Saturday, August 9, 2025
Breaking News

 ਚੋਰਾਂ ਨੇ ਸੀਲ ਹੋਈਆਂ ਟਰੇਨ ਦੀਆਂ ਬੁਗੀਆਂ ਵਿੱਚੋਂ ਉਡਾਏ ਕਣਕ ਦੇ 60 ਤੋੜੇ

PP1903201525
ਗਹਿਰੀ ਮੰਡੀ / ਜੰਡਿਆਲਾ ਗੁਰੂ, 18 ਮਾਰਚ (ਡਾ. ਨਰਿੰਦਰ ਸਿੰਘ/ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ ਵਿਰਦੀ) – ਗਹਿਰੀ ਮੰਡੀ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੇ ਇੱਕ ਬਹੁਤ ਵੱਡਾ ਘਪਲਾ ਸਾਹਮਣੇ ਆਇਆ ਹੈ।ਫੂਡ ਵੇਅ ਦੇ ਡੀਪੂ ਇੰਚਾਰਜ ਸz: ਕਸ਼ਮੀਰ ਸਿੰਘ ਤੇ ਠੇਕੇਦਾਰ ਪ੍ਰੇਮ ਚੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨ ਇੱਥੇ ਫੂਡ ਵੇਅ ਦੀ ਸਪੈਸ਼ਲ ਗੱਡੀ ਲੱਗੀ ਹੋਈ ਸੀ ਤੇ ਸ਼ਾਮੀ 4 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਗੱਡੀ ਲੋਡ ਹੁੰਦੀ ਰਹੀ ਤੇ ਗੱਡੀ ਲੋਡ ਹੋਣ ਤੇ ਸਾਰੀਆਂ ਬੁਗੀਆਂ ਸੀਲ ਕਰ ਦਿੱਤੀਆਂ ਗਈਆਂ ਅਤੇ ਉਹ ਘਰ ਚਲੇ ਗਏ ਤੇ ਮਗਰ ਐਫ.ਸੀ.ਆਈ. ਦੇ ਤਿੰਨ ਮੁਲਾਜ਼ਮਾਂ ਨੂੰ ਛੱਡ ਗਏ।
ਉਕਤ ਆਗੂਆਂ ਨੇ ਦੱਸਿਆ ਕਿ ਗੱਡੀ ਦੀਆਂ ਸਾਰੀਆਂ ਬੁੱਗੀਆਂ ਗੱਡੀ ਦੇ ਗਾਰਡ ਤੇ ਆਰ.ਪੀ.ਐਸ. ਦੇ ਮੁਲਾਜ਼ਮਾਂ ਵਲੋਂ ਚੈਕ ਕੀਤੀਆਂ ਗਈਆਂ ਅਤੇ ਜਦੋਂ ਗੱਡੀ ਥੋੜੀ ਚੱਲ ਕੇ ਰੇਲਵੇ ਸਟੇਸ਼ਨ ਪਲੇਟਫਾਰਮ ਜਲੰਧਰ ਗਹਿਰੀ ਮੰਡੀ ਪਹੁੰਚੀ ਤਾਂ ਗੱਡੀ ਦੇ ਗਾਰਡ ਨੇ ਪਿਛੇ ਦੋਵਾਂ ਸਾਈਡਾਂ ਉਪਰ ਟਾਰਚ ਮਾਰ ਕੇ ਵੇਖਿਆ ਤਾਂ ਉਸ ਦੀ ਸਾਈਡ ਉਪਰ ਉਸ ਨੂੰ ਪਿੱਛੇ ਕੁੱਝ ਆਦਮੀ ਨਜ਼ਰ ਆਏ ਤਾਂ ਉਸ ਨੇ ਗੱਡੀ ਰੋਕ ਲਈ ਤੇ ਗੱਡੀ ਤੋਂ ਉਤਰ ਕੇ ਦੇਖਿਆ ਕਿ ਗੱਡੀ ਦੀਆਂ ਸੀਲ ਹੋਈਆਂ ਬੁਗੀਆਂ ਪਹਿਲੀ 1 ਨੰ: ਇੰਜਣ ਦੇ ਕੋਲ ਤੇ ਦੂਜੀ ਬੁੱਗੀ ਚੌਥੇ ਨੰਬਰ ਵਾਲੀਆਂ ਦੀਆਂ ਸੀਲਾਂ ਤੋੜ ਕੇ ਚੋਰਾਂ ਨੇ ਕਣਕ ਦੇ 60 ਤੋੜੇ ਲਾਈਨ ਦੇ ਨਾਲ ਕੱਚੀ ਜਗ੍ਹਾ ਉਪਰ ਸੁੱਟੇ ਹੋਏ ਸਨ ਤੇ ਉਪਰ ਬੂਟੀ ਸੁੱਟ ਕੇ ਲੁਕਾਉਣ ਦੀ ਕੋਸ਼ਿਸ਼ ਕੀਤੀ।ਜਦਕਿ ਇੰਨ੍ਹਾਂ ਤੋੜਿਆਂ ਉਪਰ ਪੰਜਾਬ ਸਰਕਾਰ ਦੀ ਮੋਹਰ ਲੱਗੀ ਹੋਈ ਸੀ।ਜਦ ਇਸ ਬਾਰੇ ਗਾਰਡ ਨੇ ਇਸ ਦੀ ਸੂਚਨਾ ਉਨਾਂ ਨੂੰ ਦਿੱਤੀ ਤਾਂ ਉਥੇ ਪਹੁੰਚ ਕੇ 60 ਤੋੜੇ ਕਣਕ ਦੇ ਕਬਜੇ ਵਿੱਚ ਲੈ ਲਏ ਗਏ। ਇਥੇ ਹੈਰਾਨੀ ਵਾਲੀ ਗੱਲ ਹੈ ਕਿ ਥੋੜੀ ਦੂਰ ਕਰੀਬ 100 ਮੀਟਰ ਦੀ ਦੂਰੀ ਤੇ ਪੰਜਾਬ ਪੁਲਿਸ ਤੇ ਕਰੀਬ 50 ਮੀਟਰ ਦੀ ਦੂਰੀ ਤੇ ਰੇਲਵੇ ਪੁਲਿਸ ਦੀ ਚੌਕੀ ਹੈ ਤੇ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਬਿਨ੍ਹਾਂ ਪ੍ਰਵਾਹ ਕੀਤਿਆਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply