ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ) – ਧਰਮ ਪ੍ਰਚਾਰ ਕਮੇਟੀ ( ਸ਼੍ਰੌਮਣੀ ਗੁ: ਪ੍ਰ: ਕਮੇਟੀ) ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੋਜ ਅੰਮ੍ਰਿਤਸਰ ਕੋਂਸਲ ਵਲੋਂ ਬੱਚਿਆਂ ਬਚਪਨ ਵਿਚ ਗੁਰਮਤਿ ਅਤੇ ਕੇਸਾਂ ਦੀ ਸਾਂਭ ਸੰਭਾਲ ਕਰਨ ਵਾਲੀਆਂ ਮਾਵਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਮੈਨੇਜਰ ਜਗੀਰ ਸਿੰਘ ਬਘਿਆੜੀ ਅਤੇ ਕਥਾਵਾਚਕ ਭਾਈ ਹਰਦੀਪ ਸਿੰਘ ਦੀ ਅਗੁਵਾਈ ਹੇਂਠ ਹੋਈ ਮੀਟਿੰਗ ਦੌਰਾਨ ਯੂੱਥ ਅਕਾਲੀ ਆਗੂ ਅਤੇ ਅਕਾਲ ਪੁਰਖ ਕੀ ਫੋਜ ਅੰਮ੍ਰਿਤਸਰ ਕੌਂਸਲ ਦੇ ਕਨਵੀਨਰ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ ਅਤੇ ਉੱਘੇ ਸਮਾਜ ਸੇਵਕ ਤਸਵੀਰ ਸਿੰਘ ਲਹੋਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨਾਂ ਕਿਹਾ ਕਿ ਬਚਪਨ ਵਿਚ 10 ਤੋਂ 12 ਸਾਲ ਤੱਕ ਦੇ ਬੱਚੇ ਮਾਤਾ ਪਿਤਾ ਤੇ ਹੀ ਨਿਰਭਰ ਹੁੰਦੇ ਹਨ, ਇਹ ਬਿੱਲਕੁਲ ਸਪੱਸ਼ਟ ਹੈ ਕਿ ਬਚਪਨ ਵਿਚ ਗੁਰਮਤਿ ਨਾਲ ਜੁੜੇ ਬੱਚੇ ਜਵਾਨੀ ਵਿਚ ਕਦੇ ਵੀ ਗਲਤ ਸੰਗਤ ਦਾ ਸ਼ਿਕਾਰ ਨਹੀ ਹੁੰਦੇ। ਉਨਾਂ ਦੇ ਕੇਸਾਂ ਦੀ ਸਾਂਭ ਸੰਭਾਲ ਕਰਨੀ ਅਤੇ ਗੁਰਮਤਿ ਨਾਲ ਜੌੜਨਾਂ ਹੈ। ਇਸ ਸਬੰਧੀ ਦੂਜਾ ਸਨਮਾਨ ਸਮਾਰੋਹ 26 ਜਨਵਰੀ ਨੂੰ ਪਿੰਡ ਬਹਿੜਵਾਲ ਵਿਚ ਕਰਵਾਇਆ ਜਾ ਰਿਹਾ ਹੈ। ਇਸ ਮੋਕੇ ਮੀਤ ਮੈਨੇਜਰ ਹਰਪਾਲ ਸਿੰਘ ਚੌਗਾਵਾਂ, ਬਲਵਿੰਦਰ ਸਿੰਘ ਝਬਾਲ, ਪ੍ਰਭਜੀਤ ਸਿੰਘ ਘਰਿੰਡਾ, ਦਿਲਬਾਗ ਸਿੰਘ, ਗੁਰਵੇਲ ਸਿੰਘ, ਸਿਮਰਨਪਾਲ ਸਿੰਘ, ਦਿਲਰਾਜ ਸਿੰਘ ਰਾਜਨ, ਕੁਲਵਿੰਦਰ ਸਿੰਘ, ਜਸਪਾਲ ਸਿੰਘ ਝਬਾਲ, ਗੁਰਸੌਂਕ ਸਿੰਘ ਮੁੱਲਾਬਹਿਰਾਮ, ਕਵਲਪ੍ਰੀਤ ਸਿੰਘ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …