Tuesday, April 21, 2026

’ਮੇਰਾ ਰੰਗ ਦੇ ਬਸੰਤੀ ਚੋਲਾ ਮਾਂਏ ਰੰਗਦੇ’ ਗੀਤ ਗਾ ਕੇ ਨੌਜਵਾਨਾ ਨੇ ਕੀਤਾ ਸ਼ਹੀਦਾਂ ਨੂੰ ਸੱਜਦਾ

PPN2403201511

ਫਾਜ਼ਿਲਕਾ, 23 ਮਾਰਚ (ਵਿਨੀਤ ਅਰੋੜਾ) – ਸੰਜੀਵ ਸਿਨੇਮਾ ਚੌਂਕ ਤੇ ਰਿਕਸ਼ਾ ਯੂਨੀਅਨ ਵੱਲੋ ਸ਼ਹੀਦ-ਏ-ਆਜਮ ਭਗਤ ਸਿੰਘ, ਸੁਖਦੇਵ ਅਤੇ ਰਾਜਗੂਰੁ ਦੇ ਸ਼ਹੀਦੀ ਦਿਹਾੜੇ ਤੇ ਫੁਲ ਅਰਨ ਕਰਕੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ। ਇਸ ਮੌਕੇ ਨਗਰ ਪ੍ਰੀਸਦ ਦੇ ਨਵੇ ਬਨੇ ਪ੍ਰਧਾਨ ਰਾਕੇਸ਼ ਧੂੜਿਆ ਭਾਜਿਯੁਮੋ ਦੇ ਜਿਲਾ ਉਪ-ਪ੍ਰਧਾਨ ਸ਼ਿਵ ਜਾਜੋਰਿਆ ਨੇ ਜੋਤੀ ਪ੍ਰਚੰਡ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ।ਇਸ ਮੌਕ ਆਏ ਹੋਏ ਮਹਿਮਾਨਾ ਨੇ ਕਿਹਾਕਿ ਸਾਨੂੰ ਸ਼ਹੀਦਾ ਦੇ ਦੱਸੇ ਰੱਸਤੇ ਤੇ ਚਲਣਾ ਚਾਹੀਦਾ ਹੈ ਅਤੇ ਉਹਨਾਂ ਦੀ ਕੁਰਬਾਨੀਆ ਦਾ ਸਤਕਾਰ ਕਰਣਾ ਚਾਹੀਦਾ ਹੈ।ਸਾਨੂੰ ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ ਵੱਧ ਚੱਢ ਕੇ ਭਾਗ ਲੈਣਾ ਚਾਹੀਦਾ ਹੈ।ਇਸ ਮੌਕੇ ਸੰਸਥਾ ਦੇ ਪ੍ਰਧਾਨ ਲਵਲੀ ਵਾਲਮੀਕੀ, ਰਾਮ ਪ੍ਰਕਾਸ਼ ਅਤੇ ਸ਼ੇਖਰ ਨੇ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ। ਇਸਦੇ ਬਾਅਦ ਸੰਜੀਵ ਸਿਨੇਮਾ ਚੌਂਕ ਤੋ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੂਰੁ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਭਾਰਤ ਮਾਤਾ ਦੀ ਜੈ ਦੇ ਨਾਰੇ ਹੌਏ ਇਹ ਕਾਫਲਾ ਸਹਿਰ ਦੇ ਬਜਾਰਾ ਵੱਲ ਅੱਗੇ ਵੱਧ ਗਿਆ।ਇਸ ਮੌਕੇ ਓਮ ਪ੍ਰਕਾਸ਼, ਅਮਰ, ਪਰਵਾਨਾ,  ਸੁਮਿਤ, ਸੁਨੀਲ, ਰਵੀ ਪ੍ਰਜਾਪਤ, ਸੋਨੂ ਪ੍ਰਜਾਪਤ, ਟੋਨੀ ਵਾਲਮੀਕ, ਨਰੇਸ਼ ਤੰਵਰ, ਰੋਹਿਤ, ਰਮੇਸ਼, ਜਗਮੀਤ ਸਿੰਘ, ਲਵਪ੍ਰੀਤ ਸਿੰਘ, ਨਿਰਸ਼ ਵਾਲਮੀਕੀ, ਮੰਗਤ, ਸੰਦੀਪ ਆਦਿ ਮੈਂਬਰ ਮੌਜੂਦ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply