Saturday, July 4, 2026

ਸੰਤ ਕਬੀਰ ਕਾਲਜ ਦੇ ਵਿਹੜੇ ਵਿੱਚ ਕਰਵਾਏ ਖੇਡ ਮੁਕਾਬਲੇ ਸ਼ਲਾਘਾਯੋਗ ਕਦਮ : ਬਰਿੰਦਰ ਸਿੰਘ

ਸੰਤ ਕਬੀਰ ਬਹੁਤਕਨੀਕੀ ਕਾਲਜ ਵਿਚ ਅਥਲੈਟਿਕ ਮੀਟ ਦੀ ਸ਼ਾਨਦਾਰ ਸਮਾਪਤੀ, ਜੇਤੂ ਕੀਤੇ ਸਨਮਾਨਤ

PPN1703201505
ਫਾਜਿਲਕਾ ,  17 ਮਾਰਚ  ( ਵਿਨੀਤ ਅਰੋੜਾ )  :   ਸਥਾਨਕ ਸੰਤ ਕਬੀਰ ਬਹੁਤਕਨੀਕੀ ਕਾਲਜ ਵਿਚ ਦੋ ਦਿਨਾਂ ਅਥਲੈਟਿਕ ਮੀਟ ਦੀ ਮੰਗਲਵਾਰ ਸਮਾਪਤੀ ਹੋਈ ਤੇ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਤੇ ਨਗਦ ਇਨਾਮ ਨਾਲ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਦੇ ਦੂਜੇ ਦਿਨ ਦੇ ਮੁੱਖ ਮਹਿਮਾਨ ਜਿਲਖ਼ਾ ਭਲਾਈ ਅਫਸਰ ਬਰਿੰਦਰ ਸਿੰਘ ਸਨ। ਉਨਖ਼ਾਂ ਤੋਂ ਇਲਾਵਾ ਕਾਲਜ ਮੈਨੇਜ਼ਮੈਂਟ ਕਮੇਟੀ ਦੇ ਚੇਅਰਮੈਨ ਜੇਐਸ ਸਿੱਧੂ, ਵਾਈਸ ਚੇਅਰਮੈਨ ਸੁਖਰਾਜ ਸਿੰਘ, ਸਕੱਤਰ ਅਮਰਜੀਤ ਖਾਂਬੜਾ, ਪ੍ਰਾਜੈਕਟ ਅਫਸਰ ਗੁਰਮੀਤ ਸਿੰਘ, ਗੁਰਮੀਤ ਸਿੰਘ ਯੂਐਸਏ, ਪ੍ਰੋਫੈਸਰ ਬਲਬੀਰ ਸਿੰਘ, ਬਾਬਾ ਗੁਰਦੇਵ ਸਿੰਘ, ਰਕੇਸ਼ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮਹਿਮਾਨਾਂ ਵੱਲੋਂ ਜੋਤ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ।
ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਜਨੀਸ਼ ਛੋਕਰਾ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਦੂਜੇ ਦਿਨ ਵਾਲੀਬਾਲ, ਰੱਸਾ ਕੱਸੀ ਲੜਕੇ ਅਤੇ ਲੜਕੀਆਂ, ਦੌੜਾਂ ਲੜਕੇ 100 ਮੀਟਰ, 200 ਮੀਟਰ ਤੇ 400, 800, 15 ਸੋ, 3 ਹਜ਼ਾਰ ਤੇ 5 ਹਜ਼ਾਰ, ਲੜਕੀਆਂ ਦੀਆਂ 100, 200 ਤੇ 400 ਮੀਟਰ ਰੇਸ ਕਰਵਾਈਆਂ ਗਈਆਂ। ਵਾਲੀਬਾਲ ਵਿਚ ਕੰਪਿਊਟਰ ਵਿਭਾਗ ਦੀ ਟੀਮ ਜੇਤੂ ਰਹੀ, ਰੱਸਾਕੱਸੀ ਵਿਚ ਲੜਕਿਆਂ ਦੀੇ ਇਲੈਕਟ੍ਰੀਕਲ ਵਿਭਾਗ ਦੀ ਟੀਮ, ਲੜਕੀਆਂ ਦੀ ਕੰਪਿਊਟਰ ਵਿਭਾਗ ਦੀ ਟੀਮ ਜੇਤੂ ਰਹੀ। ਦੌੜ ਵਿਚ ਮਨੀਸ਼ਾ, ਸੁਨੀਤਾ, ਮਨਜੀਤ, ਸਲਵਿੰਦਰ, ਰਜੇਸ਼, ਰੋਹਨ ਜੇਤੂ ਰਹੇ। ਪ੍ਰੋਗਰਾਮ ਵਿਚ ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਜਿਲਖ਼ਾ ਭਲਾਈ ਅਫਸਰ ਬਰਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੰਤ ਕਬੀਰ ਕਾਲਜ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਕਦਮ ਹੈ। ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਇਹ ਕਾਲਜ ਬਹੁਤ ਹੀ ਮੀਲ ਦਾ ਪੱਥਰ ਸਾਬਿਤ ਹੋ ਰਿਹਾ ਹੈ। ਉਨਖ਼ਾਂ ਕਿਹਾ ਕਿ ਕਾਲਜ ਵਿਚ ਖੇਡਾਂ ਦੌਰਾਨ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ। ਕਾਲਜ ਪੱਧਰ ਤੋਂ ਖੇਡਣ ਵਾਲੇ ਖਿਡਾਰੀ ਹੀ ਸਟੇਟ ਤੇ ਨੈਸ਼ਨਲ ਪੱਧਰ ਤੇ ਆਪਣਾ, ਮਾਪਿਆਂ ਤੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ। ਇਸ ਮੌਕੇ ਕਾਲਜ ਮੈਨੇਜ਼ਮੈਂਟ ਕਮੇਟੀ ਦੇ ਚੇਅਰਮੈਨ ਜੇਐਸ ਸਿੱਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਨੁੱਖੀ ਸ਼ਰੀਰ ਦਾ ਅਹਿਮ ਅੰਗ ਹੈ, ਖੇਡਣ ਨਾਲ ਜਿਥੇ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ, ਉਥੇ ਹੀ ਸਰੀਰਿਕ ਤੇ ਦਿਮਾਗੀ ਤੌਰ ਵੀ ਤੰਦਰੁਸਤ ਰੱਖਦੀਆਂ ਹਨ। ਪ੍ਰੋਗਰਾਮ ਦੇ ਦੂਜੇ ਦਿਨ ਆਰਗੇਨਾਈਜਿੰਗ ਕਮੇਟੀ ਵਿਚ ਪ੍ਰਿੰਸੀਪਲ ਰਜ਼ਨੀਸ਼ ਛੋਕਰਾ, ਗੁਰਸੀਰਤ ਕੌਰ, ਤਾਰਿਕ ਗ੍ਰੋਵਰ ਨੇ ਵਿਸ਼ੇਸ਼ ਸਹਿਯੋਗ ਦਿਤਾ। ਇਸ ਤੋਂ ਇਲਾਵਾ ਵੱਖ-ਵੱਖ ਈਵੈਂਟਸ ਤੇ ਸਭਿਆਚਾਰਕ ਤਿਆਰ ਕਰਵਾਉਣ ਵਿਚ ਵੱਖ-ਵੱਖ ਵਿਭਾਗਾਂ ਦੇ ਐਚਐਓਡੀ ਕੰਪਿਊਟਰ ਵਿਭਾਗ, ਈਸੀਈ ਅਜੇ ਗੁਪਤਾ, ਮਕੈਨੀਕਲ ਅਰੁਣ ਗੁਪਤਾ, ਇਲੈਕਟ੍ਰੀਕਲ ਜਗਮੀਤ ਸਿੰਘ, ਫਾਰਮੈਸੀ ਦੇ ਡਾ. ਡੀਕੇ ਗਰਗ, ਅਪਲਾਈਡ ਸਾਇੰਸ ਮੈਡਮ ਰਵਿੰਦਰ ਕੌਰ ਤੋਂ ਇਲਾਵਾ ਮੈਡਮ ਦਲਜੀਤ ਕੌਰ, ਅਮ੍ਰਿਤ ਨਾਰੰਗ ਤੋਂ ਇਲਾਵਾ ਪੂਰੇ ਸਟਾਫ ਨੇ ਵਿਸ਼ੇਸ਼ ਸਹਿਯੋਗ ਦਿਤਾ। ਪ੍ਰੋਗਰਾਮ ਵਿਚ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਤ ਕੀਤਾ। ਪ੍ਰੋਗਰਾਮ ਦੀ ਸਮਾਪਤੀ ਸਭਿਆਚਾਰਕ ਪ੍ਰੋਗਰਾਮ ਗਿੱਧੇ ਤੇ ਭੰਗੜੇ ਨਾਲ ਕੀਤੀ ਗਈ। ਮੰਚ ਸੰਚਾਲਨ ਮੈਡਮ ਗੁਰਸੀਰਤ ਕੌਰ ਨੇ ਬਾਖੂਬੀ ਕੀਤਾ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply