
ਬਟਾਲਾ, 22 ਮਾਰਚ (ਨਰਿੰਦਰ ਬਰਨਾਲ) – ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼ਹਾਇਕ ਡਾਇਰੈੇਕਟਰ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੀ ਅਗਵਾਈ ਵਿਚ ਐਨ. ਐਸ. ਐਸ ਯੁੂਨਿਟ ਸਰਕਾਰੀ ਬਹੁ ਤਕਨੀਕੀ ਕਾਲਜ ਬਟਾਲਾ ਵਿਖੇ ਪ੍ਰੋਗਰਾਮ ਅਫਸਰ ਰਛਪਾਲ ਸਿੰਘ ਅਤੇ ਤੇਜ਼ ਪ੍ਰਤਾਪ ਸਿੰਘ ਦੀ ਦੇਖ ਰੇਖ ਹੇਠ ਜਿਲਾ ਪੱਧਰੀ ਯੁਵਾ ਦਿਵਸ ਸਮਾਰੋਹ ਕਰਵਾਇਆ ਗਿਆ।ਮੁੱਖ ਮਹਿਮਾਨ ਵਜੋਂ ਕਾਲਜ ਦੇ ਪ੍ਰਿੰਸੀਪਲ ਇੰਜੀ: ਅਜੇ ਕੁਮਾਰ ਅਰੋੜਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਹਾਇਕ ਡਾਇਰੈਕਟਰ ਡਾ. ਦਿਲਵਰ ਸਿੰਘ ਨੇ ਸਮੂਲੀਅਤ ਕੀਤੀ, ਜਿੰਨਾਂ ਨੂੰ ਰਛਪਾਲ ਸਿੰਘ ਨੇ ‘ਜੀ ਆਇਆਂ ਕਿਹਾ’।ਸਮਾਗਮ ਦੀ ਆਰੰਭਤਾ ਮੁੱਖ ਮਹਿਮਾਨਾਂ ਨੇ ਸ੍ਰੀ ਬਲਵਿੰਦਰ ਸਿੰਘ, ਮਹਿੰਦਾ ਕੁਮਾਰ, ਸ਼ਕਤੀ ਰਾਂਚਲ, ਰਜਿੰਦਰ ਕੁਮਾਰ ਆਦਿ ਨਾਲ ਮਿਲ ਕੇ ਨਾਲ ਸ਼ਮਾਂ ਰੋੌਸ਼ਨ ਕਰਕੇ ਕੀਤੀ ਗਈ।ਕਾਲਜ ਦੀਆ ਵਿਦਿਆਰਥੀਆਂ ਹਰਜਿੰਦਰ ਕੌਰ, ਹਰਪੀ੍ਰਤ ਕੌਰ ਅਤੇ ਇੰਜੀ ਸ਼ਿਵਰਾਜਨਪੁਰੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਲੈਕਚਰ ਦਿਤੇ।ਵਿਦਿਆਰਥੀਆਂ ਵਲੋਂ ਮੈਡਮ ਮਧੂ ਗੁਪਤਾ, ਸੀz ਮਹਿੰਦਰ ਕੁਮਾਰ ਅਤੇ ਤੇਜ ਪ੍ਰਤਾਪ ਸਿੰਘ ਦੀ ਰਹਿਨੁਮਾਈ ‘ਚ ਗੀਤ, ਭੰਗੜਾ ਅਤੇ ਕੌਰੀਉਗ੍ਰਾਫੀ ਪੇਸ਼ ਕੀਤੀ ਗਾਈ, ਪ੍ਰਿ. ਅਰੋੜਾ ਅਤੇ ਡਾ. ਦਿਲਵਰ ਸਿੰਘ ਨੇ ਪ੍ਰੋਗਰਾਮ ਅਫਸਰ ਰਛਪਾਲ ਸਿੰਘ, ਐਸ. ਕੇ. ਆਨੰਦ, ਸ਼ਿਵਰਾਜ ਕਪੁਰੀ ਸੁਨਿਮਰਜੀਤ ਕੌਰ ਰਿਆੜ, ਮਧੂ ਗੁਪਤਾ, ਦਲਜੀਤ ਸਿੰਘ, ਮੁਖਤਾਰ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਪਵਨ ਕੁਮਾਰ ਆਦਿ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media