Tuesday, February 24, 2026

ਸਰਵ ਧਰਮ ਸੰਮੇਲਨ ਬਟਾਲਾ ਵਿਖੇ ਆਯੋਜਿਤ

ਵਿਸਵ ਹਿੰਦੂ ਪ੍ਰੀਸ਼ਦ ਦੇ 50 ਸਾਲ ਪੂਰੇ ਹੋਣ ਤੇ ਗੋਲਡਨ ਜੁਬਲੀ ਮਨਾਈ

PPN1703201506
ਬਟਾਲਾ, 17 ਮਾਰਚ (ਨਰਿੰਦਰ ਬਰਨਾਲ)- ਵਿਸਵ ਹਿੰਦੂ ਪ੍ਰੀਸ਼ਦ ਦੇ 50 ਸਾਲ ਪੂਰੇ ਹੋਣ ਤੇ ਗੋਲਡਨ ਜੁਬਲੀ ਮਨਾਈ ਗਈ। ਸਮਾਗਮ ਦੀ ਆਰੰਭਤਾ ਦਿਵਯ ਜੋਤ ਸਥਾਪਤ ਕਰਕੇ ਪੂਜਾ ਅਰਚਨਾ ਤੇ ਭਜਨ ਵੰਦਨਾ ਗਾਇਨ ਨਾਲ ਹੋਈ। ਇਸ ਸਮਾਗਮ ਵਿਚ ਵਿਸ਼ੇਸ਼ ਰੂਪ ਤੌਰ ਤੇ ਕੇਂਦਰੀ ਮੰਤਰੀ ਸੀz ਖੇਮ ਚੰਦ ਸਰਮਾ ਪਹੁੰਚੇ। ਸਟੇਜ ਆਪਣੀ ਪਹਿਚਾਨ ਦੇਣ ਤੋ ਬਾਅਦ ਭਾਰਤ ਮਾਤਾ ਦੇ ਚਿੱਤਰ ਅੱਗੇ ਸ਼ਮਾ ਰੋਸ਼ਨ ਕਰਕੇ ਸਮਾਗਮ ਸ਼ੁਰੂ ਕੀਤਾ। ਇਸ ਮੌਕੇ ਸਾਰੇ ਧਰਮਾਂ ਦੇ ਵਿਆਕਤੀਆਂ ਨੇ ਹਿੱਸਾ ਲਿਆ। ਇਸ ਮੌਕੇ ਜਵਾਹਰ ਲਾਲ ਸੈਲੀ ਜੋ ਕਿ ਬੈਸਟ ਇੰਜੀਨੀਅਰਰਿੰਗ ਦੇ ਮਾਲਕ ਮੁਖ ਮਹਿਮਾਨ ਵਜੋ ਹਿਸਾ ਲਿਆ। ਇਸ ਸਮੇ ਸੰਬੋਧਨ ਕਰਦਿਆਂ ਖੇਮ ਚੰਦ ਜੀ ਨੇ ਕਿਹਾ ਕਿ ਧਰਮ ਰੱਖਿਆ ਵਿਚ ਹਿੰਦੂ ਇੱਕ ਜੁਟਦਾ ਜਰੂਰੀ ਹੈ। ਉਹਨਾ ਕਿਹਾ ਕਿ ਹਿੰਦੂ ਸਮਾਜ ਨੁੂੰ ਵਿਦੇਸ਼ੀ ਤੇ ਦੇਸੀ ਤਾਕਤਾਂ ਕੋਸ਼ਿਸ਼ਾਂ ਕਰ ਰਹੀਆਂ ਹਨ, ਪਰ ਅਟੱਲ ਇਰਾਦਿਆਂ ਅੱਗੇ ਕਿਸੇ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦਿਤੀ ਜਾਵੇਗੀ। ਹਿੰਦੂ ਧਰਮ ਸਾਰੀ ਹੀ ਮਾਨਵਤਾ ਦਾ ਸਤਿਕਾਰ ਕਰਦਾ ਹੈ। ਇਸ ਸਮਾਗਮ ਵਿਚ ਮੁਖ ਬੁਲਾਰੇ ਖੇਮ ਚੰਦ ਸਰਮਾ ਨੇ ਸੰਬੋਧਨੀ ਸ਼ਬਦਾ ਵਿਚ ਕਿਹਾ ਕਿ ਧਰਮ ਸੁਰੱਖਿਆ ਲਈ ਹਿੰਦੂ ਸਮਾਜ ਨੂੰ ਇੱਕ ਜੁਟਤਾ ਬਣਾ ਕਿ ਰੱਖਣੀ ਚਾਹੀਦੀ ਹੈ। ਇਸ ਮੌਕੇ ਜਤਿੰਦਰ ਨਾਥ ਸ਼ਰਮਾ, ਸੁਰੇਸ਼ ਭਾਟੀਆ, ਹਰੀਸ ਅਬਰੋਲ, ਸੋਨੂੰ ਭਾਟੀਆ ਵਰੁਣ ਅਗਰਵਾਲ, ਮੁਨੀਸ਼ ਅਭਿਨਵ ਮਲਹੋਤਰਾ, ਪਰਮਜੀਤ ਤਲਵਾੜ, ਦੇਵ ਰਾਜ ਚਾਚੋਵਾਲੀਆ, ਚਰਨਦਾਸ, ਹਰੀ ਉਮ ਜੋਸ਼ੀ, ਹਰੀ ਕ੍ਰਿਸ਼ਨ ਆਦਿ ਸ਼ਹਿਰ ਦੀਆਂ ਮਹਾਨ ਸਖਸ਼ੀਅਤਾਂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply