Saturday, October 17, 2026

ਅੰਗਹੀਣਾਂ ਨੂੰ ਮੁਫ਼ਤ ਵੋਕੈਸ਼ਨਲ ਕੋਰਸ ਕਰਵਾਏ ਜਾਣਗੇ-ਚਾਹਵਾਨ 30 ਮਾਰਚ ਤੱਕ ਕਰਨ ਰਾਬਤਾ

Handicap

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਸ੍ਰੀ ਜੈ ਪ੍ਰਕਾਸ ਸਹਾਇਕ ਡਾਇਰੈਕਟਰ ਵੋਕੇਸ਼ਨਲ ਰੀਹੈਬਲੀਟੇਸ਼ਨ ਕੇਂਦਰ (ਅੰਗਹੀਣ) ਲੁਧਿਆਣਾ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੰਗਹੀਣ ਵਿਅਕਤੀਆਂ ਲਈ ਇਕ ਸਾਲ/6 ਮਹੀਨੇ ਦਾ ਮੀਟਲ, ਹੋਜਰੀ , ਟੇਲਰਿੰਗ, ਰੇਡਿਓ ਤੇ ਟੈਲੀਵਿਜ਼ਨ ਸਿਖਲਾਈ ਦੇਣ ਦਾ ਕੋਰਸ (ਕੇਵਲ ਲੜਕਿਆਂ ਲਈ) ਪਹਿਲੀ ਅਪ੍ਰੈਲ 2015 ਤੋਂ ਸ਼ੁਰੂ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਕੋਰਸ ਬਿਲਕੁੱਲ ਮੁਫ਼ਤ ਕਰਵਾਇਆ ਜਾਵੇਗਾ ਤੇ ਹੋਸਟਲ ਦੀ ਸਹੂਲਤ ਵੀ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ।ਚਾਹਵਾਨ 30 ਮਾਰਚ 2015 ਤੋਂ ਪਹਿਲਾਂ-ਪਹਿਲਾਂ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਤੇ ਅੰਗਹੀਣ ਸਰਟੀਫਿਕੇਟ ਲੈ ਕੇ ਸੰਪਰਕ ਕਰਨ। ਚਾਹਵਾਨ ਵੋਕੇਸ਼ਨਲ ਰੀਹੈਬਲੀਟੇਸ਼ਨ ਕੇਂਦਰ (ਅੰਗਹੀਣ), ਏ.ਟੀ.ਆਈ ਕੈਂਪਸ, ਗਿੱਲ ਰੋਡ, ਲੁਧਿਆਣਾ ਵਿਖੇ ਸੰਪਰਕ ਕਰਨ। ਵਧੇਰੇ ਜਾਣਕਾਰੀ ਲਈ 0161-2490883 ਟੈਲੀਫੋਨ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply