
ਅੰਮ੍ਰਿਤਸਰ, 23 ਮਾਰਚ (ਰੋਮਿਤ ਸ਼ਰਮਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ‘ਲੋਕਧਾਰਾ ਅਧਿਐਨ ਵਿਧੀਆਂ:ਸਿਧਾਂਤ ਤੇ ਵਿਹਾਰ’ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ,ਪ੍ਰੋਫ਼ੈਸਰ, ਪੰਜਾਬ ਐਗ੍ਰੀਕਲਚਰ ਯੂਨੀਵਰਸਿਟੀ, ਲੁਧਿਆਣਾ ਨੇ ਕੀਤੀ ਅਤੇ ਕੂੰਜੀਵਤ ਭਾਸ਼ਣ ਡਾ.ਜਗਬੀਰ ਸਿੰਘ,ਪ੍ਰੋਫ਼ੈਸਰ(ਰਿਟਾ.)ਦਿੱਲੀ ਯੂਨੀਵਰਸਿਟੀ ਨੇ ਦਿੱਤਾ।ਡਾ. ਹਰਭਜਨ ਸਿੰਘ ਭਾਟੀਆ, ਮੁਖੀ, ਪੰਜਾਬੀ ਅਧਿਐਨ ਸਕੂਲ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ।ਸੈਮੀਨਾਰ ਦੀ ਕੋਆਡੀਨੇਟਰ ਡਾ ਹਰਜੀਤ ਕੌਰ ਨੇ ਸੈਮੀਨਾਰ ਦਾ ਉਦੇਸ਼ ਦਸਦੇ ਹੋਏ ਮੁਖ ਮਹਿਮਾਨ ਨਾਲ ਸ੍ਰੋਤਿਆਂ ਦੀ ਜਾਣ ਪਹਿਚਾਣ ਕਰਵਾਈ।
ਡਾ. ਜਗਬੀਰ ਸਿੰਘ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਲੋਕਧਾਰਾ ਦੇ ਖੇਤਰ ਵਿਚ ਜਿਵੇਂ ਜਿਵੇਂ ਸਮੱਗਰੀ ਪ੍ਰਾਪਤੀ ਦੇ ਸ੍ਰੋਤ ਨਵੇਂ ਨਵੇਂ ਬਣ ਰਹੇ ਹਨ, ਉਵੇਂ ਉਵੇਂ ਹੀ ਉਸ ਦੇ ਅਧਿਐਨ ਅਤੇ ਵਿਸ਼ਲੇਸ਼ਣ ਲਈ ਬਹੁੁਪਾਸਾਰੀ ਅਤੇ ਅੰਤਰੁਅਨੁਸਾਸ਼ਨੀ ਵਿਧੀਆਂ ਵਰਤੋਂ ਵਿਚ ਲਿਆਉਣੀਆਂ ਲਾਜ਼ਮੀ ਹਨ।ਇਸ ਲਈ ਖੋਜਕਰਤਾ ਨੂੰ ਚਾਹੀਦਾ ਹੈ ਕਿ ਉਹ ਸਮਾਜੁਸਭਿਆਚਾਰ, ਸਮਾਜੁਮਨੋਵਿਗਿਆਨ ਅਤੇ ਹੋਰ ਅੰਤਰ ਅਨੁਸਾਸ਼ਨੀ ਵਿਧੀਆਂ ਨੂੰ ਵਰਤੋਂ ਵਿਚ ਲਿਆ ਕੇ ਆਪਣੀ ਪਹੁੰਚ ਵਿਗਿਆਨਕ ਬਣਾਵੇ।
ਇਸ ਮੌਕੇ ‘ਤੇ ਪਾਤਰ ਸਾਹਿਬ ਨੇ ਵਿਸ਼ੇਸ਼ ਜ਼ੋਰ ਦੇ ਕੇ ਕਿਹਾ ਕਿ ਆਪਣੇ ਸਮਾਜ ਅਤੇ ਸਭਿਆਚਾਰ ਨੂੰ ਚੰਗੀ ਤਰ੍ਹਾਂ ਸਮਝਣ ਵਾਲਾ ਲੇਖਕ ਹੀ ਚੰਗਾ ਲੇਖਕ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਸਹਿਜ ਹੀ ਲੋਕਧਾਰਾਈ ਅੰਸ਼ ਆਪਣੀਆਂ ਰਚਨਾਵਾਂ ਵਿਚ ਵਰਤੇ ਹਨ।ਉਨ੍ਹਾਂ ਕਿਹਾ ਕਿ ‘ਲੋਕ’ ਵਲੋਂ ਰਚਿਆ ਸਾਹਿਤ ਸਤੱਹੀ ਪੱਧਰ ‘ਤੇ ਬੇਸ਼ਕ ਸਧਾਰਨ ਲਗਦਾ ਹੈ ਬਾਵਜੂਦ ਇਸ ਦੇ ਇਸ ਦੀਆਂ ਬੇਸ਼ੁਮਾਰ ਸੰਭਾਵਨਾਵਾਂ ਹੰਦੀਆਂ ਹਨ।ਇਹਨਾਂ ਸੰਭਾਵਨਾਵਾਂ ਨੂੰ ਖੋਜਣ ਲਈ ਬਹੁੁਪੱਖੀ ਅਧਿਐਨ ਵਿਧੀਆਂ ਸਾਰਥਕ ਹੁੰਦੀਆਂ ਹਨ।
ਸੈਮੀਨਾਰ ਦੇ ਦੋ ਅਕਾਦਮਿਕ ਸੈਸ਼ਨਾਂ ਦੀ ਪ੍ਰਧਾਨਗੀ ਕ੍ਰਮਵਾਰ ਡਾ. ਰਜਿੰਦਰ ਬਰਾੜ ਅਤੇ ਡਾ.ਜਗਜੀਤ ਸਿੰਘ ਜੀ ਨੇ ਕੀਤੀ। ਦੋਵਾਂ ਸੈਸ਼ਨਾਂ ਵਿਚ ਅੱਠ ਖੋਜ ਪੱਤਰ ਪੜ੍ਹੇ ਗਏ। ਇਸ ਦੇ ਨਾਲ ਹੀ ਵਿਭਾਗ ਦੇ ਖੋਜ ਵਿਦਿਆਰਥੀ ਜਗਦੇਵ ਸਿੰਘ ਔਲਖ ਰਚਿਤ ‘ਪੰਜਾਬ ਦੀ ਪਰੰਪਰਾਗਤ ਖੇਤੀਬਾੜੀ ਸੰਦ ਅਤੇ ਸ਼ਬਦਾਵਲੀ ਕੋਸ਼’ ਦੀ ਵੀ ਘੁੰਡ ਚੁਕਾਈ ਕੀਤੀ ਗਈ।
ਸਮਾਗਮ ਦੇ ਅੰਤ ‘ਤੇ ਡਾ. ਗੁਰਮੀਤ ਸਿੰਘ ਪ੍ਰੋਫ਼ੈਸਰ, ਪੰਜਾਬੀ ਅਧਿਐਨ ਸਕੂਲ ਨੇ ਆਏ ਮਹਿਮਾਨਾਂ ਦਾ ਰਸਨੀ ਧੰਨਵਾਦ ਕੀਤਾ।ਇਸ ਮੌਕੇ ਵਿਭਾਗ ਦੇ ਸਾਰੇ ਅਅਿਾਪਕ, ਖੌਜਾਰਥੀ ਅਤੇ ਵਿਦਿਆਰਥੀ ਸ਼ਾਮਿਲ ਸਨ।
Punjab Post Daily Online Newspaper & Print Media