Saturday, September 12, 2026

ਤੰਬਾਕੂ ਕੰਟਰੋਲ ਮੁਹਿੰਮ ਦੌਰਾਨ 30 ਹੋਟਲ, ਰੈਸਟੋਰੈਂਟ, 32 ਪਾਨ ਸਿਗਰਟ ਦੀਆਂ ਦੁਕਾਨਾਂ ‘ਤੇ ਛਾਪੇਮਾਰੀ

PPN2403201517

ਹੁਸ਼ਿਆਰਪੁਰ, 23 ਮਾਰਚ (ਸਤਵਿੰਦਰ ਸਿੰਘ) –  ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ 18, 19 ਅਤੇ 20 ਮਾਰਚ 2015 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਦਿੱਤਾ ਮਿਤਰਾ ਜੀ ਦੀ ਅਗਵਾਈ ਹੇਠ ਤੇ ਸਿਵਲ ਸਰਜਨ ਡਾ ਸੁਰਜੀਤ ਸਿੰਘ ਦੀ ਰਹਿਨਮਾਈ ਹੇਠ ਹੁਸ਼ਿਆਰਪੁਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ । ਮੁਹਿੰਮ ਦੌਰਾਨ ਤੰਬਾਕੂ ਕੰਟਰੋਲ ਐਕਟ ਤਹਿਤ ਗਠਿਤ ਕੀਤੀ ਗਈ 5 ਮੈਂਬਰੀ ਜਿਲ੍ਰਾ ਟਾਸਕ ਫੋਕਸ ਵੱਲੋਂ ਸ਼ਹਿਰ ਨੂੰ ਤੰਬਾਕੂ ਮੁਕਤ ਰੱਖਣ ਲਈ ਵੱਖ ਵੱਖ ਥਾਵਾਂ ਤੇ ਚੈਕਿੰਗ ਕੀਤੀ  ਗਈ । ਇਸ ਬਾਰੇ ਜਾਣਕਾਰੀ ਦਿੰਦੇ ਜਿਲਾ ਨੋਡਿਲ ਅਫਸਰ ਤੰਬਾਕੂ ਕੰਟਰੋਲ ਡਾ ਮੁਨੀਸ਼ ਕੁਮਾਰ ਨੇ ਦੱਸਿਆ ਕਿ ਮੁਹਿੰਮ ਤਹਿਤ 30 ਹੋਟਲ, ਰੈਸਟੋਰੈਂਟ , 32 ਪਾਨ ਸਿਗਰਟ ਦੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਕੋਟਪਾ ਦੇ ਸ਼ੈਕਸ਼ਨ 4 ਅਧੀਨ 29 ਚਲਾਣ ਕੱਟੇ ਗਏ ਅਤੇ ਵੱਖ ਵੱਖ ਹੋਟਲ ਅਤੇ ਰੈਸੋਰੈਟ ਦੇ ਮਾਲਿਕਾ 4900 ਰੁਪਏ ਜੁਰਮਾਨਾ ਕੀਤਾ ਸ਼ੈਕਸ਼ਨ 6 ਦਾ ਅਧੀਨ 16 ਚਲਾਣ ਕੱਟੇ ਗਏ 2900 ਰੁਪਏ ਜੁਰਮਾਨਾ ਕੀਤਾ ਅਤੇ ਸ਼ੈਕਸ਼ਨ 7 ਅਧੀਨ ( ਖੁਲੀ ਸਿਗਰਟ ) 7 ਕੋਰਟ ਦੇ ਚਲਾਣ ਵੀ ਕੱਟੇ ਗਏ ।ਇਸ ਮੁਹਿੰਮ ਦੋਰਾਨ  ਮਿਊਨਸੀਂਪਲ ਦਫਤਰ ਵਲੋ ਇਨਸਪੈਕਟਰ ਕੇਹਰ ਸਿੰਘ , ਜਿਲ੍ਹਾ ਫੂਡ ਸੇਫਟੀ ਅਫਸਰ  ਰਜਿੰਦਰ ਪਾਲ ਤੇ ਰਮਨ ਵਿਰਦੀ  ਅਤੇ ਜਿਲ੍ਹਾ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਤੇ ਪੁਲਿਸ ਮਹਿਕਮੇ ਵਲੋ ਏ ਐਸ ਆਈ ਗੁਰਪ੍ਰੀਤ ਸਿੰਘ ਵੀ ਇਸ ਮੋਕੇ ਹਾਜਰ ਸਨ ।

Check Also

1 ਅਕਤੂਬਰ ਤੱਕ 18 ਸਾਲ ਦੇ ਹੋਣ ਵਾਲੇ ਨੌਜਵਾਨ 12 ਸਤੰਬਰ ਤੱਕ ਵੋਟਰ ਵਜੋਂ ਨਾਮ ਕਰਵਾ ਸਕਦੇ ਹਨ ਦਰਜ਼-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ …

Leave a Reply