪ੍ਰਿੰਸੀਪਲ ਸ਼੍ਰੀ ਛੋਕਰਾ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਅਤੇ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਜਿਲਾ ਭਲਾਈ ਅਫਸਰ ਵਰਿੰਦਰ ਸਿੰਘ ਹੋਣਗੇ, ਉਨਾਂ ਤੋਂ ਇਲਾਵਾ ਕਾਲਜ ਦੇ ਮੈਨੇਜ਼ਮੈਂਟ ਦੇ ਚੇਅਰਮੈਨ ਜੇ.ਐਸ ਸਿੱਧੂ, ਵਾਈਸ ਚੇਅਰਮੈਨ ਸੁਖਰਾਜ ਸਿੰਘ, ਸਕੱਤਰ ਅਮਰਜੀਤ ਖਾਂਬੜਾ ਤੋਂ ਇਲਾਵਾ ਕਾਲਜ ਦੇ ਪ੍ਰਾਜੈਕਟ ਅਫਸਰ ਗੁਰਮੀਤ ਸਿੰਘ ਤੇ ਪ੍ਰਿੰਸੀਪਲ ਡੀ-ਫਾਰਮੈਸੀ ਡੀਕੇ ਗਰਗ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਸਮੂਹ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇਗਾ। ਉਨਾਂ ਦੱਸਿਆ ਕਿ ਕਾਲਜ ਦੇ ਪਹਿਲੇ ਦਿਨ ਦੇ ਪ੍ਰੋਗਰਾਮ ਵਿਚ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਪੂਰਾ ਸਹਿਯੋਗ ਦਿਤਾ ਤੇ ਮੰਚ ਸੰਚਾਲਨ ਗੁਰਸੀਰਤ ਕੌਰ ਨੇ ਕੀਤਾ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply