Wednesday, October 14, 2026

ਨਵ ਚੇਤਨਾ ਸੋਸਾਇਟੀ ਵੱਲੋ ਸਫਲ ਮਾਡਲ ਸਕੂਲ ਵਿੱਚ ਮਨਾਇਆ ਗਿਆ ਸ਼ਹੀਦੀ ਦਿਹਾੜਾ

PPN2403201512

ਫਾਜ਼ਿਲਕਾ, 23 ਮਾਰਚ (ਵਿਨੀਤ ਅਰੋੜਾ) – ਸਮਾਜਸੇਵੀ ਸੰਸਥਾ ਨਵ ਚੇਤਨਾ ਸੋਸਾਇਟੀ ਵੱਲੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜਗੁਰੁ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਇਸ ਮੋਕੇ ਰਾਧਾ ਸਵਾਮੀ  ਕਲੋਨੀ ਸਥਿਤ ਸਫਲ ਮਾਡਲ ਸਕੂਲ ਵਿੱਚ ਸਹਿਦਾ ਨੂੰ ਸ਼ਰੱਧਾਸੁਮਨ ਅਰਪਣ ਕੀਤੇ ਗਏ।ਇਸ ਮੌਕੇ ਸੋਸਾਇਟੀ  ਦੇ ਸੁਬਾ ਕੋਆਰਡਿਨੇਟਰ ਵਿਸ਼ਾਲ ਕਾਮਰਾ, ਸਕੂਲ ਚੈਅਰਮੇਨ ਦਰਸ਼ਨ ਕਾਮਰਾ, ਸੋਸਾਇਟੀ ਮੈਂਬਰ ਸੁਸ਼ੀਲ ਗੁਪਤਾ, ਅਸ਼ੋਕ ਬੁੱਧੀ ਰਾਜਾ, ਜੰਗਸ਼ੇਰ ਵਿਜ, ਡਾ.ਅਜੈ ਗਰੋਵਰ, ਵਿਜੈ ਤੰਵਰ, ਸੰਜੈ ਮਦਾਨ ਅੇਡਵੋਕੇਟ, ਬਾਗ ਇੰਦੋਰਾ, ਸੁਨੀਲ ਕੁੱਕੜ,ਪ੍ਰੇਮ ਫੁਟੇਲਾ, ਅੰਕੁਸ਼ ਗਾਂਧੀ, ਕਰਣ ਸ਼ਰਮਾ, ਸਟਾਫ ਮੈਂਬਰ ਸੁਸ਼ਮਾ, ਪੂਜਾ, ਸੀਤਲ, ਕਿਰਨ, ਨਿਸ਼ਾ ਅਤੇ ਨੈਨਾਂ ਨੇ ਸ਼ਹੀਦ ਭਗਤ ਸਿੰਘ ਦੇ ਚਿੱਤਰ ਉੱਤੇ ਫੁਲ ਭੇਟ ਕਰਕੇ ਸ਼ਰੱਧਾਸੁਮਨ ਅਰਪਣ ਕੀਤੇ।
ਇਸ ਮੌਕੇ ਵੱਖ ਵੱਖ ਬੁਲਾਰਆ ਨੇ ਬੋਲਦੇ ਹੋਏ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਉੱਤੇ ਪ੍ਰਕਾਸ਼ ਪਾਇਆ ਅਤੇ ਬੱਚੀਆਂ ਨੂੰ ਉਨ੍ਹਾਂ ਮਹਾਨ ਸ਼ਹੀਦਾ ਦੀ ਸ਼ਹੀਦੀ ਦਾ ਵਰਨਣ ਕਰਦੇ ਉਨਾਂਦੇ ਰੱਸਤੇ ਉੱਤੇ ਚਲਣ ਨੂੰ ਪਰੇਰਿਤ ਕੀਤਾ।ਕਲੱਬ ਦੇ ਸੁਬਾ ਕੋ-ਆਰਡਿਨੇਟਰ ਵਿਸ਼ਾਲ ਕਾਮਰਾ ਨੇ ਕਿਹਾ ਕਿ ਸੰਸਥਾ ਪਿਛੜੇ ਅਤੇ ਗਰੀਬ ਬੱਚੇਆਂ ਲਈ ਵਿਸ਼ੇਸ਼ ਰੂਪ ਤੋ ਕੰਮ ਕਰ ਰਹੀ ਹੈ।ਇਸ ਮੌਕੇ ਸਕੂਲ ਪ੍ਰਿੰਸੀਪਲ ਸੁਭਾਸ਼ ਮਦਾਨ ਅਤੇ ਚੇਅਰਮੇਨ ਦਰਸ਼ਨ ਕਾਮਰਾ ਨੇ ਸੋਸਾਇਟੀ ਦਾ ਧੰਨਵਾਦ ਕੀਤਾ ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply