Saturday, July 4, 2026

ਫੂਡ ਤੇ ਸਿਵਲ ਸਪਲਾਈ ਅਧਿਕਾਰੀ ਰਿਸ਼ਵਤ ਲੈਂਦਾ ਕਾਬੂ

ਅੰਮ੍ਰਿਤਸਰ, 17 ਮਾਰਚ  (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਇੰਸਪੈਕਟਰ ਫੂਡ ਤੇ ਸਿਵਲ ਸਪਲਾਈ ਵਿਭਾਗ ਸ੍ਰੀ ਹਰਗੋਬਿੰਦ ਪੁਰ, ਗੁਰਦਾਸਪੁਰ ਨੂੰ ਰਿਸ਼ਵਤ ਲੈਦਂੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ । ਡੀਪੂ ਹੋਲਡਰ ਵਿਨੋਦ ਕੁਮਾਰ ਪੁੱਤਰ ਦਰਸ਼ਨ ਲਾਲ ਪਿੰਡ ਤੇ ਡਾਕ: ਸ੍ਰੀ ਹਰਗੋਬਿੰਦਪੁਰ ਤਹਿ: ਬਟਾਲਾ, ਜਿਲ੍ਹਾ ਗੁਰਦਾਸਪੁਰ ਨੂੰ ਮਾਹ-ਫਰਵਰੀ, 2015 ਦਾ 2930 ਲੀਟਰ ਮਿਟੀ ਦਾ ਤੇਲਾ ਫੂਡ ਤੇ ਸਿਵਲ ਸਪਲਾਈ ਵਿਭਾਗ ਤੋ ਇੰਸਪੈਕਟਰ ਰਜਿੰਦਰ ਸਿੰਘ ਰਾਹੀ ਜਾਰੀ ਹੋਇਆ ਸੀ । ਇੰਸਪੈਕਟਰ ਰਜਿੰਦਰ ਸਿੰਘ ਨੇ ਵਿਨੋਦ ਕੁਮਾਰ ਤੋ 2930 ਲੀਟਰ ਤੇਲ ਪਰ 3 ਰੁਪਏ ਦੇ ਹਿਸਾਬ ਨਾਲ ਕਮਿਸ਼ਨ ਬਤੌਰ ਰਿਸ਼ਵਤ ਮੰਗ ਕੀਤੀ । ਵਿਨੋਦ ਕੁਮਾਰ ਸਰਕਾਰੀ ਮਿਟੀ ਦੇ ਤੇਲ ਦੀ ਸਪਲਾਈ ਪਰ ਰਿਸ਼ਵਤ ਨਹੀ ਦੇਣਾ ਚਾਹੁੰਦਾ ਸੀ ਅਤੇ ਇੰਸਪੈਕਟਰ ਰਜਿੰਦਰ ਸਿੰਘ ਨਾਲ ਝੂਠਾ ਵਾਅਦਾ ਕਰਕੇ ਇਸ ਸਬੰਧੀ ਸ਼ਿਕਾਇਤ ਇੰਸਪੈਕਟਰ ਪੁਲਿਸ ਗੁਰਪਾਲ ਸਿੰਘ, ਵਿਜੀਲੈਸ ਬਿਉਰੋ, ਯੂਨਿਟ, ਗੁਰਦਾਸਪੁਰ ਪਾਸ ਕੀਤੀ ।
ਇੰਸਪੈਕਟਰ ਗੁਰਪਾਲ ਸਿੰਘ ਵਿਜੀਲੈਸ ਬਿਉਰੋ ਯੂਨਿਟ, ਗੁਰਦਾਸਪੁਰ ਨੇ ਵਿਨੋਦ ਕੁਮਾਰ ਦੇ ਬਿਆਨ ਤੇ ਮੁੱਕਦਮਾ ਨੰ: 6 ਮਿਤੀ 17-3-2015 ਅ/ਧ 7, 13 (2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਜ਼ ਅਮ੍ਰਿਤਸਰ ਦਰਜ਼ ਕਰਵਾਇਆ । ਇੰਸਪੈਕਟਰ ਗੁਰਪਾਲ ਸਿੰਘ ਵਿਜੀਲੈਸ ਬਿਉਰੋ ਯੂਨਿਟ, ਗੁਰਦਾਸਪੁਰ ਨੇ ਸਮੇਤ ਪੁਲਿਸ ਪਾਰਟੀ ਏਐਸਆਈ ਖੁਸ਼ਪਾਲ ਸਿੰਘ, ਏ ਬਲਵਿੰਦਰ ਸਿੰਘ, ਮੁੱਖ ਸਿ: ਰਵਿੰਦਰ ਕੁਮਾਰ, ਸੀ-2 ਭੁਪਿੰਦਰ ਸਿੰਘ ਨੂੰ ਨਾਲ ਲੈ ਕੇ ਇੰਸਪੈਕਟਰ ਰਜਿੰਦਰ ਸਿੰਘ ਨੂੰ 8700/- ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ ਸ੍ਰੀ ਦਲਜੀਤ ਸਿੰਘ ਖੇਤੀਬਾੜ੍ਹੀ ਵਿਸਥਾਰ ਅਫਸਰ, ਬਲਾਕ ਧਾਰੀਵਾਲ ਜਿਲ੍ਹਾ ਗੁਰਦਾਸਪੁਰ ਅਤੇ ਸ੍ਰੀ ਅਮਨਦੀਪ ਕੁਮਾਰ ਖੇਤੀਬਾੜ੍ਹੀ ਉਪ ਨਿਰੀਖਕ ਬਲਾਕ ਧਾਰੀਵਾਲ ਜਿਲ੍ਹਾ ਗੁਰਦਾਸਪੁਰ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ । ਸ਼੍ਰੀ ਸੁਖਮਿੰਦਰ ਸਿੰਘ ਮਾਨ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕ੍ਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਂਣ ਲਈ ਸਹਿਯੋਗ ਮੰਗਿਆ ਹੈ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply