
ਅੰਮ੍ਰਿਤਸਰ, 24 ਮਾਰਚ (ਰੋਮਿਤ ਸ਼ਰਮਾ) – ਦਿਲ ਦਾ ਦੌਰਾ ਪੈਣ ਨਾਲ ਅਚਾਨਕ ਆਕਲ ਚਲਾਣਾ ਕਰ ਗਏ ਸ਼੍ਰੋਮਣੀ ਸ਼ਾਇਰ, ਪ੍ਰਸਿੱਧ ਕਾਲਮ ਨਵੀਸ ਅਤੇ ਸੰਪਾਦਕ ਸ੍ਰੀ ਪ੍ਰਮਿੰਦਰਜੀਤ ਦਾ ਅੱਜ ਉਨ੍ਹਾਂ ਦਾ ਅਤਿੰਮ ਸਸਕਾਰ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਲੇ ਸਮਸ਼ਾਨ ਘਾਟ ਵਿਖੇ ਹਜ਼ਾਰਾਂ ਸ਼ੇਜਲ ਅੱਖਾਂ ਨਾਲ ਕੀਤਾ ਗਿਆ।ਉਨ੍ਹਾਂ ਦੀ ਮ੍ਰਿਤਕ ਦੇਹ ਤੇ ਕੇਂਦਰੀ ਪੰਜਾਬੀ ਲੇਖਕ ਸਭਾ, ਵਿਰਸਾ ਵਿਹਾਰ ਸੋਸਾਇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਨਵਾਦੀ ਲੇਖਕ ਸੰਘ, ਫੋਕਲੌਰ ਰਿਸਰਚ ਅਕੈਡਮੀ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਨਾਰੀ ਚੇਤਨਾ ਮੰਚ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ, ਸਾਹਿਤ ਸਭਾ ਚੋਗਾਵਾਂ, ਪੰਜਾਬੀ ਸਭਿਆਚਾਰ ਸੱਥ, ਲੇਖਕ ਪਾਠਕ ਮੰਚ, ਅਤੇ ਅੱਖਰ ਕਾਵਿ ਕਬੀਲਾ ਵੱਲੋਂ ਦੁਸ਼ਾਲੇ ਅਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ।
ਸਸਕਾਰ ਮੌਕੇ ਡਾ. ਸਵਰਾਜਬੀਰ, ਡਾ. ਰਵਿੰਦਰ, ਸ੍ਰੀ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਦੀਪ ਦਵਿੰਦਰ ਸਿੰਘ, ਦੇਵ ਦਰਦ, ਡਾ. ਸ਼ਾਹਿਰਯਾਰ, ਡਾ. ਪਰਮਿੰਦਰ, ਰਮੇਸ਼ ਯਾਦਵ, ਭੁਪਿੰਦਰ ਸੰਧੂ, ਦਿਲਜੀਤ ਸਿੰਘ ਬੇਦੀ, ਸੁਰਜੀਤ ਜੱਜ, ਤਰਲੋਚਨ ਸਿੰਘ ਤਰਨ ਤਾਰਨ, ਨਿਰਮਲ ਅਰਪਨ, ਡਾ. ਬਿਕਰਮ ਘੁੰਮਣ, ਹਿਰਦੇਪਾਲ ਸਿੰਘ, ਸੁਮੀਤ ਸਿੰਘ, ਧਰਵਿੰਦਰ ਔਲਖ, ਅਰਤਿੰਦਰ ਸੰਧੂ, ਰਾਜ ਖੁਸ਼ਵੰਤ ਸਿੰਘ ਸੰਧੂ, ਦਵਿੰਦਰ ਦੀਦਾਰ, ਦਰਸ਼ਨ ਕੌਰ, ਡਾ. ਜੋਗਿੰਦਰ ਕੈਰੋਂ, ਡਾ. ਸ਼ਾਮ ਸੁੰਦਰ ਦੀਪਤੀ, ਵਿਜੇ ਸ਼ਰਮਾ, ਡਾ. ਨਰੇਸ਼, ਮਨਮੋਹਨ ਬਾਸਰਕੇ, ਡਾ. ਅਮਰੀਸ਼, ਪ੍ਰੋ: ਅਤੈ ਸਿੰਘ, ਜਤਿੰਦਰ ਕੌਰ, ਸੁਖਬੀਰ, ਵਿਸ਼ਾਲ, ਸ਼ਿਵਦੇਵ, ਜਸਬੀਰ ਸਿੰਘ ਸੱਗੂ, ਮੁਖਤਾਰ ਗਿੱਲ, ਜਗਤਾਰ ਗਿੱਲ, ਹਰਭਜਨ ਸਿੰਘ ਬਰਾੜ, ਕੁਲਵੰਤ ਸਿੰਘ ਸੂਰੀ, ਕੁਲਬੀਰ ਸਿੰਘ ਸੂਰੀ, ਡਾ. ਰਬਿੰਦਰ ਬਾਠ, ਹਰਦੀਪ ਗਿੱਲ, ਅਨੀਤਾ ਦੇਵਗਨ, ਡਾ. ਬਲਜੀਤ ਢਿੱਲੋਂ, ਬਲਵਿੰਦਰ ਫਤਿਹਪੁਰੀ, ਜਸਬੀਰ ਝਬਾਲ, ਦਰਸ਼ਨ ਦਰਵੇਸ਼, ਟੀ.ਐਸ.ਰਾਜਾ, ਹਰਿੰਦਰ ਸੋਹਲ, ਜਸਵੰਤ ਜੱਸ, ਕੰਵਲਜੀਤ ਸਿੰਘ ਫਰੀਡਮ, ਸੁਰਿੰਦਰ ਕਮਲ, ਪ੍ਰੋ: ਜਤਿੰਦਰਪਾਲ ਜੌਲੀ, ਗਿ: ਸੰਤੋਖ ਸਿੰਘ ਆਸਟ੍ਰੇਲੀਆ, ਸੀਮਾ ਸੰਧੂ, ਡਾ. ਇਕਬਾਲ ਕੌਰ, ਪ੍ਰਿੰ: ਨਰੋਤਮ ਸਿੰਘ, ਹਜ਼ਾਰਾ ਸਿੰਘ ਚੀਮਾ, ਮੋਹਨ ਸਿੰਘ ਰਾਹੀ, ਸਰਬਜੀਤ ਸੰਧੂ, ਮੱਖਣ ਭੈਣੀਵਾਲਾ, ਪਰਮਜੀਤ ਗੰਢੀਵਿੰਡ, ਹਰੀ ਸਿੰਘ ਗਰੀਬ, ਨਿਰਮਲ ਅਰਪਨ, ਜਸਬੀਰ ਕੌਰ, ਪ੍ਰੋ: ਮੋਹਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਕਲਾ ਪ੍ਰੇਮੀ ਹਾਜ਼ਰ ਸਨ।ਗੌਰ ਤਲਬ ਹੈ ਕਿ ਸ੍ਰੀ ਪ੍ਰਮਿੰਦਰਜੀਤ ਤੰਗੀਆਂ, ਤੁਰਸ਼ੀਆਂ ਵਾਲਾ ਜੀਵਨ ਬਸਰ ਕਰਕੇ ਵੀ ਪੰਜਾਬੀ ਜ਼ੁਬਾਨ ਦੇ ਕੁੱਲ ਵਕਤੀ ਲੇਖਕ ਸਨ।
ਜਿੰਦਗੀ ਦੇ 76 ਵਰ੍ਹੇ ਦੀ ਤੰਦਰੁਸਤੀ ਵਾਲੀ ਉਮਰ ਹੰਢਾ ਰਹੇ ਸ੍ਰੀ ਪ੍ਰਮਿੰਦਰਜੀਤ ਹੁਣ ਤੱਕ ਪੰਜਾਬੀ ਸ਼ਾਇਰੀ ਦੀਆਂ 6 ਕਿਤਾਬਾਂ ਜਿੰਨ੍ਹਾਂ ਵਿੱਚ ਮੁੱਖ ਤੌਰ ਤੇ ‘ਲਿਖ ਤੁਮ ਪ੍ਰਮਿੰਦਰਜੀਤ’, ‘ਮੇਰੀ ਮਾਰਫਤ’, ‘ਮੇਰੇ ਕੁੱਝ ਹਾਸਿਲ’, ‘ਬਚਪਨ, ਘਰ ਤੇ ਮੈਂ’, ‘ਚੌਮੁਖੀਆ’ ਅਤੇ ‘ਸੁਪਨੀਂਦੇ’ ਆਦਿ ਪੁਸਤਕਾਂ ਪੰਜਾਬੀ ਸਾਹਿਤ ਪ੍ਰਮੀਆਂ ਦੀ ਝੋਲੀ ਪਾ ਚੁੱਕੇ ਹਨ। ਉਹ 1992 ਤੋਂ ਪੰਜਾਬੀ ਦੇ ਸਿਰਮੌਰ ਮੈਗਜ਼ੀਨ ‘ਅੱਖਰ’ ਦੀ ਸੰਪਾਦਨਾ ਕਰ ਰਹੇ ਸਨ। ਹੋਰ ਕਈ ਇਨਾਮਾਂ-ਸਨਮਾਨਾਂ ਤੋਂ ਇਲਾਵਾ ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸ਼ਾਇਰ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ ਸੀ। ਉਹ ਇੰਨ੍ਹਾਂ ਦਿਨਾਂ ਵਿੱਚ ਸਥਾਨਕ ਵਿਰਸਾ ਵਿਹਾਰ ਦੇ ਸਰਪ੍ਰਸਤ ਵੀ ਸਨ। ਉਹ ਆਪਣੇ ਪਿੱਛੇ ਦੋ ਪੁੱਤਰ ਰਵਜੀਤ ਸਿੰਘ ਅਤੇ ਸਵਜੀਤ ਸਿੰਘ ਤੋਂ ਇਲਾਵਾ ਧਰਮ ਪਤਨੀ ਸ੍ਰੀਮਤੀ ਸਰਬਿੰਦਰ ਕੌਰ ਛੱਡ ਕੇ ਗਏ ਹਨ।
Punjab Post Daily Online Newspaper & Print Media