Sunday, April 12, 2026

ਰੈਸ਼ਨੇਲਾਈਜੇਸਨ ਦਾ ਮਾਸਟਰ ਕੇਡਰ ਵੱਲੋ ਵਿਰੋਧ

ਰੈਸ਼ਨੇਲਾਈਜੇਸਨ 31 ਮਈ 2015 ਦੀ ਗਿਣਤੀ ਨੂੰ ਮੁੱਖ ਰੱਖ ਕੇ ਕੀਤੀ ਜਾਵੇ- ਸਿੱਧੂ

PPN2203201506
ਬਟਾਲਾ, 22 ਮਾਰਚ (ਨਰਿੰਦਰ ਬਟਾਲਾ) – ਸਿਖਿਆ ਵਿਭਾਗ ਪੰਜਾਬ ਵੱਲੋ ਸਕੂਲਾਂ ਵਿਚ ਕੀਤੀ ਜਾ ਰਹੀ ਰੈਸ਼ਨੇਲਾਈਜੇਸਨ ਦਾ ਮਾਸਟਰ ਕੇਡਰ ਪੰਜਾਬ  ਵੱਲੋ ਵਿਰੋਧ ਕੀਤਾ ਜਾ ਰਿਹਾ ਹੈ। ਜਾਰੀ ਪ੍ਰੈਸ ਨੋਟ ਵਿਚ ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਖਿਆ ਵਿਭਾਗ ਵੱਲੋ ਫਰਵਰੀ 2015  ਨੂੰ ਮੁੱਖ ਰੱਖਦਿਆਂ ਕੀਤੀ ਜਾ ਰਹੀ ਰੈਸ਼ਨੇਲਾਈਜੇਸਨ ਸਹੀ ਨਹੀ ਹੈ।ਵਿਭਾਗ ਨੂੰ ਚਾਹੀਦਾ ਹੈ ਕਿ ਇਹ ਗਿਣਤੀ ਸਾਲ 2015 ਦੇ ਦਾਖਲੇ ਮੁਕੰਮਲ ਕਰਨ ਉਪਰੰਤ 31 ਮਈ 2015 ਦੀ ਗਿਣਤੀ ਅਧਾਰਿਤ ਕੀਤੀ ਜਾਵੇ ਤੇ ਇਹ ਵਿਭਾਗ ਵੱਲੋ ਕੀਤੀ ਜਾ ਰਹੀ ਚੁੱਕ ਥੱਲ ਆਰ ਟੀ ਈ ਐਕਟ ਅਨੂਸਾਰ ਕੀਤੀ ਜਾਵੇ।ਪ੍ਰਤੀ ਅਧਿਆਪਕ 45 ਵਿਦਿਆਰਥੀ ਨੂੰ ਅਧਾਰ ਮੰਨ ਕੇ ਕੀਤੀ ਜਾ ਰਹੀ ਰੈਸ਼ਨੇਲਾਈਜੇਸਨ ਦਾ ਮਾਸਟਰ ਕੇਡਰ ਵਿਰੋਧ ਕਰੇਗਾ। ਆਗੂ ਨੇ ਦੱਸਿਆ ਮਾਸਟਰ ਕੇਡਰ ਅਧਿਆਪਕਾਂ ਦੇ ਏ ਸੀ ਪੀ ਕੇਸ, ਮਹਿੰਗਾਈ ਭੱਤੇ ਦੀਆ ਕਿਸ਼ਤਾ ਦਾ ਬਕਾਇਆ, ਮੁੱਖ ਅਧਿਆਪਕਾਂ ਦੀ ਤਰੱਕੀਆਂ, ਸਿਖਿਆ ਨੀਤੀ 2003 ਨੂੰ ਲਾਗੂ ਕਰਨਾ, ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਤਰੱਕੀਆਂ, ਤਨਖਾਹਾਂ ਦੇ ਬਜਟ, ਪਾਰਵਾਂ, ਸੈਕਸਨਾ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ।ਜਨਵਰੀ ਫਰਵਰੀ ਦੇ ਮਹੀਨਿਆਂ ਦੌਰਾਨ ਮੁਲਾਜਮਾਂ ਨੇ ਆਪਣੇ ਬੱਚਿਆ ਨੂੰ ਸਕੂਲਾਂ ਵਿਚ ਦਾਖਲ , ਟੈਕਸ ਕਟੌਤੀਆਂ ਦਾ ਨਿਪਟਾਰਾ ਕਰਨਾ ਹੁੰਦਾ ਪਰ ਪੰਜਾਬ ਸਰਕਾਰ ਤਨਖਾਹਾਂ ਹੀ ਨਹੀ ਦੇ ਰਹੀ।ਪ੍ਰੈਸ ਨੋਟ ਜਾਰੀ ਕਰਨ ਵਾਲਿਆ ਵਿਚ ਦਲਵਿੰਦਰਜੀਤ ਸਿੰਘ ਗਿਲ, ਸਮਸੇਰ ਸਿੰਘ, ਗੁਰਮੀਤ ਪਾਰੋਵਾਲ, ਪ੍ਰੇਮ ਪਾਲ ਸਿੰਘ ਢਡਿਆਲਾ ਨਜਾਰਾ, ਅਮਰੀਕ ਸਿੰਘ, ਰਾਜਿੰਦਰ ਸ਼ਰਮਾ, ਨਿਰਮਲ ਸਿੰਘ ਰਿਆੜ, ਕਰਮਚੰਦ, ਜਗਦੀਪ ਸਿੰਘ , ਸਰਵਨ ਸਿਘ, ਵਿਨੋਦ ਕੁਮਾਰ , ਨਰਿੰਦਰ ਸਿੰਘ ਬਿਸਟ, ਪਰਮਜੀਤ ਸਿੰਘ, ਨਰਿੰਦਰ ਸਿਘ ਘੋੜੇਵਾਹ, ਹਰਜੀਤ ਸਿੰਘ ਧਾਮੀ ਆਦਿ ਹਾਜਰ ਸਨ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply