Tuesday, April 7, 2026

ਸਰਨਾ ਭਰਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਹਾਈ ਦੇਣ ਦਾ ਨੈਤਿਕ ਹੱਕ ਨਹੀਂ – ਜੀ.ਕੇ

manjit singh gk 1

ਨਵੀਂ ਦਿੱਲੀ, 24 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ 4ਜੀ.ਕੇ. ਨੇ ਦਿੱਲੀ ਫਤਹਿ ਦਿਵਸ ਦੇ ਸਮਾਗਮਾਂ ਮੌਕੇ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਹੋਈ ਸ਼ਬਦੀ ਭੁੱਲ ਤੇ ਸਾਬਕਾ ਕਮੇਟੀ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਨੂੰ ਗੈਰ ਜ਼ਰੂਰੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ “ਛੱਜ ਤਾਂ ਬੋਲੇ ਛਾਨਣੀ ਕੀ ਬੋਲੇ” ਜਿਹੜਾ ਇਨਸਾਨ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਆਪਣੇ ਭਰਾ ਦੇ ਨਾਲ ਰਲਕੇ ਲਗਾਤਾਰ ਨਜ਼ਰਅੰਦਾਜ਼ ਕਰਦਾ ਰਿਹਾ ਹੈ ਉਹ ਕਿਸ ਅਧਾਰ ਤੇ ਕਿਸੇ ਦੇ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚੱਤਾ ਦੀ ਦੁਹਾਈ ਦੇ ਸਕਦਾ ਹੈ? ਨੈਤਿਕਤਾ ਦੇ ਅਧਾਰ ਤੇ ਤਖ਼ਤ ਸਾਹਿਬ ਤੋਂ ਬਾਗੀ ਨੂੰ ਤਖ਼ਤ ਸਾਹਿਬ ਦੀ ਮਰਿਯਾਦਾ ਦੀ ਦੁਹਾਈ ਨਾ ਦੇਣ ਦਾ ਹੱਕ ਹੋਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਇਸ ਮਸਲੇ ਤੇ ਸਮੂਹ ਸੰਗਤਾ ਦੇ ਸਾਹਮਣੇ ਸਿਰਸਾ ਅਤੇ ਉਹ ਖੁਦ ਮਾਫੀ ਮੰਗ ਚੁੱਕੇ ਹਨ ਅਗਰ ਫਿਰ ਵੀ 5 ਸਿੰਘ ਸਾਹਿਬਾਨਾ ਵੱਲੋਂ ਇਸ ਸਬੰਧੀ ਕੋਈ ਆਦੇਸ਼ ਦਿੱਤੇ ਜਾਣਗੇ ਦਿੱਲੀ ਕਮੇਟੀ ਉਨ੍ਹਾਂ ਆਦੇਸ਼ਾਂ ਤੇ ਪੇਹਰਾ ਦੇਣ ਦਾ ਕਾਰਜ ਕਰੇਗੀ।
“ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥” ਦੇ ਮਹਾਵਾਕ ਅਨੁਸਾਰ ਇਸ ਸ੍ਰਿਸ਼ਟੀ ਤੇ ਰਹਿਣ ਵਾਲਾ ਹਰ ਮਨੁੱਖ ਗਲਤੀਆਂ ਕਰਦਾ ਹੈ ਅਤੇ ਜੋ ਗਲਤੀ ਨਹੀਂ ਕਰਦਾ ਉਹ ਅਕਾਲ ਪੁਰਖ ਆਪ ਹੈ, ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਸਵਾਲ ਕੀਤਾ ਕਿ ਅਗਰ ਆਪਣੀ ਕੀਤੀ ਗਲਤੀ ਤੋਂ ਬਾਅਦ ਉਕਤ ਇਨਸਾਨ ਉਸ ਲਈ ਖਿਮਾ ਜਾਚਨਾ ਕਰਦਾ ਹੈ ਤਾਂ ਉਹ ਗਲਤ ਕਿਵੇਂ ਹੋ ਸਕਦਾ ਹੈ? ਦੇਸ਼ ਵਿਦੇਸ਼ ‘ਚ ਵਸਦੇ ਕਰੋੜਾਂ ਸਿੱਖਾਂ ਵੱਲੋਂ ਇਨ੍ਹਾਂ ਸਮਾਗਮਾਂ ਪ੍ਰਤੀ ਟੀ.ਵੀ ਚੈਨਲਾਂ ਤੇ ਸਿੱਧੇ ਪ੍ਰਸਾਰਣ ਦੌਰਾਨ ਦਿੱਤੇ ਗਏ ਭਰਵੇਂ ਹੁੰਗਾਰੇ ਕਰਕੇ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਸਿੱਖ ਇਤਿਹਾਸ ਨੂੰ ਸੰਭਾਲਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਨੂੰ ਵਧੇਰੇ ਤਾਕਤ ਮਿਲਣ ਦੀ ਵੀ ਗੱਲ ਕਹੀ।
ਸ਼ਰਨਾ ਭਰਾਵਾਂ ਵੱਲੋਂ ਲਗਾਤਾਰ ਪੰਥਕ ਮਸਲਿਆਂ ਨੂੰ ਉਲਝਾਉਣ ਵਾਸਤੇ ਪੰਥ ਨੂੰ ਬੇਵਕੂਫ ਬਨਾਉਣ ਦਾ ਦੋਸ਼ ਲਾਉਂਦੇ ਹੋਏ ਜੀ.ਕੇ. ਨੇ ਨਵੰਬਰ 1984 ਸਿੱਖ ਕਤਲੇਆਮ ਦੀ ਯਾਦਗਾਰ ਦੇ ਨਿਰਮਾਣ ਕਾਰਜਾਂ ਨੂੰ ਰੋਕਣ ਵਾਸਤੇ ਸਰਨਾ ਭਰਾਵਾਂ ਵੱਲੋਂ ਦਿੱਲੀ ਹਾਈ ਕੋਰਟ ‘ਚ ਮੁਕਦਮਾ ਪਾਉਣ ਦਾ ਵੀ ਚੇਤਾ ਕਰਵਾਇਆ। ਪੰਥ ਨੂੰ ਨੁਕਸਾਨ ਪਹੁੰਚਾਉਣ ਅਤੇ ਵਖਰੇਵੇਂ ਪੈਦਾ ਕਰਨ ਦਾ ਸਰਨਾ ਭਰਾਵਾਂ ਤੇ ਦੋਸ਼ ਲਗਾਉਂਦੇ ਹੋਏ ਜੀ.ਕੇ. ਨੇ ਕਿਹਾ ਕਿ ਦਿੱਲੀ ਫਤਹਿ ਦਿਵਸ ਦੇ ਦੋ ਦਿਨੀ ਸਮਾਗਮਾਂ ਦੌਰਾਨ ਸੰਗਤਾਂ ਦੇ ਆਏ ਹੜ੍ਹ ਨੇ ਸਰਨਾ ਭਰਾਵਾਂ ਦੀ ਦਿੱਲੀ ‘ਚ ਖੋਖਲੀ ਹੋ ਚੁੱਕੀ ਤਾਕਤ ਨੂੰ ਹੋਰ ਕਮਜ਼ੋਰ ਕਰ ਦਿੱਤਾ ਹੈ।ਜਿਸਤੋਂ ਤੰਗ ਹੋ ਕੇ ਸਰਨਾ ਭਰਾਵਾਂ ਵੱਲੋਂ ਇਸ ਮਸਲੇ ਤੇ ਕੋਝੀ ਸਿਆਸਤ ਕੀਤੀ ਜਾ ਰਹੀ ਹੈ।ਸਰਕਾਰੇ ਦਰਬਾਰੇ ਵੱਡੇ ਅਹੁਦਿਆਂ ਦੇ ਲਾਲਚ ਵਿਚ ਸਰਨਾ ਭਰਾਵਾਂ ਵੱਲੋਂ 1984 ਦੇ ਕਾਤਿਲਾਂ ਨੂੰ ਸਿਰੋਪੇ ਪਾਉਣ ਦਾ ਵੀ ਜੀ.ਕੇ. ਨੇ ਦੋਸ਼ ਲਗਾਇਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply