
ਬਟਾਲਾ, 17 ਮਾਰਚ (ਨਰਿੰਦਰ ਬਰਨਾਲ)- ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਵਾਸਤੇ ਸਿਹਤ ਵਿਭਾਗ ਰਾਹੀ ਪੰਜ ਹਜ਼ਾਰ ਰੁਪਏ ਦੀ ਗਰਾਂਟ ਭੇਜੀ ਜਾ ਰਹੀ ਹੈ। ਪਿੰਡ ਸਰਵਾਈ ਵਾਸੀਆਂ ਨੂੰ ਵੀ ਸਿਹਤ ਵਿਭਾਗ ਵੱਲੋਂ ਗਰਾਂਟ ਪ੍ਰਾਪਤ ਹੋਣ ਤੇ ਪਿੰਡ ਵਿਚ ਨਾਲੀਆਂ ਆਦਿ ਦੀ ਸਫਾਈ ਵਾਸਤੇ ਅਭਿਆਨ ਸ਼ੁਰੂ ਕਰ ਦਿਤਾ ਗਿਆ। ਗਰਾਮ ਪੰਚਾਇਤ ਸਰਵਾਲੀ ਦੇ ਸਰਪੰਚ ਸ੍ਰੀ ਮਤੀ ਕਰਮਜੀਤ ਕੌਰ ਕਾਹਲੋਂ ਦੀ ਅਗਵਾਈ ਵਿਚ ਸਫਾਈ ਅਭਿਆਨ ਵਿਚ ਸਤਿਨਾਮ ਸਿੰਘ ਕਾਹਲੋਂ, ਅਮਰੀਕ ਸਿੰਘ ਧਾਰੋਵਾਲੀ, ਧਰਮ ਸਿੰਘ, ਮਨਜੀਤ ਸਿੰਘ, ਤਸਬੀਰ ਸਿੰਘ, ਸਾਬਕਾ ਸਰਪੰਚ ਸੋਹਣ ਲਾਲ ਆਦਿ ਹਾਜ਼ਰ ਸਨ।
Punjab Post Daily Online Newspaper & Print Media