ਫਾਜ਼ਿਲਕਾ 19 ਮਾਰਚ (ਵਿਨੀਤ ਅਰੋੜਾ)- ਥਾਣਾ ਸਦਰ ਪੁਲਿਸ ਨੇ ਗਸ਼ਤ ਦੇ ਦੌਰਾਨ ਦੋ ਆਰੋਪੀਆਂ ਤੋ 10 ਗਰਾਮ ਹੈਰੋਇਨ ਅਤੇ 7 ਕਿੱਲੋਗ੍ਰਾਮ ਪੋਸਤ ਬਰਾਮਦ ਕੀਤੀ ਹੈ।ਜਾਂਚ ਅਧਿਕਾਰੀ ਵਜੀਰ ਸਿੰਘ ਨੇ ਦੱਸਿਆ ਕਿ ਉਨ੍ਹਾਂਨੂੰ ਮੁਖ਼ਬਰ ਤੋ ਸੂਚਨਾ ਮਿਲੀ ਸੀ ਕਿ ਢਾਣੀ ਮੁਨਸ਼ੀ ਰਾਮ ਵਿੱਚ ਇੱਕ ਵਿਅਕਤੀ ਹੈਰੋਇਨ ਦੀ ਸਮਗਲਿੰਗ ਕਰਦਾ ਹੈ ਪੁਲਿਸ ਨੇ ਉਕਤ ਜਗ੍ਹਾ ਉੱਤੇ ਗਸ਼ਤ ਕਰਕੇ ਅਸ਼ੋਕ ਕੁਮਾਰ ਪੁੱਤਰ ਪੁਰਨ ਚੰਦ ਵਾਸੀ ਨੂਰ ਸਮੰਦ ਨੂੰ ਕਾਬੂ ਕਰ ਲਿਆ ।ਇੱਕ ਹੋਰ ਮਾਮਲੇ ਵਿਚ ਜਾਂਚ ਅਧਿਕਾਰੀ ਓਮਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂਨੂੰ ਵੀ ਮੁਖ਼ਬਰ ਵਲੋਂ ਸੂਚਨਾ ਮਿਲੀ ਸੀ ਜਿਸਦੇ ਆਧਾਰ ਉੱਤੇ ਉਨ੍ਹਾਂਨੇ ਪਿੰਡ ਕਬੂਲਸ਼ਾਹ ਖੁੱਬਨ ਤੋ ਤਰਸੇਮ ਸਿੰਘ ਪੁੱਤਰ ਗੇਜਾ ਸਿੰਘ ਵਾਸੀ ਜੰਡਵਾਲਾ ਖਰਤਾ ਨੂੰ 10 ਕਿੱਲੋਗ੍ਰਾਮ ਪੋਸਤ ਸਹਿਤ ਕਾਬੂ ਕਰ ਲਿਆ।ਫੜੇ ਗਏ ਦੋਨਾਂ ਆਰੋਪੀਆਂ ਵਿਰੁੱਧ ਐਨਡੀਪੀਐਸ ਅੇਕਟ ਦੇ ਤਹਿਤ ਪ੍ਰਾਥਮਿਕੀ ਨੰਬਰ 46 ਅਤੇ 47 ਦਰਜ ਕੀਤੀ ਗਈ ਹੈ ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media