ਫਾਜਿਲਕਾ, 23 ਮਾਰਚ (ਵਿਨੀਤ ਅਰੋੜਾ) : – ਪਿੰਡ ਆਹਲ ਬੋਦਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਅਧੂਰੇ ਸੁਪਨੇ ਪੂਰੇ ਕਰਨ ਲਈ 25 ਮਾਰਚ ਦਿਨ ਬੁੱਧਵਾਰ ਨੂੰ ਸਰਧਾਜ਼ਲੀ ਸਮਾਗਮ ਪਿੰਡ ਵਾਸੀਆਂ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਸੰਤ ਤਾਰਾ ਸਿੰਘ ਯੂਥ ਕਲੱਬ , ਟੈਕਨੀਕਲ ਸਰਵਿਸ਼ਿਜ ਯੂਨੀਅਨ ਮੰਡੀ ਲਾਧੂਕਾ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਟੈਕਨੀਕਲ ਸਰਵਿਸ਼ਿਜ ਯੂਨੀਅਨ ਦੇ ਸਕੱਤਰ ਬਰਿੰਦਰ ਕੁਮਾਰ, ਮਿਲਖ ਰਾਜ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਅਧੂਰੇ ਸੁਪਨੇ ਪੂਰੇ ਕਰਨ ਲਈ 25 ਮਾਰਚ ਨੂੰ ਸਵੇਰੇ 11 ਵਜੇ ਪਿੰਡ ਆਹਲ ਬੋਦਲਾ ਵਿਖੇ ਸ਼ਹੀਦਾ ਦੀ ਯਾਦ ਵਿੱਚ ਸਰਧਾਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕ੍ਰਾਂਤਕਾਰੀ ਸਭਿਆਚਾਰਕ ਕੇਂਦਰ (ਪੰਜਾਬ) ਇਕਾਈ ਮੋਗਾ ਵੱਲੋਂ ਇਨਕਲਾਬੀ ਨਾਟਕ, ਕੋਰੀਓਗ੍ਰਾਫੀਆਂ ਤੇ ਐਕਸ਼ਨ ਗੀਤ ਪੇਸ਼ ਕੀਤੇ ਜਾਣਗੇ ਅਤੇ ਤਰਕਸ਼ੀਲ ਸੁਸਾਇਟੀ ਇਕਾਈ ਮੰਡੀ ਲਾਧੂਕਾ ਫਾਜਿਲਕਾ ਵਲੋਂ ਮੇਜਿਕ ਟਰਿਕ ਦਿਖਾਏ ਜਾਣਗੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਰਵਾਏ ਜਾ ਰਹੇ ਸਮਾਗਮ ਵਿੱਚ ਭਾਰੀ ਸੰਖਿਆ ਵਿੱਚ ਸ਼ਿਰਕਤ ਕਰਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media