ਅੰਮ੍ਰਿਤਸਰ, ੨੫ ਜਨਵਰੀ (ਸੁਖਬੀਰ ਸਿੰਘ) – ਅਮਰ ਖਾਲਸਾ ਫਾਊਡੇਸ਼ਨ ਪੰਜਾਬ ਦੀ ਅਹਿਮ ਮੀਟਿੰਗ ਸਤਨਾਮ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਉਹਨਾ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੋਰ ਤੇ ਜੱਥੇਬੰਦੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਖਾਲਸਾ ਹਾਜਰ ਹੋਏ। ਸ੍ਰ. ਖਾਲਸਾ ਨੇ ਦੱਸਿਆ ਕਿ ਜੱਥੇਬੰਦੀ ਦਾ ਮੁੱਖ ਮਕਸਦ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਕੇ ਪਤਿਤ ਨੋਜੁਆਨਾਂ ਨੂੰ ਪ੍ਰੇਰ ਕੇ ਸਿੱਖੀ ਸਰੂਪ ਨਾਲ ਜੋੜਨਾ, ਸਮਾਜਿਕ ਬੁਰਾਈਆ ਤੋ ਸੁਚੇਤ ਕਰਨਾ ਹੈ। ਜਿਸ ਤਹਿਤ ਸੰਸਥਾ ਵੱਲੋ ਲੋੜਵੰਦਾ ਲਈ ਵੱਡੇ ਪੱਧਰ ਤੇ ਮੁਫਤ ਮੈਡੀਕਲ ਕੈਪ ਲਗਾਏ ਜਾਣਗੇ ਨਾਲ ਹੀ ਬੱਚਿਆ ਦੇ ਦਸਤਾਰ ਮੁਕਾਬਲੇ ਤੇ ਗੁਰਬਾਣੀ ਕੰਠ ਮੁਕਬਾਲੇ ਵੀ ਕਰਵਾਏ ਜਾਣਗੇ, ਨੋਜਵਾਨ ਪੀੜੀ ਨੂੰ ਨਸ਼ਿਆ ਤੋ ਬਚਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾਵੇ। ਜਥੇਬੰਦੀ ਦੇ ਵਿਸਥਾਰ ਲਈ ਨੌਜੁਆਨਾਂ ਨੂੰ ਜਲਦੀ ਹੀ ਆਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਹੋਰ ਵੀ ਲਗਨ ਨਾਲ ਸਮਾਜ ਸੇਵੀ ਕਾਰਜਾਂ ਲਈ ਅੱਗੇ ਆਉਣ। ਇਸ ਮੋਕੇ ਬਾਬਾ ਪਰਮਜੀਤ ਸਿੰਘ ਮੂਲੇਚੱਕ, ਸਤਨਾਮ ਸਿੰਘ ਬੋਪਰਾਏ, ਜਰਨੈਲ ਸਿੰਘ ਹਰੀਪੁਰਾ, ਨਰਿੰਦਰਪਾਲ ਸਿੰਘ, ਭਾਈ ਅਮਰੀਕ ਸਿੰਘ ਖਹਿਰਾ, ਸੁਰਜੀਤ ਸਿੰਘ ਸਾਂਧਰਾ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …