Saturday, September 12, 2026

ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਗ੍ਰਾਂਟਾਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ – ਸਾਂਪਲਾ

PPN2403201519

ਹੁਸ਼ਿਆਰਪੁਰ, 23 ਮਾਰਚ (ਸਤਵਿੰਦਰ ਸਿੰਘ) – ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਗ੍ਰਾਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਉੱਕਤ ਗੱਲ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ ਨੇ ਪਿੰਡ ਠੱਕਰ ਨੂੰ ਐਮ.ਪੀ. ਲੈਡ ਵਿਚੋਂ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਠੱਕਰ ਨੂੰ ਦਿੰਦੇ ਹੋਏ ਕਹੀ। ਇਸ ਦੌਰਾਨ ਉਨ੍ਹਾਂ ਦੇ  ਦਸੂਹਾ ਦੀ ਵਿਧਾਇਕ ਬੀਬੀ ਸੁਖਜੀਤ ਕੌਰ ਸ਼ਾਹੀ ਵੀ ਨਾਲ ਹਾਜ਼ਰ ਸਨ। ਸ਼੍ਰੀ ਸਾਂਪਲਾ ਨੇ ਕਿਹਾ ਕਿ ਵਿਕਾਸ ਦੇ ਮੁੱਦੇ ਨੂੰ ਲੈ ਕੇ ਕੇਂਦਰ ਵਿਚ ਭਾਜਪਾ ਨੇ ਸਰਕਾਰ ਬਣਾਈ ਹੈ। ਕੇਂਦਰ ਦੀ ਭਾਜਪਾ ਸਰਕਾਰ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਰੋਜਾਨਾਂ ਦਿੱਲੀ ਟ੍ਰੇਨ ਚਲਾਉਣਾ, ਚਾਰ ਰੇਲ ਲਾਈਨਾਂ ਦੇ ਸਰਵੇ ਜਿਸ ਵਿਚ ਹੁਸ਼ਿਆਰਪੁਰ ਤੋਂ ਰੋਪੜ ਵਾਇਆ ਜੇਜੋਂ, ਹੁਸ਼ਿਆਰਪੁਰ ਤੋਂ ਟਾਂਡਾ, ਹੁਸ਼ਿਆਰਪੁਰ ਤੋਂ ਫਗਵਾੜਾ ਅਤੇ ਤਲਵਾੜਾ ਤੋਂ ਮੁਕੇਰੀਆਂ ਰੇਲ ਲਾਈਨਾਂ ਦੇ ਸਰਵੇ ਸ਼ਾਮਲ ਹਨ ਨੂੰ ਮੰਜੂਰੀ ਦੇਣਾ ਸਰਕਾਰ ਦੀ ਦੇਸ਼ ਦੇ ਵਿਕਾਸ ਵੱਲ ਨੂੰ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਉਹ ਏਮਜ਼ ਹਸਪਤਾਲ ਨੂੰ ਆਪਣੇ ਲੋਕਸਭਾ ਹਲਕੇ ਹੁਸ਼ਿਆਰਪੁਰ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਮੈਂ ਉਸ ਵਿਚ ਕਾਮਜਾਬ ਵੀ ਹੋ ਜਾਵਾਂਗਾ।
ਇਸ ਮੌਕੇ’ਤੇ ਉਨ੍ਹਾਂ ਦੇ ਨਾਲ ਬੀਬੀ ਸੁਖਜੀਤ ਕੌਰ ਸ਼ਾਹੀ, ਮਨਜੀਤ ਸਿੰਘ ਮਿੰਟਾ, ਰਜਿੰਦਰ ਸਿੰਘ, ਅਜੈ ਨਈਅਰ, ਗੁਰਬਾਜ ਸਿੰਘ, ਸਰਦਾਰਾ ਰਾਮ, ਇੰਦਰਜੀਤ ਸਿੰਘ, ਕੁਲਵਿੰਦਰ ਸਿੰਘ, ਪੰਚ ਸੁਖਵਿੰਦਰ ਸਿੰਘ, ਨੰਬਰਦਾਰ ਕੇਵਲ ਸਿਘ,ਕਰਨਪਾਲ ਗੋਲਡੀ, ਵੇਦ ਪ੍ਰਕਾਸ਼, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply